…ਜਦੋਂ ਪੁਲਿਸ ਨੇ ਗੁਰੂ ਜੀਆਂ ਨੂੰ ਸੜਕ ‘ਤੇ ਲੰਮਾ ਪਾ-ਪਾ ਕੁੱਟਿਆ, ਬੱਲੇ ਨੀਂ ਸਰਕਾਰੇ ਤੇਰੇ ਜਾਈਏ ਵਾਰੇ ਵਾਰੇ!!

Prabhjot Kaur
1 Min Read

ਅੰਮ੍ਰਿਤਸਰ : ਪੁਰਾਣੇ ਸਮਿਆਂ ‘ਚ ਜਦੋਂ ਇੱਕ ਰਾਜੇ ਦਾ ਰਾਜ ਹੁੰਦਾ ਸੀ ਤਾਂ ਉਸ ਸਮੇਂ ਜੇਕਰ ਸਭ ਤੋਂ ਵੱਧ ਕੋਈ ਮਾਣ ਮਿਲਣ ਵਾਲਾ ਆਹੁਦਾ ਹੁੰਦਾ ਸੀ ਤਾਂ ਉਹ ਸਿਰਫ ਅਧਿਆਪਕ ਦਾ ਆਹੁਦਾ ਸੀ। ਪਰ ਜੇਕਰ ਅੱਜ ਲੋਕਤੰਤਰ ਦੇ ਇਸ ਯੁੱਗ ਵਿੱਚ ਅਧਿਆਪਕਾਂ ਦੇ ਹਾਲਾਤ ਨੂੰ ਮਿਲਾ ਕੇ ਦੇਖੀਏ ਜਿੱਥੇ ਸਮਝਿਆ ਜਾਂਦਾ ਹੈ ਕਿ ਲੋਕਤੰਤਰ ‘ਚ ਸਭ ਨੂੰ ਆਪਣੀ ਗੱਲ ਕਹਿਣ ਦਾ ਅਤੇ ਆਪਣੇ ਹੱਕ ਲੈਣ ਦਾ ਅਧਿਕਾਰ ਹੈ, ‘ਚ ਹਰ ਦਿਨ ਉਨ੍ਹਾਂ ਹੀ ਅਧਿਆਪਕ ਨੂੰ ਪੁਲਿਸ ਦੇ ਡੰਡੇ ਸਹਿਣ ਕਰਨੇ ਪੈ ਰਹੇ ਨੇ। ਜੀ ਹਾਂ ਹਾਲਾਤ ਕੁਝ ਅਜਿਹੇ ਹੀ ਨੇ। ਜਿੱਥੇ ਹਰ ਦਿਨ ਬੇਰੁਜ਼ਗਾਰ ਈਟੀਟੀ, ਟੈੱਟ ਪਾਸ ਅਧਿਆਪਕਾਂ ਵੱਲੋਂ ਸਰਕਾਰ ਖਿਲਾਫ ਮੁਜ਼ਾਹਰੇ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਨੇ। ਅੱਜ ਇਹ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਸਾਹਿਬ ਵਿਖੇ ਜਿੱਥੇ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀ ਚਾਰਜ ਕੀਤਾ ਗਿਆ ਹੈ।

ਦੱਸ ਦਈਏ ਕਿ ਸੂਬੇ ਦੇ ਵਿੱਚ ਹਰ ਦਿਨ ਹੀ ਰੁਜ਼ਗਾਰ ਪ੍ਰਾਪਤੀ ਲਈ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਸਰਕਾਰ ਵਿਰੁੱਧ ਮੁਜ਼ਾਹਰੇ ਕੀਤੇ ਜਾ ਰਹੇ ਨੇ। ਇਸੇ ਮੁਜ਼ਾਹਰਿਆਂ ਦੇ ਮੌਸਮ ‘ਚ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਰਾਓ  ਕੀਤਾ ਅਤੇ ਇਸੇ ਘਰਾਓ ਦੇ ਚਲਦਿਆਂ ਅਧਿਆਪਕ ਅਤੇ ਪੁਲਿਸ ਵਿੱਚ ਮੁੱਠ-ਭੇੜ ਹੋ ਗਈ ਜਿਸ ਦੇ ਚਲਦਿਆਂ ਕਈ ਅਧਿਆਪਕ ਜ਼ਖਮੀ ਹੋ ਗਏ।

Share this Article
Leave a comment