ਖਹਿਰਾ ਵਲੋਂ ਡੈਮੋਕ੍ਰੇਟਿਕ ਗਠਜੋੜ ਦੇ ਉਮੀਦਵਾਰਾਂ ਦਾ ਐਲਾਨ

Prabhjot Kaur
2 Min Read

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਦਾਅ ਪੇਚ ਖੇਡਣੇ ਸ਼ੁਰੂ ਕਰ ਦਿੱਤੇ ਹਨ। ਅੱਜ ਪੰਜਾਬ ਡੈਮੋਕ੍ਰੇਟਿਕ ਗਠਜੋੜ ਵੱਲੋਂ ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਖਹਿਰਾਂ ਨੇ ਪੂਰੇ 13 ਹਲਕਿਆਂ ‘ਚ ਆਪਣੇ ਉਮੀਦਵਾਰ ਖੜੇ ਕਰਕੇ ਵਿਰੋਧੀ ਪਾਰਟੀਆਂ ਨੂੰ ਆਪਣੀ ਦਾਅਵੇਦਾਰੀ ਦਾ ਸੰਕੇਤ ਦੇ ਦਿੱਤਾ। ਇਸ ਸਮੇਂ ਖਹਿਰਾ ਦੇ ਨਾਲ ਬੈਂਸ ਤੇ ਗਾਂਧੀ ਵੀ ਮੌਜੂਦ ਰਹੇ। ਕਿਹੜੇ ਹਲਕੇ ਚੋਂ ਕਿਹੜਾ ਉਮੀਦਵਾਰ ਚੋਣ ਲੜ੍ਹ ਰਿਹਾ ਹੇਂਠ ਲਿਖੀ ਲਿਸਟ ‘ਚ ਪੜ੍ਹੋ…

ਫਰੀਦਕੋਟ – ਮਾ. ਬਲਦੇਵ ਸਿੰਘ ਜੈਤੋਂ
ਪਟਿਆਲਾ – ਡਾ. ਧਰਮਵੀਰ ਗਾਂਧੀ
ਖਡੂਰ ਸਾਹਿਬ – ਪਰਮਜੀਤ ਕੌਰ ਖਾਲੜਾ
ਅਨੰਦਪੁਰ ਸਾਹਿਬ – ਬਿਕਰਮਜੀਤ ਸਿੰਘ ਸੋਢੀ
ਹੁਸ਼ਿਆਰਪੁਰ – ਚੌਧਰੀ ਖੁਸ਼ੀ ਰਾਮ
ਜਲੰਧਰ – ਬਲਵਿੰਦਰ ਕੁਮਾਰ
ਫ਼ਤਿਹਗੜ੍ਹ ਸਾਹਿਬ – ਮਨਵਿੰਦਰ ਸਿੰਘ ਗਿਆਸਪੁਰਾ

ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖਹਿਰਾ ਨੇ ਦੱਸਿਆ ਕਿ 6 ਜਥੇਬੰਦੀਆਂ ਇਸ ਗੱਠਜੋੜ ਵਿੱਚ ਸ਼ਾਮਲ ਹਨ। ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਕਿ ਸੀਪੀਆਈ ਨੂੰ ਫ਼ਿਰੋਜ਼ਪੁਰ ਤੋਂ, ਰੈਵੋਲਿਸਨਰੀ ਮਾਰਕਸਵਾਦੀ ਪਾਰਟੀ ਆਫ਼ ਇੰਡੀਆ ਨੂੰ ਗੁਰਦਾਸਪੁਰ ਤੋਂ, ਲੋਕ ਇਨਸਾਫ਼ ਪਾਰਟੀ ਨੂੰ ਲੁਧਿਆਣਾ ਤੋਂ ਅਤੇ ਪੰਜਾਬ ਏਕਤਾ ਪਾਰਟੀ ਨੂੰ ਬਠਿੰਡਾ ਤੋਂ ਟਿਕਟ ਦਿੱਤੀ ਜਾਵੇਗੀ। ਖਹਿਰਾ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕਾ ਅਜੇ ਵਿਚਾਰ ਅਧੀਨ ਹੈ। ਮੌਕੇ ਦੇ ਹਾਲਾਤਾਂ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।

Share this Article
Leave a comment