ਜੋਡੀ ਵਿਲਸਨ ਵੱਲੋਂ ਅਚਾਨਕ ਦਿੱਤੇ ਗਏ ਅਸਤੀਫੇ ਕਾਰਨ ਟਰੂਡੋ ਆਪਣੇ ਮੰਤਰੀ ਮੰਡਲ ‘ਚ ਕਰਨਗੇ ਫੇਰਬਦਲ

Prabhjot Kaur
1 Min Read

ਓਟਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਇੱਕ ਵਾਰੀ ਫਿਰ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਨਗੇ। ਇਹ ਫੇਰਬਦਲ ਜੋਡੀ ਵਿਲਸਨ ਰੇਅਬੋਲਡ ਵੱਲੋਂ ਅਚਾਨਕ ਦਿੱਤੇ ਗਏ ਅਸਤੀਫੇ ਕਾਰਨ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਮੰਤਰੀ ਮੰਡਲ ਵਿੱਚ ਇਸ ਵਾਰੀ ਕਿਸੇ ਵੀ ਨਵੇਂ ਚਿਹਰੇ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ।

ਇਹ ਵੀ ਪਤਾ ਲੱਗਿਆ ਹੈ ਕਿ ਲਾਰੈਂਸ ਮੈਕਾਲੇ ਨੂੰ ਖੇਤੀਬਾੜੀ ਦੀ ਥਾਂ ਵੈਟਰਨਜ਼ ਅਫੇਅਰਜ਼ ਮੰਤਰਾਲਾ ਦਿੱਤਾ ਜਾਵੇਗਾ। ਮੈਰੀ ਕਲਾਡੇ ਬਿਬਿਊ ਨੂੰ ਕੌਮਾਂਤਰੀ ਵਿਕਾਸ ਦੀ ਥਾਂ ਹੁਣ ਖੇਤੀਬਾੜੀ ਮੰਤਰਾਲਾ ਦਿੱਤਾ ਜਾਵੇਗਾ। ਕੌਮਾਂਤਰੀ ਵਿਕਾਸ ਬਾਰੇ ਮੰਤਰਾਲਾ ਵੀ ਕਿਸੇ ਕੈਬਨਿਟ ਮੈਂਬਰ ਨੂੰ ਹੀ ਦੇਣ ਦੀ ਸੰਭਾਵਨਾ ਹੈ। ਇਹ ਫੇਰਬਦਲ ਦੋ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਟਰੂਡੋ ਨੂੰ ਕਰਨਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਵਿਲਸਨ ਰੇਅਬੋਲਡ ਨੇ ਐਸਐਨਸੀ-ਲਾਵਾਲਿਨ ਸਕੈਂਡਲ ਤੋਂ ਬਾਅਦ 12 ਫਰਵਰੀ ਨੂੰ ਵੈਟਰਨਜ ਅਫੇਅਰਜ ਮੰਤਰਾਲੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਮੰਤਰਾਲਾ ਵੀ ਰੱਖਿਆ ਮੰਤਰੀ ਹਰਜੀਤ ਸੱਜਣ ਸਾਂਭ ਰਹੇ ਹਨ। ਅਜੇ ਤੱਕ ਇਹ ਸਪਸਟ ਨਹੀਂ ਹੋ ਸਕਿਆ ਹੈ ਕਿ ਇਹ ਭੂਮਿਕਾ ਕਿਸ ਨੂੰ ਦਿੱਤੀ ਜਾਵੇਗੀ ਪਰ ਇਹ ਉਮੀਦ ਹੈ ਕਿ ਇਹ ਕਿਸੇ ਮੌਜੂਦਾ ਲਿਬਰਲ ਮੰਤਰੀ ਨੂੰ ਹੀ ਦਿੱਤਾ ਜਾਵੇਗਾ।

Share this Article
Leave a comment