ਡੀਐਸਪੀ ਨੂੰ ਸੁਖਬੀਰ ਬਾਦਲ ਦੇ ਪੈਰੀ ਹੱਥ ਲਾਉਣਾ ਪਿਆ ਮਹਿੰਗਾ, ਚੋਣ ਕਮੀਸ਼ਨ ਨੇ ਕੀਤਾ ਤਬਾਦਲਾ

TeamGlobalPunjab
1 Min Read

ਚੰਡੀਗੜ੍ਹ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਡੀਐਸਪੀ ਕਰਨਸ਼ੇਰ ਸਿੰਘ ਵੱਲੋਂ ਲਗਾਏ ਗਏ ਪੈਰੀ ਹੱਥ ਹੁਣ ਮਹਿੰਗੇ ਪਏ ਗਏ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਸਰਕਾਰ ਨੇ ਬਠਿੰਡਾ ਦੇ ਡੀਐਸਪੀ ਦਾ ਤਬਾਦਲਾ ਕਰ ਦਿੱਤਾ ਹੈ ਕਿਉਂਕਿ ਡੀਐੱਸਪੀ ਕਰਨਸ਼ੇਰ ਸਿੰਘ ਉੱਤੇ ਸੁਖਬੀਰ ਬਾਦਲ ਦੇ ਪੈਰੀ ਹੱਥ ਲਗਾਉਂਣ ਦੇ ਇਲਜ਼ਾਮ ਲੱਗੇ ਸੀ।

ਡੀਐਸਪੀ ਨੇ ਭਾਵੇਂ ਦੋਸ਼ਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਸੀ ਕਿ ਸੁਖਬੀਰ ਬਾਦਲ ਜਿਵੇਂ ਹੀ ਬਠਿੰਡਾ ‘ਚ ਸਰਕਲ ਮੀਟਿੰਗ ਦੌਰਾਨ ਆਪਣੀ ਗੱਡੀ ਤੋਂ ਹੇਠਾਂ ਉੱਤਰ ਰਹੇ ਸੀ ਤਾਂ ਉਨ੍ਹਾਂ ਦਾ ਪੈਰ ਤਿਲਕ ਗਿਆ ਜਿਸ ਨੂੰ ਬਚਾਉਣ ਲਈ ਉਨ੍ਹਾਂ ਸੁਖਬੀਰ ਬਾਦਲ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ। ਕਰਨਸ਼ੇਰ ਸਿੰਘ ਢਿੱਲੋਂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਪੈਰੀ ਹੱਥ ਲਾਉਣ ਵਾਲੀ ਗੱਲ ਬਿਲਕੁਲ ਝੂਠ ਹੈ ਕਿਉਂਕਿ ਤਸਵੀਰ ਵਿੱਚ ਸਾਫ ਦਿਖਦਾ ਹੈ ਕਿ ਉਨ੍ਹਾਂ (ਕਰਨਸ਼ੇਰ) ਦਾ ਹੱਥ ਸੁਖਬੀਰ ਦੇ ਪੈਰਾਂ ਨਾਂਲੋਂ 3 ਫੁੱਟ ਉੱਚਾ ਹੈ ਤੇ ਲੱਕ ਕੋਲ ਹੈ।

ਦੱਸ ਦੇਈਏ ਕਿ ਪੁਲਿਸ ਨੇ ਕਮਿਸ਼ਨ ਨੂੰ ਭੇਜੀ ਰਿਪੋਰਟ ‘ਚ ਉਕਤ ਡੀਐੱਸਪੀ ਨੂੰ ਆਰਮਡ ਬਟਾਲੀਅਨ ਭੇਜਣ ਸਬੰਧੀ ਸੂਚਿਤ ਕਰ ਦਿੱਤਾ ਹੈ। ਸਰਕਾਰ ਨੇ ਕਮਿਸ਼ਨ ਨੂੰ ਕਿਹਾ ਹੈ ਕਿ ਡੀਐਸਪੀ ਪੱਧਰ ਦੇ ਪੁਲਿਸ ਅਫਸਰਾਂ ਦਾ ਪੈਨਲ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ ਇਸ ਲਈ ਪੈਨਲ ਵਿੱਚੋਂ ਹੀ ਕਿਸੇ ਡੀਐਸਪੀ ਦੀ ਬਠਿੰਡਾ ਦੇ ਡੀਐੱਸਪੀ ਵਜੋਂ ਤਾਇਨਾਤੀ ਕੀਤੀ ਜਾਵੇ।

Share this Article
Leave a comment