ਕੀ ਕੇ. ਪੀ. ਐਸ. ਗਿੱਲ ਵਾਕਿਆ ਹੀ ਪੰਜਾਬ ਦਾ ਬੁੱਚੜ ਸੀ ?

Prabhjot Kaur
3 Min Read

ਜਲੰਧਰ : ਸਿੱਖ ਸਾਹਿਤ, ਪ੍ਰਕਾਸ਼ਨ ਅਤੇ ਕਿਤਾਬਾਂ ਦੀ ਦੁਨੀਆਂ ਵਿੱਚ ਬੀਤੀ ਕੱਲ੍ਹ ਇੱਕ ਨਵਾਂ ਧਮਾਕਾ ਹੋਇਆ ਹੈ। ਇਹ ਧਮਾਕਾ ਹੈ ਖਾਲਸਾ ਫਤਹਿ ਨਾਮਾ ਪ੍ਰਕਾਸ਼ਨ ਅੰਮ੍ਰਿਤਸਰ ਵੱਲੋਂ ਛਾਪੀ ਅਤੇ ਲੇਖਕ ਸਰਬਜੀਤ ਸਿੰਘ ਘੁਮਾਨ ਦੀ ਕਿਤਾਬ ਪੰਜਾਬ ਦਾ ਬੁੱਚੜ ਕੇ ਪੀ ਐੱਸ ਗਿੱਲ। ਜੋ ਕਿ ਆਪਣੇ ਲੋਕਅਰਪਣ ਦੇ 24 ਘੰਟਿਆਂ ਦੌਰਾਨ ਹੀ ਲੋਕ ਇੰਝ ਖਰੀਦ ਕੇ ਲੈ ਗਏ ਜਿਵੇਂ ਕਿ ਕੋਈ ਮੁਫਤ ਵੰਡ ਰਿਹਾ ਹੋਵੇ। ਹੁਣ ਹਾਲਾਤ ਇਹ ਹਨ ਕਿ ਪ੍ਰਕਾਸ਼ਿਤ ਇਸ ਕਿਤਾਬ ਦੇ ਦੂਜੇ ਅੰਕ ਨੂੰ ਛਾਪਣ ਦੀ ਤਿਆਰੀ ਵਿੱਚ ਜੁੱਟ ਗਏ ਹਨ।

ਇਸ ਸਬੰਧ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਤਾਬ ਦੇ ਲੇਖਕ ਘੁਮਾਣ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਕਿਤਾਬ 8 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੋਕਅਰਪਿਤ ਕੀਤੀ ਗਈ ਸੀ ਤੇ ਇਸ ਲੋਕਅਰਪਣ ਦੇ ਕਈ ਘੰਟਿਆਂ ਪਹਿਲਾਂ ਹੀ ਇਸ ਦੀਆਂ 80 ਫੀਸਦੀ ਕਾਪੀਆਂ ਵਿਕ ਚੁੱਕੀਆਂ ਸਨ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦੀ ਪਹਿਲੀ ਕਾਪੀ ਖਰੀਦਣ ਲਈ ਸੇਵਾ ਮੁਕਤ ਆਈ ਪੀ ਐੱਸ ਹਰਭਜਨ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਜਿਸ ਗੱਲ ਨੇ ਉਨ੍ਹਾ ਨੂੰ ਬਹੁਤ ਉਤਸ਼ਾਹਿਤ ਕੀਤਾ।

ਇੱਧਰ ਦੂਜੇ ਪਾਸੇ ਇਸ ਕਿਤਾਬ ਦੇ ਪ੍ਰਕਾਸ਼ਿਤ ਰਣਜੀਤ ਸਿੰਘ ਦਾ ਦਾਅਵਾ ਹੈ ਕਿ ਇਹ ਕਿਤਾਬ ਖਰੀਦਣ ਲਈ ਉਨ੍ਹਾਂ ਕੋਲ ਬਹੁਤ ਸਾਰੇ ਆਈ ਪੀ ਐੱਸ ਤੋਂ ਇਲਾਵਾ ਹੋਰ ਅਧਿਕਾਰੀਆਂ ਦੇ ਵੀ ਫੋਨ ਆਏ ਜਿੰਨ੍ਹਾਂ ਨੇ ਇਸ ਕਿਤਾਬ ਵਿੱਚ ਆਪਣੀ ਡੂੰਘੀ ਦਿਲਚਸਪੀ ਦਿਖਾਉਂਦਿਆਂ ਇਸ ਨੂੰ ਖਰੀਦਣ ਦੀ ਇੱਛਾ ਜ਼ਾਹਿਰ ਕੀਤੀ ਹੈ। ਇਸ ਮੌਕੇ ਘੁਮਾਣ ਨੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਿਤਾਬ ਨੂੰ ਜਰੂਰ ਪੜ੍ਹਨ।

ਉੱਧਰ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਤੇ ਬੀਜੇਪੀ ਦੀ ਤੇਜ ਤਰਾਰ ਆਗੂ ਲਕਸ਼ਮੀ ਕਾਂਤਾ ਚਾਵਲਾ ਨੇ ਪੰਜਾਬ ਦਾ ਬੁੱਚੜ ਕੇ ਪੀ ਐੱਸ ਗਿੱਲ ਕਿਤਾਬ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਿਹੇ ਪਵਿੱਤਰ ਅਤੇ  ਰੁਹਾਨੀ ਸਥਾਨ ਤੋਂ ਲੋਕਅਰਪਿਤ ਕਰਨ ਤੇ ਸਖਤ ਇਤਰਾਜ਼ ਕੀਤਾ ਹੈ। ਕਾਂਤਾ ਅਨੁਸਾਰ ਇਸ ਕਿਤਾਬ ਨੂੰ ਲਿਖਣ ਅਤੇ ਛਾਪਣ ਵਾਲਿਆਂ ਦਾ ਵਿਰੋਧ ਹੋਣਾ ਚਾਹੀਦਾ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਅਜਿਹੀ ਕਿਤਾਬ ਦੇ ਮਾਰਕਿਟ ਵਿੱਚ ਆਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਤੋਂ ਇਲਾਵਾ ਕੇਂਦਰ ਸਰਕਾਰ ਵੀ ਚੁੱਪੀ ਧਾਰੀ ਬੈਠੀਆਂ ਹਨ। ਲਕਸ਼ਮੀ ਕਾਂਤਾ ਚਾਵਲਾ ਨੇ ਮੰਗ ਕੀਤੀ ਕਿ ਕੇ ਪੀ ਐਸ ਗਿੱਲ ਦੇਸ਼ ਅਤੇ ਪੰਜਾਬ ਦੀ ਇੱਜਤ ਦੇ ਰਾਖੇ ਸਨ ਜਿੰਨ੍ਹਾਂ ਨੂੰ ਬੁੱਚੜ ਆਖਣ ਵਾਲਿਆਂ ਦੇ ਖਿਲਾਫ ਸ਼ਖਤ ਕਾਰਵਾਈ ਕੀਤੀ ਜਾਵੇ।

- Advertisement -

 

Share this Article
Leave a comment