ਕੈਨੇਡਾ: ਬਾਜ਼ਾਰਾਂ ‘ਚ ਜਲਦ ਸ਼ੁਰੂ ਹੋਵੇਗੀ ਭੰਗ ਨਾਲ ਬਣੇ ਖਾਣ-ਪੀਣ ਦੇ ਸਮਾਨ ਦੀ ਵਿਕਰੀ

TeamGlobalPunjab
2 Min Read

ਓਨਟਾਰੀਓ: ਕੈਨੇਡਾ ‘ਚ ਭੰਗ ਦੀ ਵਿਕਰੀ ਨੂੰ ਕਾਨੂੰਨੀ ਮਾਨਤਾ ਮਿਲਣ ਤੋਂ ਬਾਅਦ ਹੁਣ ਦਸੰਬਰ 2019 ਤੋਂ ਭੰਗ ਨਾਲ ਬਣੇ ਖਾਦ ਪਦਾਰਥਾਂ ਦੀ ਵੀ ਜਾਇਜ਼ ਢੰਗ ਨਾਲ ਬਾਜ਼ਾਰਾਂ ‘ਚ ਵਿਕਰੀ ਸ਼ੁਰੂ ਹੋ ਜਾਵੇਗੀ।
Cannabis edibles
ਹਾਲਾਂਕਿ, ਸਰਕਾਰ ਨੇ ਸ਼ੁੱਕਰਵਾਰ ਦੇ ਆਪਣੇ ਐਲਾਨ ਵਿਚ ਕਿਹਾ ਕਿ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਉਨ੍ਹਾਂ ਨੇ ਗਮੀਬੇਅਰਸ, ਕੈਂਡੀਜ਼ ਤੇ ਲਾਲੀਪੌਪ ਜਿਹੀਆਂ ਚੀਜ਼ਾਂ ‘ਚ ਭੰਗ ਦੀ ਵਰਤੋਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ।
Cannabis edibles
ਦੱਸ ਦੇਈਏ ਕਿ ਕੈਨੇਡਾ ਨੇ ਬੀਤੇ ਸਾਲ ਇੱਕ ਕਾਨੂੰਨ ਬਣਾ ਕੇ ਭੰਗ ਦੀ ਵਰਤੋਂ ਨੂੰ ਜਾਇਜ਼ ਐਲਾਨ ਕਰ ਦਿੱਤਾ ਸੀ। ਉਸ ਤੋਂ ਬਾਅਦ ਇਹ ਨਵਾਂ ਕਾਨੂੰਨ 17 ਅਕਤੂਬਰ ਤੋਂ ਪ੍ਰਭਾਵੀ ਹੋਵੇਗਾ। ਇਹ ਕਾਨੂੰਨ ਭੰਗ ਦੇ ਰਸ ਤੇ ਸਰੀਰ ‘ਤੇ ਲਗਾਉਣ ਵਾਲੀ ਮਲਹਮ ‘ਤੇ ਵੀ ਲਾਗੂ ਕੀਤਾ ਜਾਵੇਗਾ।
Cannabis edibles
ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਉਦਯੋਗ ਨਵਾਂ ਹੈ ਤੇ ਇਨ੍ਹਾਂ ਨਵੇਂ ਉਤਪਾਦ ਦਸੰਬਰ ਦੇ ਦੂਜੇ ਹਫ਼ਤੇ ਤੋਂ ਪਹਿਲਾਂ ਬਾਜ਼ਾਰ ਵਿਚ ਆਉਣ ਦੀ ਸੰਭਾਵਨਾ ਨਹੀਂ ਹੈ। ਇਸ ਨੂੰ ਉਪਭੋਗਤਾਵਾਂ ਦੇ ਹਿਸਾਬ ਨਾਲ ਵਿਕਸਿਤ ਹੋਣ ਵਿਚ ਕੁਝ ਸਮਾਂ ਲੱਗੇਗਾ।
Cannabis edibles
ਕੈਨੇਡਾ ਸਰਕਾਰ ਵਿਚ ਭੰਗ ਨਾਲ ਜੁੜੇ ਸਾਰੇ ਮਾਮਲਿਆਂ ਦੇ ਇੰਚਾਰਜ ਬਿਲ ਬਲੇਅਰ ਨੇ ਇੱਕ ਬਿਆਨ ਵਿਚ ਕਿਹਾ ਕਿ ਸੋਧੇ ਹੋਏ ਕਾਨੂੰਨ ਦਾ ਮਕਸਦ ਖਾਣ ਲਾਇਕ ਭੰਗ, ਭੰਗ ਦਾ ਰਸ ਤੇ ਭੰਗ ਤੋਂ ਬਣਨ ਵਾਲੀ ਮਲਹਮ ਆਦਿ ਨਾਲ ਸਿਹਤ ਨੂੰ ਹੋਣ ਵਾਲੇ ਖ਼ਤਰੇ ਨੂੰ ਘੱਟ ਕਰਨਾ ਹੈ। ਕੈਨੇਡਾ ਵਿਚ ਇਨ੍ਹਾਂ ਉਤਪਾਦਾਂ ਦੇ ਮੌਜੂਦਾ ਗੈਰ ਸਰਕਾਰੀ ਬਾਜ਼ਾਰ ਨੂੰ ਖਤਮ ਕਰਨਾ ਹੈ।
Cannabis edibles

Share this Article
Leave a comment