ਚੁੰਬਕ ਦੀ ਤਰ੍ਹਾਂ ਪੈਸੇ ਨੂੰ ਖਿੱਚਦਾ ਹੈ ਇਹ ਪੌਦਾ, ਘਰ ‘ਚ ਲਗਾ ਕੇ ਤਾਂ ਵੇਖੋ

Prabhjot Kaur
2 Min Read

ਪੈਸੇ ਕਮਾਉਣ ਲਈ ਹਰ ਕੋਈ ਜੀਅ ਤੋੜ ਮਿਹਨਤ ਕਰਦਾ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਬਹੁਤ ਮਹਿਨਤ ਕਰਨ ਦੇ ਬਾਵਜੂਦ ਵੀ ਘਰ ‘ਚ ਤੰਗਹਾਲੀ ਹੀ ਬਣੀ ਰਹਿੰਦੀ ਹੈ। ਇਸ ਦੇ ਲਈ ਕਈ ਵਾਸਤੂ ਉਪਾਅ ਹਨ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਘਰ ਵਿੱਚ ਮਨੀ ਪਲਾਂਟ ਲਗਾ ਕੇ ਵੇਖੋ ਤੇ ਜਿਆਦਾਤਰ ਘਰਾਂ ਵਿੱਚ ਤੁਹਾਨੂੰ ਮਿਲ ਵੀ ਜਾਵੇਗਾ ਪਰ ਕੀ ਤੁਸੀਂ ਕਦੇ ਕਰਾਸੁਲਾ ਦਾ ਨਾਮ ਸੁਣਿਆ ਹੈ ? ਇਸਨੂੰ ਵੀ ਮਨੀ ਟ੍ਰੀ ਕਿਹਾ ਜਾਂਦਾ ਹੈ ਚਲੋ ਤੁਹਾਨੂੰ ਇਸ ਦੇ ਬਾਰੇ ਖੁੱਲ ਕੇ ਦੱਸਦੇ ਹਾਂ।

ਜਿਸ ਤਰ੍ਹਾਂ ਸਾਡੇ ਇੱਥੇ ਵਾਸਤੂ ਸ਼ਾਸਤਰ ਹੁੰਦਾ ਹੈ, ਉਸੇ ਤਰ੍ਹਾਂ ਹੀ ਚੀਨ ਵਿੱਚ ਫੇਂਗ ਸ਼ੁਈ ਦੀ ਵਿਦਿਆ ਹੈ ਅਤੇ ਇਸ ਦੇ ਅਨੁਸਾਰ ਇੱਕ ਅਜਿਹਾ ਪੌਦਾ ਹੈ ਜਿਸ ਨੂੰ ਸਿਰਫ ਘਰ ਵਿੱਚ ਰੱਖ ਦੇਣ ਨਾਲ ਹੀ ਇਹ ਪੈਸੇ ਨੂੰ ਆਪਣੀ ਵੱਲ ਖਿੱਚਦਾ ਹੈ। ਇਸ ਬੂਟੇ ਨੂੰ ਹੀ ਕਰਾਸੁਲਾ ਕਹਿੰਦੇ ਹਨ ਅਤੇ ਇਹ ਇੱਕ ਫੈਲਾਵਦਾਰ ਪੌਦਾ ਹੈ ਜਿਸਦੀਆਂ ਪੱਤੀਆਂ ਚੌੜੀਆਂ ਹੁੰਦੀਆਂ ਹਨ ਪਰ ਹੱਥ ਲਗਾਉਣ ‘ਤੇ ਮਖਮਲੀ ਅਹਿਸਾਸ ਹੁੰਦਾ ਹੈ।

ਇਸ ਬੂਟੇ ਦੀਆਂ ਪੱਤੀਆਂ ਦਾ ਰੰਗ ਨਾ ਤਾਂ ਪੂਰੀ ਤਰ੍ਹਾਂ ਹਰਾ ਹੁੰਦਾ ਹੈ ਤੇ ਨਾ ਹੀ ਪੂਰੀ ਤਰ੍ਹਾਂ ਪੀਲਾ ਇਹ ਦੋਵੇਂ ਰੰਗਾਂ ਦੀਆਂ ਮਿਲੀਆਂ ਜੁਲੀਆਂ ਪੱਤੀਆਂ ਹੁੰਦੀਆਂ ਹਨ ਪਰ ਹੋਰ ਬੂਟਿਆਂ ਦੀਆਂ ਪੱਤੀਆਂ ਦੀ ਤਰ੍ਹਾਂ ਕਮਜੋਰ ਨਹੀਂ ਹੁੰਦੀ ਜੋ ਹੱਥ ਲਗਾਉਂਦੇ ਹੀ ਮੁੜ ਜਾਂ ਟੁੱਟ ਜਾਣ।

ਜਿੱਥੇ ਤੱਕ ਦੇਖਭਾਲ ਦੀ ਗੱਲ ਹੈ ਤਾਂ ਮਨੀ ਪਲਾਂਟ ਦੀ ਤਰ੍ਹਾਂ ਇਸ ਬੂਟੇ ਲਈ ਜ਼ਿਆਦਾ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀ ਦੋ-ਤਿੰਨ ਦਿਨ ਬਾਅਦ ਵੀ ਇਸਨੂੰ ਪਾਣੀ ਡਵੋਗੇ ਤਾਂ ਇਹ ਸੁੱਕੇਗਾ ਨਹੀਂ। ਕਰਾਸੁਲਾ ਘਰ ਦੇ ਅੰਦਰ ਛਾਂ ਵਿੱਚ ਵੀ ਵਿਕਸਤ ਹੋ ਸਕਦਾ ਹੈ।

ਤੁਸੀ ਇਸਨੂੰ ਛੋਟੇ ਜਿਹੇ ਗਮਲੇ ਵਿੱਚ ਵੀ ਲਗਾ ਸਕਦੇ ਹੋ ਹੁਣ ਜੇਕਰ ਪੈਸੇ ਦੀ ਪ੍ਰਾਪਤੀ ਦੀ ਗੱਲ ਕਰੀਏ ਤਾਂ ਫੇਂਗ ਸ਼ੁਈ ਦੇ ਅਨੁਸਾਰ ਕਰਾਸੁਲਾ ਚੰਗੀ – ਊਰਜਾ ਦੀ ਤਰ੍ਹਾਂ ਪੈਸਾ ਨੂੰ ਵੀ ਘਰ ਵੱਲ ਖਿੱਚਦਾ ਹੈ। ਜਿੱਥੋਂ ਘਰ ‘ਚ ਪਰਵੇਸ਼ ਹੋਣ ਦਾ ਦਰਵਾਜ਼ਾ ਖੁਲ੍ਹਦਾ ਹੈ ਉਸ ਦੇ ਸੱਜੇ ਪਾਸੇ ਇਸ ਨੂੰ ਰੱਖੋ । ਕੁੱਝ ਹੀ ਦਿਨਾਂ ਵਿੱਚ ਇਹ ਪੌਦਾ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੇਵੇਗਾ ਤੇ ਘਰ ਵਿੱਚ ਹਰ ਤਰ੍ਹਾਂ ਦੀ ਸੁਖ- ਸ਼ਾਂਤੀ ਵੀ ਬਰਕਰਾਰ ਰਹੇਗੀ।

Share this Article
Leave a comment