ਭਗਵੰਤ ਮਾਨ ਨੇ ਸੁਖਪਾਲ ਖਹਿਰੇ ਨੂੰ ਸੁਣਾੲੀਆਂ ਖਰੀਆਂ ਖਰੀਆਂ

Prabhjot Kaur
2 Min Read

ਸੰਗਰੂਰ : ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਆਪ ਆਗੂਆਂ ਵੱਲੋਂ ਖਹਿਰਾ ਦੀ ਕੁਰਸੀ ਤੇ ਸਵਾਲ ਉਠਾਏ ਜਾ ਰਹੇ ਹਨ। ਜੀ ਹਾਂ, ਸੰਗਰੂਰ ਤੋਂ ਲੋਕ ਸਭਾ ਸੰਸਦ ਮੈਂਬਰ ਆਪ ਆਗੂ ਭਗਵੰਤ ਮਾਨ ਨੇ ਖਹਿਰਾ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਉਸ ਨੇ ਪਾਰਟੀ ਛੱਡ ਦਿੱਤੀ ਹੈ ਉਸੇ ਤਰ੍ਹਾਂ ਪਾਰਟੀ ਵੱਲੋਂ ਵਿਧਾਨ ਸਭਾ ‘ਚ ਦਿੱਤੀ ਹੋਈ ਐੱਮ ਐੱਲ ਏ ਦੀ ਕੁਰਸੀ ਵੀ ਛੱਡ ਦੇਣ।

ਇਸ ਮੌਕੇ ਤੇ ਮਾਨ ਨੇ ਬੋਲਦੇ ਹੋਏ ਕਿਹਾ ਕਿ ਖਹਿਰਾ ਨੇ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਉਹ ਸਿਰਫ ਪਾਰਟੀ ਦੀ ਹੀ ਦੇਣ ਹੈ ਅਤੇ ਖਹਿਰਾ ਨੇ ਪਾਰਟੀ ਦੇ ਨਾਮ ‘ਤੇ ਹੀ ਵਿਧਾਇਕੀ ਦੀ ਕੁਰਸੀ ਪ੍ਰਾਪਤ ਕੀਤੀ ਸੀ। ਇਸ ਮੌਕੇ ਜਗੀਰ ਕੌਰ ਦੁਆਰਾ ਦਿੱਤੇ ਬਿਆਨਾਂ ਅਨੁਸਾਰ ਉਨ੍ਹਾਂ ਨੇ ਖਹਿਰਾ ਨੂੰ ਸਿਰਫ ਪੋਲਿੰਗ ਏਜੰਟ ਕਹਿ ਕੇ ਸੰਬੋਧਿਤ ਕੀਤਾ।

ਮਾਨ ਨੇ ਕਿਹਾ ਕਿ ਜੇਕਰ ਉਸ ਨੂੰ ਪਾਰਟੀ ਦੇ ਨਾਲ ਰਹਿਣਾ ਹੀ ਪਸੰਦ ਨਹੀਂ ਤਾਂ ਫਿਰ ਪਾਰਟੀ ਦੇ ਨਾਮ ਤੇ ਮਿਲੀ ਵਿਧਾਇਕੀ ਨਾਲ ਲੋਕਾਂ ਨੂੰ ਗੁਮਰਾਹ ਨਾ ਕਰੇ। ਉਨ੍ਹਾਂ ਨੇ ਖਹਿਰਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਸ ਨੂੰ ਜਿੱਤ ਸਿਰਫ ਪਾਰਟੀ ਦੇ ਨਾਮ ‘ਤੇ ਹੀ ਪ੍ਰਾਪਤ ਹੋਈ ਸੀ ਜੇਕਰ ਉਹ ਕਿਸੇ ਹੋਰ ਪਾਰਟੀ ਦੇ ਨਿਸ਼ਾਨ ‘ਤੇ ਚੋਣਾਂ ‘ਚ ਲੜਦਾ ਤਾਂ ਸੁਭਾਵਿਕ ਹੀ ਸੀ ਖਹਿਰਾ ਨੂੰ ਹਾਰ ਦਾ ਮੂੰਹ ਦੇਖਣਾ ਪੈਦਾ। ਮਾਨ ਨੇ ਉਸ ਦੀ ਭਰਜਾਈ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸ਼ਾਇਦ ਇਨ੍ਹਾਂ ਸਰਪੰਚੀ ਚੋਣਾਂ ਕਾਰਨ ਖਹਿਰਾ ਨੂੰ ਆਪਣੀ ਸਹੀ ਜਗ੍ਹਾ ਦਾ ਪਤਾ ਲੱਗ ਹੀ ਗਿਆ ਹੋਵੇਗਾ।

ਇਸ ਪ੍ਰਕਾਰ ਜੇਕਰ ਖਹਿਰਾ ਆਪਣੇ ਸਾਰੇ ਆਹੁਦੇ ਜੋ ‘ਆਮ ਆਦਮੀ ਪਾਰਟੀ’ ਦੇ ਨਿਸ਼ਾਨ ਤੇ ਮਿਲੇ ਹਨ, ਦਾ ਤਿਆਗ ਕਰਦਾ ਹੈ ਤਾਂ ਹੀ ਅਸਲ ਸੱਚ ਬਾਰੇ ਪਤਾ ਲੱਗੇਗਾ ਅਤੇ ਖਹਿਰਾ ਨੂੰ ਆਪਣੀ ਅਸਲ ਜਗ੍ਹਾ ਦਾ ਅਹਿਸਾਸ ਹੋਵੇਗਾ।

- Advertisement -

Share this Article
Leave a comment