ਖੁੱਲ੍ਹ ਗਿਆ ਰਾਜ ! ਆਹ ਦੇਖੋ ਕੁਲਬੀਰ ਸਿੰਘ ਜ਼ੀਰਾ ਕਿਉਂ ਬੋਲੇ ਸਨ ਆਪਣੀ ਹੀ ਸਰਕਾਰ ਤੇ ਪੁਲਿਸ ਵਿਰੁੱਧ !

Prabhjot Kaur
3 Min Read

ਜ਼ੀਰਾ : ਕਾਂਗਰਸ ਪਾਰਟੀ ਦੇ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਬੀਤੀ ਕੱਲ੍ਹ ਮਨਪ੍ਰੀਤ ਬਾਦਲ ਦੀ ਹਾਜਰੀ ‘ਚ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਵਾਉਣ ਵਾਲੇ ਸਰਕਾਰੀ ਸਮਾਗਮ ਵਿੱਚ ਸਟੇਜ ਤੋਂ ਜੋ ਕੁਝ ਵੀ ਬੋਲਿਆ ਸੀ ਉਸ ਗੱਲ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ । ਜ਼ੀਰਾ ਅਨੁਸਾਰ ਉਸ ਵੇਲੇ ਉਨ੍ਹਾਂ ਕੋਲੋਂ ਜੋ ਕੁਝ ਵੀ ਬੋਲਿਆ ਗਿਆ ਉਹ ਸਭ ਪ੍ਰਮਾਤਮਾਂ ਦੀ ਮਰਜੀ ਸੀ ਕਿਉਂਕਿ ਇਹ ਘਟਨਾ ਤਾਂ ਵਾਪਰੀ ਜਦੋਂ ਉੱਥੇ ਪਹਿਲਾਂ ਤੋਂ ਤਹਿ ਪ੍ਰੋਗਰਾਮ ‘ਚ ਤਬਦੀਲੀ ਕਰਕੇ ਆਈ ਜੀ ਛੀਨਾ ਨੇ ਨਸ਼ਿਆਂ ਖਿਲਾਫ ਸਹੁੰ ਚੁਕਵਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਦੇਖ-ਸੁਣ ਕੇ ਉਨ੍ਹਾਂ ਨੂੰ ਗੁੱਸਾ ਆ ਗਿਆ ਤੇ ਇਹ ਸਾਰਾ ਭਾਣਾ ਵਾਪਰ ਗਿਆ । ਵਿਧਾਇਕ ਜ਼ੀਰਾ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪ੍ਰੋਗਰਾਂਮ ਤੋਂ ਪਹਿਲਾਂ ਉਨ੍ਹਾਂ ਨੇ ਉਥੋਂ ਦੇ ਡੀ ਸੀ ਕੋਲੋਂ ਪ੍ਰੋਗਰਾਮ ਦੀ ਤਫ਼ਸੀਲ ਪੁੱਛੀ ਸੀ ਤੇ ਡੀਸੀ ਜੋ ਲਿਸਟ ਉਨ੍ਹਾਂ ਨੂੰ ਦਿਖਾਈ ਸੀ ਉਸ ਅਨੁਸਾਰ ਸਭ ਤੋਂ ਪਹਿਲਾਂ ਡੀਸੀ ਦੇ ਸਵਾਗਤੀ ਭਾਸ਼ਣ ਤੋਂ ਬਾਅਦ ਸਤਿਕਾਰ ਕੌਰ ਨੇ ਬੋਲਣਾ ਸੀ ਜਿਸ ਤੋਂ ਬਾਅਦ ਕੁਲਬੀਰ ਸਿੰਘ ਜ਼ੀਰਾ ਨੇ ਫਿਰ ਪਰਮਿੰਦਰ ਸਿੰਘ ਪਿੰਕੀ ਨੇ ਤੇ ਸਭ ਤੋਂ ਅਖੀਰ ‘ਚ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ, ਪਰ ਐਨ ਮੌਕੇ ਤੇ ਆਣ ਕੇ ਪ੍ਰੋਗਰਾਮ ‘ਚ ਤਬਦੀਲੀ ਕਰਕੇ ਆਈ ਜੀ ਮੁਖਵਿੰਦਰ ਸਿੰਘ ਛੀਨਾ ਨੇ ਪੰਡਾਲ ‘ਚ ਬੈਠੇ ਲੋਕਾਂ ਨੂੰ ਸੰਬੋਧਿਤ ਕਰੇ ਆਪ ਖੁਦ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਸਹੁੰ ਖਾਓ ਕਿ ਪਿੰਡਾਂ ਚੋਂ ਨਸ਼ਾ ਖਤਮ ਕਰਵਾਉਗੇ। ਜੀਰਾ ਨੇ ਕਿਹਾ ਕਿ ਇਹ ਗੱਲ ਉਨ੍ਹਾਂ ਨੂੰ ਚੰਗੀ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਸਰਕਾਰ ਕੋਲੋਂ ਉਹ 84 ਤਨਖਾਹ ਲੈ ਰਹੇ ਹਨ ਤੇ ਉਹ ਲੋਕਾਂ ਦੇ ਨੌਕਰ ਹਨ ਇਸੇ ਲਈ ਉਨ੍ਹਾਂ ਦੇ ਜਮੀਰ ਨੇ ਉਸ ਵਾਲੇ ਕਿਹਾ ਕਿ ਉੱਠ ਤੇ ਚੁੱਕ ਲੋਕਾਂ ਦੇ ਹੱਕ ਦੀ ਆਵਾਜ਼।

ਵਿਧਾਇਕ ਜ਼ੀਰਾ ਨੇ ਕਿਹਾ ਕਿ ਇਹੋ ਜਿਹੇ ਲੋਕ ਜੇਕਰ ਸਾਨੂੰ ਕਹਿਣਗੇ ਕਿ ਸਾਧ ਬਣੋ ਤਾਂ ਉਹ ਉਨ੍ਹਾਂ ਲੋਕਾਂ ਨਾਲ ਸਟੇਜ ਸਾਂਝੀ ਨਹੀਂ ਕਰਨਗੇ। ਜ਼ੇਰਾ ਅਨੁਸਾਰ ਆਈਜੀ ਚੀਨੈ ਵਰਗੇ ਲੋਕਾਂ ਦਾ ਉਹ ਬਾਈਕਾਟ ਕਰਦੇ ਹਨ।  ਉਨ੍ਹਾਂ ਕਿਹਾ ਕਿ ਇਹ ਸਭ ਅਚਾਨਕ ਹੋਇਆ ਸੀ ਉਨ੍ਹਾਂ ਦੇ ਮੰਨ ਦੀ ਇੱਛਾ ਨਹੀਂ ਸੀ ਕਿ ਉਹ ਉਥੇ ਬੋਲਣ। ਜ਼ੀਰਾ ਅਨੁਸਾਰ ਇਹ ਸਭ ਉਨ੍ਹਾਂ ਨੇ ਆਪਣੀ ਪਾਰਟੀ ਦੇ ਪ੍ਰਧਾਨ, ਮੁੱਖ ਮੰਤਰੀ ਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੂੰ ਦੱਸਣਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਥੇ ਲੋਕਾਂ ਦੇ ਚ ਲੋਕ ਮੁੱਦਾ ਚੱਕਿਆ ਹੈਂ, ਨਸ਼ੇ ਦੇ ਮੁੱਦੇ ਤੇ ਉਹ ਆਪਣੀ ਆਵਾਜ਼ ਇਸੇ ਤਰਾਂ ਬੁਲੰਦ ਕਰਦੇ ਰਹਿਣਗੇ।

Share this Article
Leave a comment