ਕੈਪਟਨ-ਸਿੱਧੂ ‘ਤੇ ਭੜਕਿਆ ਆਹ ਲੀਡਰ, ਕਹਿੰਦਾ ਸਿੱਧੂ ਬੜੇ ਕੱਛਾਂ ‘ਚ ਨਕਸ਼ੇ ਦਈ ਫਿਰਦਾ ਸੀ ਕਿੱਥੇ ਨੇ ਉਹ, ਮਾਰ-ਮਾਰ ਤਾਹਨੇ ਦੋਨਾਂ ਨੂੰ ਕਰਤਾ ਪਾਣੀ-ਪਾਣੀ! ਦੇਖੋ ਵੀਡੀਓ

TeamGlobalPunjab
4 Min Read

ਜਲੰਧਰ : ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਦੇ ਅਖੀਰਲੇ ਦਿਨ ਤੋਂ ਨਵਜੋਤ ਸਿੰਘ ਸਿੱਧੂ ਦੇ ਫਰੈਂਡਲੀ ਮੈਚ ਵਾਲੇ ਬਿਆਨ ਤੋਂ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਇਸ ਮਸਲੇ ‘ਤੇ  ਜਿੱਥੇ ਕਾਂਗਰਸੀ ਆਗੂ ਵੀ ਸਿੱਧੂ ਖਿਲਾਫ ਦੱਬ ਕੇ ਆਪਣ ਭੜਾਸ ਕੱਢ ਰਹੇ ਹਨ, ਉੱਥੇ ਹੀ ਵਿਰੋਧੀਆਂ ਨੂੰ ਵੀ ਆਪਣੀ ਸਿਆਸਤ ਕਰਨ ਲਈ ਇੱਕ ਮੁੱਦਾ ਬਣ ਗਿਆ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਵਿਰੋਧੀ ਪਾਰਟੀਆਂ ਜਿੱਥੇ ਕਦੀ ਸਿੱਧੂ ਨੂੰ ਉਨ੍ਹਾਂ ਦੀ ਪਾਰਟੀ ‘ਚ ਸ਼ਾਮਲ ਹੋਣ ਲਈ ਪੇਸ਼ਕਸ਼ ਕਰ ਰਹੀਆਂ ਹਨ, ਉੱਥੇ ਹੀ ਸਿੱਧੂ ਨੂੰ ਡਰਪੋਕ ਵੀ ਕਰਾਰ ਦੇ ਰਹੀਆਂ ਹਨ। ਇਸੇ ਤਰ੍ਹਾਂ ਇੰਝ ਲਗਦਾ ਹੈ ਕਿ ਭਾਜਪਾ ਆਗੂ ਸ਼ਵੇਤ ਮਲਿਕ ਵੀ ਇਸ ਤੰਜ ਕਸਣ ਦੀ ਸਿਆਸਤ ‘ਚੋਂ ਕਿਸੇ ਨਾਲੋਂ ਪਿੱਛੇ ਨਹੀਂ ਰਹਿਣਾ ਚਾਹੁੰਦੇ। ਬੀਤੀ ਕੱਲ੍ਹ ਸ਼ਵੇਤ ਮਲਿਕ ਵੱਲੋਂ ਕੀਤੇ ਗਏ ਪੱਤਰਕਾਰ ਸੰਮੇਲਨ ਦੌਰਾਨ ਜਿੱਥੇ ਉਨ੍ਹਾਂ ਆਪਣੀ ਪਾਰਟੀ ਵੱਲੋਂ ਕੀਤੇ ਗਏ ਅਤੇ ਕੀਤੇ ਜਾਣ ਵਾਲੇ ਕੰਮਾਂ ਦੇ ਵੇਰਵੇ ਦਿੱਤੇ ਉੱਥੇ ਹੀ ਕੈਪਟਨ ਸਿੱਧੂ ਵਿਵਾਦ ‘ਤੇ ਵੀ ਖੂਬ ਸਿਆਸੀ ਵਾਰ ਕੀਤੇ।

ਇਸ ਪੱਤਰਕਾਰ ਸੰਮੇਲਨ ਦੌਰਾਨ ਸ਼ਵੇਤ ਮਲਿਕ ਨੇ ਕਿਹਾ ਕਿ ਇਸ ਵਾਰ ਜੇਕਰ ਕੋਈ ਵਿਅਕਤੀ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਬਣਨਾ ਚਾਹੁੰਦਾ ਹੈ ਤਾਂ ਉਹ ਡਿਜੀਟਲ ਤਰੀਕੇ ਨਾਲ ਮੈਂਬਰ ਬਣੇਗਾ ਅਤੇ ਇਸ ਲਈ ਉਨ੍ਹਾਂ ਨੂੰ ਆਪਣੇ ਮੋਬਾਇਲ ਫੋਨ ਜ਼ਰੀਏ ਕਾਲ ਕਰਨੀ ਹੋਵੇਗੀ। ਸ਼ਵੇਤ ਮਲਿਕ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਰ ਦਾ ਕਾਰਨ ਨਵਜੋਤ ਸਿੰਘ ਸਿੱਧੂ ਦੇ ਵਿਭਾਗ ਵੱਲੋਂ ਸ਼ਹਿਰਾਂ ਅੰਦਰ ਕੰਮ ਨਾ ਕਰਨ ਦਾ ਕਾਰਨ ਦੱਸਣ ਵਾਲੇ ਬਿਆਨ ‘ਤੇ ਬੋਲਦਿਆਂ ਕਿਹਾ ਅਸੀਂ ਤਾਂ ਇਹ ਗੱਲ ਪਹਿਲਾਂ ਹੀ ਕਹਿੰਦੇ ਰਹੇ ਕਿ ਇਹ ਵਿਕਾਸ ਦੇ ਨਾਂ ‘ਤੇ ਗ੍ਰਹਿਣ ਬਣ ਗਏ ਹਨ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਖੁਦ ਮੰਨ ਲਈ ਹੈ ਕਿ ਸ਼ਹਿਰਾਂ ‘ਚ ਪਿਛਲੇ ਢਾਈ ਸਾਲ ਤੋਂ ਕੋਈ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ ਮੁੱਖ ਮੰਤਰੀ ਇਹ ਗੱਲ ਖੁਦ ਮੰਨ ਰਹੇ ਹਨ ਕਿ ਉਹ ਇਸ ਕਰਕੇ ਹਾਰੇ ਹਨ ਕਿ ਉਨ੍ਹਾਂ ਨੇ ਢਾਈ ਸਾਲ ਤੋਂ ਸ਼ਹਿਰਾਂ ‘ਚ ਕੋਈ ਵਿਕਾਸ ਨਹੀਂ ਕੀਤਾ।ਸ਼ਵੇਤ ਮਲਿਕ ਨੇ ਕਿਹਾ ਕਿ ਅੱਜ ਇਹ ਕਾਂਗਰਸੀ ਇੰਨੇ ਲਾਚਾਰ ਹੋ ਗਏ ਹਨ ਕਿ ਆਪਣੀ ਹੀ ਸਰਕਾਰ ਵਿਰੁੱਧ ਬੋਲ ਰਹੇ ਹਨ।

ਸ਼ਵੇਤ ਮਲਿਕ ਨੇ ਕਾਂਗਰਸ ‘ਤੇ ਵਾਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲਿਆ  ਅਤੇ ਗੁਟਕਾ ਸਾਹਿਬ ਦੀ ਕਸਮ ਖਾ ਕੇ ਸੂਬੇ ‘ਚੋਂ ਨਸ਼ਾ ਖਤਮ ਕਰਨ ਦੀ ਗੱਲ ਕਹੀ ਪਰ ਸੂਬੇ ‘ਚੋਂ ਨਸ਼ਾ ਅਜੇ ਤੱਕ ਖਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਬਜ਼ੁਰਗ ਔਰਤਾਂ ਨੇ ਇਕੱਠੇ ਹੋ ਕੇ ਜਾ ਕੇ ਐਸਐਸਪੀ ਨੂੰ ਅਤੇ ਹੋਰ ਅਧਿਕਾਰੀਆਂ ਨੂੰ ਇਹ ਗੱਲ ਕਹੀ ਹੈ ਕਿ ਉਹ ਨਸ਼ੇ ਖਿਲਾਫ ਪਹਿਰਾ ਦੇ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਇਸ ਮਸਲੇ ਨੂੰ ਲੈ ਕੇ ਸਰਕਾਰ ਕਿੱਥੇ ਸੁੱਤੀ ਪਈ ਹੈ? ਸ਼ਵੇਤ ਮਲਿਕ ਨੇ ਕਿਹਾ ਕਿ ਅੱਜ ਨਸ਼ੇ ਦੇ ਸੁਦਾਗਰ ਘਰ ਘਰ ਨਸ਼ਾ ਪਹੁੰਚਾਉਣ ‘ਚ ਕਾਮਯਾਬ ਹੋ ਜਾਂਦੇ ਹਨ ਤਾਂ ਫਿਰ ਸਰਕਾਰ ਕਿੱਥੇ ਹੈ? ਅੱਜ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੁਦ ਪਹਿਰਾ ਦੇਣਾ ਪੈ ਰਿਹਾ ਹੈ ਤਾਂ ਫਿਰ ਸਰਕਾਰ ਕਿੱਥੇ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇਹ ਲੋਕ ਸਿਰਫ ਕੁਰਸੀ ਲਈ ਲੜਦੇ ਹਨ।

ਸ਼ਵੇਤ ਮਲਿਕ ਨੇ ਇੱਥੇ ਬੋਲਦਿਆਂ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ। ਕੀ ਸਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

- Advertisement -

https://youtu.be/9u-EerEknmc

Share this Article
Leave a comment