ਓਨਟਾਰੀਓ ਵਿਖੇ ਅੱਜ ਖੁੱਲ੍ਹਣਗੇ ਪਹਿਲੇ ਕੈਨਾਬਿਸ ਸਟੋਰਜ਼

TeamGlobalPunjab
2 Min Read

ਟੋਰਾਂਟੋ: ਓਨਟਾਰੀਓ ਦੇ ਪਹਿਲੇ ਕੈਨਾਬਿਸ ਸਟੋਰਜ਼ ਅੱਜ ਖੁੱਲ੍ਹਣ ਜਾ ਰਹੇ ਹਨ ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ ਵਿੱਚੋਂ ਕਿੰਨੇ ਗਾਹਕਾਂ ਦੀ ਸੇਵਾ ਲਈ ਤਿਆਰ ਹੋਣਗੇ। ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋਂ ਅੱਜ 25 ਸਟੋਰਜ਼ ਪ੍ਰੋਵਿੰਸ ਭਰ ਵਿੱਚ ਲਾਂਚ ਕਰਨ ਦੀ ਯੋਜਨਾ ਬਣਾਈ ਗਈ ਹੈ ਪਰ ਇਨ੍ਹਾਂ ਵਿੱਚੋਂ ਅਜੇ ਵੀ ਕਈ ਮਨਜ਼ੂਰੀ ਦੀ ਲੰਮੀ ਪ੍ਰਕਿਰਿਆ ਵਿੱਚ ਹੀ ਉਲਝੇ ਹੋਏ ਹਨ। ਹੁਣ ਤੱਕ ਮਨੋਰੰਜਨ ਲਈ ਮੈਰੀਜੁਆਨਾ ਓਨਟਾਰੀਓ ਵਿੱਚ ਕਾਨੂੰਨੀ ਤੌਰ ਉੱਤੇ ਸਿਰਫ ਸਰਕਾਰ ਵੱਲੋਂ ਚਲਾਈ ਜਾਣ ਵਾਲੀ ਵੈੱਬਸਾਈਟ ਉੱਤੇ ਹੀ ਖਰੀਦੀ ਜਾ ਸਕਦੀ ਹੈ।

ਦਸੰਬਰ ਵਿੱਚ ਟੋਰੀ ਸਰਕਾਰ ਨੇ ਸ਼ੁਰੂ ਸ਼ੁਰੂ ਵਿੱਚ ਆਖਿਆ ਸੀ ਕਿ ਮੈਰੀਜੁਆਨਾ ਦਾ ਕਾਨੂੰਨੀਕਰਨ ਹੋਣ ਤੋਂ ਬਾਅਦ ਰਿਟੇਲ ਸ਼ੌਪਜ਼ ਦੀ ਗਿਣਤੀ ਉੱਤੇ ਕੋਈ ਕੈਪ ਨਹੀਂ ਹੋਵੇਗੀ। ਦਸੰਬਰ ਵਿੱਚ ਕੌਮੀ ਸਪਲਾਈ ਦੇ ਮੁੱਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਆਖਿਆ ਸੀ ਕਿ ਉਨ੍ਹਾਂ ਵੱਲੋਂ ਸਿਰਫ 25 ਸਟੋਰਜ਼ ਨੂੰ ਹੀ ਲਾਇਸੰਸ ਜਾਰੀ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਦੇ ਆਪਰੇਟਰਜ ਵੱਲੋਂ ਪਹਿਲੀ ਅਪਰੈਲ ਨੂੰ ਸਟੋਰ ਖੋਲ੍ਹਣ ਲਈ ਅਪਲਾਈ ਕੀਤਾ ਗਿਆ ਸੀ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਹੜੇ ਸਟੋਰ ਅੱਜ ਨਹੀਂ ਖੋਲ੍ਹੇ ਜਾਣਗੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਜੁਰਮਾਨੇ ਕੀਤੇ ਜਾ ਸਕਦੇ ਹਨ। ਪਰ ਵਿੱਤ ਮੰਤਰੀ ਵਿੱਕ ਫੈਡੇਲੀ ਦਾ ਕਹਿਣਾ ਹੈ ਕਿ ਇਨ੍ਹਾਂ ਸਟੋਰਜ਼ ਨੂੰ ਜਾਂ ਤਾਂ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਜਾਂ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਸ ਦੀ ਕੀਮਤ ਚੁਕਾਉਣੀ ਪਵੇਗੀ।

Share this Article
Leave a comment