ਖਿਡਾਰੀ ਅਜਿਹੇ ਢੰਗ ਨਾਲ ਦੌੜਿਆ, ਕਿ ਦੌੜ ਦੇ ਨਾਲ ਨਾਲ ਜਿੱਤ ਲਿਆ ਦੇਖਣ ਵਾਲਿਆਂ ਦਾ ਦਿਲ

TeamGlobalPunjab
2 Min Read

ਅਮਰੀਕਾ : ਅਮਰੀਕਾ ‘ਚ ਇੱਕ ਰੇਸ ਦੌਰਾਨ ਬੜਾ ਹੀ ਦਿਲਚਸਪ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇਹ ਮਾਮਲਾ ਹੈ ਮਰਦਾਂ ਦੀ ਹਰਡਲ (ਅੜਿੱਕਾ) ਦੌੜ ਦਾ ਹੈ, ਜਿਸ ਵਿੱਚ ਹਿੱਸਾ ਲੈਣ ਵਾਲਾ ਇੱਕ 20 ਸਾਲਾ ਇਨਫਾਇਨਾਈਟ ਟਕਰ ਨਾਂ ਦੇ ਇੱਕ ਦੌੜਾਕ ਨੇ ਬੜੇ ਅਨੋਖੇ ਅਤੇ ਹੈਰਾਨੀਜਨਕ ਢੰਗ ਨਾਲ ਦੌੜ ਜਿੱਤ ਲਈ, ਜਿਸ ਦੀ ਤਾਰੀਫ ਹੁਣ ਦੁਨੀਆਂ ਭਰ ਵਿੱਚ ਹੋ ਰਹੀ ਹੈ। ਜਾਣਕਾਰੀ ਮੁਤਾਬਕ ਟੇਕਸਾਸ ਏ ਐਂਡ ਐਮ ਯੂਨੀਵਰਸਿਟੀ ਦੇ ਖਿਡਾਰੀ ਟਕਰ ਨੇ ਸਾਉਥ ਈਸਟਰਨ ਕਾਨਫਰੰਸ ਨੈਸ਼ਨਲ ਚੈਂਪੀਅਨਸ਼ਿੱਪ ਦੌਰਾਨ ਸਮਾਪਤੀ ਰੇਖਾ ਤੋਂ ਪਹਿਲਾਂ ਆਖਰੀ ਪੜਾਅ ‘ਤੇ ਪਹੁੰਚਦਿਆਂ ਇੱਕ ਅਜਿਹੀ ਛਾਲ ਮਾਰੀ, ਕਿ ਨਾ ਸਿਰਫ ਉਸ ਨੇ ਉਹ ਦੌੜ ਜਿੱਤ ਲਈ, ਬਲਕਿ ਉਹ ਮੌਕੇ ‘ਤੇ ਮੌਜੂਦ ਲੋਕਾਂ ਦੀਆਂ ਅੱਖਾਂ ਦਾ ਤਾਰਾ ਵੀ ਬਣ ਗਿਆ।

ਦੱਸ ਦਈਏ ਕਿ ਇਸ ਦੌੜ ਦੇ ਨਿਯਮਾਂ ਅਨੁਸਾਰ ਜਿਸ ਖਿਡਾਰੀ ਦੇ ਸ਼ਰੀਰ ਦਾ ਅਗਲਾ ਹਿੱਸਾ ਸਮਾਪਤੀ ਰੇਖਾ ਨੂੰ ਪਹਿਲਾਂ ਛੂ ਜਾਏ ਤਾਂ ਉਸੇ ਖਿਡਾਰੀ ਨੂੰ ਚੈਂਪੀਅਨ ਮੰਨ ਲਿਆ ਜਾਂਦਾ ਹੈ। ਜਾਣਕਾਰੀ ਮੁਤਾਬਿਕ ਟਕਰ ਨੇ 49.38 ਸੈਕਿੰਡ ‘ਚ ਇਹ ਰੇਸ ਪੂਰੀ ਕਰਕੇ ਸੋਨ ਤਗਮਾ ਜਿੱਤਿਆ ਹੈ। ਇੱਥੇ ਹੀ ਇਹ ਵੀ ਦੱਸਣਯੋਗ ਹੈ ਕਿ ਰਾਬਰਟ ਗ੍ਰਾਂਟ ਨਾਮ ਦੇ ਖਿਡਾਰੀ ਨੇ 49.47 ਸੈਕਿੰਡ ‘ਚ ਇਹ ਰੇਸ ਪੂਰੀ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਦੌੜ ਤੋਂ ਬਾਅਦ ਟਕਰ ਨੇ ਕਿਹਾ ਕਿ ਜਦੋਂ ਉਸ ਨੇ 10 ਵੇਂ ਹਰਡਲ (ਅੜਿੱਕਾ) ਨੂੰ ਪਾਰ ਕੀਤਾ ਤਾਂ ਉਸ ਦੀਆਂ ਅੱਖਾਂ ਬੰਦ ਹੋਣ ਲੱਗ ਪਈਆਂ ਸਨ ਅਤੇ ਜਦੋਂ ਉਸ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਹ ਸਮਾਪਤੀ ਰੇਖਾ ਦੇ ਕੋਲ ਸੀ ਅਤੇ ਉਸ ਨੇ ਜਿੱਤਣ ਲਈ ਇੱਕ ਲੰਬੀ ਛਲਾਂਗ ਲਾ ਦਿੱਤੀ ਜਿਸ ਤੋਂ ਬਾਅਦ ਉਹ ਸਮਾਪਤੀ ਰੇਖਾ ਨੂੰ ਛੂੰਹਦਿਆਂ ਪਹਿਲਾ ਸਥਾਨ ਹਾਸਲ ਕੀਤਾ।

Share this Article
Leave a comment