ਐਮਰਜੈਂਸੀ ਵੇਲੇ ਬਾਦਲਾਂ ਦੀ ਭੂਮਿਕਾ ‘ਤੇ ਵੱਡਾ ਖੁਲਾਸਾ! ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਸੀ ਮੋਰਚੇ ਦੀ ਸ਼ੁਰੂਆਤ, ਦੇਖੋ ! ਅਕਾਲੀ ਲੀਡਰ ਨੇ ਹੀ ਖੋਲ੍ਹੇ ਬਾਦਲ ਸਣੇ ਟੌਹੜਾ ਦੇ ਰਾਜ਼, ਦੇਖੋ ਵੀਡੀਓ

TeamGlobalPunjab
3 Min Read

ਲੁਧਿਆਣਾ : ਪੰਜਾਬ ‘ਚ 25 ਜੂਨ ਵਾਲੇ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦਰਅਸਲ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਣ ਦੀ ਵਜ੍ਹਾ ਇਹ ਹੈ ਕਿ ਸਾਲ 1975 ਦੌਰਾਨ ਇਸ ਦਿਨ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ (ਹੰਗਾਮੀ ਹਾਲਾਤ) ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਵਿਰੋਧੀਆਂ ਵੱਲੋਂ ਉਸ ਦਿਨ ਤੋਂ ਇਹ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਸ ਦੌਰਾਨ ਕਿਹੋ ਜਿਹੇ ਹਾਲਾਤ ਸਨ ਇਹ ਜਾਣਨ ਲਈ ਜਦੋਂ ਸਾਡੇ ਪੱਤਰਕਾਰ ਰਜਿੰਦਰ ਅਰੋੜਾ ਵੱਲੋਂ ਉਸ ਸਮੇਂ ਦੇ ਮੰਤਰੀ ਹੀਰਾ ਸਿੰਘ ਗਾਬੜੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 1975 ਵਿੱਚ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਤਾਨਾਸ਼ਾਹੀ ‘ਚ ਆ ਕੇ ਐਮਰਜੈਂਸੀ ਐਲਾਨਣ ਦਾ ਫੈਸਲਾ ਲਿਆ ਸੀ ਤੇ ਜੋ ਵੀ ਇਸ ਫੈਸਲੇ ਦਾ ਵਿਰੋਧ ਕਰਦਾ, ਉਸ ਨੂੰ ਚੁੱਕ ਕੇ ਜੇਲ੍ਹ ‘ਚ ਸੁੱਟ ਦਿੱਤਾ ਜਾਂਦਾ ਸੀ। ਗਾਬੜੀਆ ਨੇ ਆਪਣਾ ਖੁਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਉਹ ਖੁਦ ਵੀ ਲੁਧਿਆਣਾ, ਪਟਿਆਲਾ ਅਤੇ ਫਿਰੋਜ਼ਪੁਰ ਦੀਆਂ ਜੇਲ੍ਹਾਂ ‘ਚ ਬੰਦ ਰਹੇ। ਉਨ੍ਹਾਂ ਕਿਹਾ ਕਿ ਸਾਰੇ ਮੋਰਚਿਆਂ ਦੌਰਾਨ ਲਗਭਗ ਪੌਣੇ 8 ਸਾਲ ਜੇਲ੍ਹਾਂ ‘ਚ ਬੰਦ ਰਹੇ।

ਗਾਬੜੀਆ ਨੇ ਦੋਸ਼ ਲਾਇਆ ਕਿ ਜਦੋਂ ਤੋਂ ਕਾਂਗਰਸ ਪਾਰਟੀ ਹੋਂਦ ‘ਚ ਆਈ ਹੈ ਉਸ ਨੇ ਉਦੋਂ ਤੋਂ ਹੀ ਇਸ ਨੇ ਕਾਲੇ ਕਾਰਨਾਮੇ ਹੀ ਕੀਤੇ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਦੇਸ਼ ਦੇ ਵੱਡੇ ਸ਼ਹਿਰਾਂ ‘ਚ ਸਿੱਖਾਂ ਨੂੰ ਫੜ ਫੜ ਕੇ ਮਾਰਿਆ ਗਿਆ। ਇਸ ਖਾਸ ਗੱਲਬਾਤ ਦੌਰਾਨ ਗਾਬੜੀਆ ਨੇ ਇਹ ਖਦਸ਼ਾ ਵੀ ਜਾਹਰ ਕੀਤਾ ਕਿ ਕਾਂਗਰਸ ਜਦੋਂ ਵੀ ਤਾਕਤਵਰ ਬਣੂਗੀ ਉਦੋਂ ਹੀ ਕਿਸੇ ਨਾ ਕਿਸੇ ਜਾਤੀ ਦਾ ਵੱਡਾ ਨੁਕਸਾਨ ਜਰੂਰ ਕਰੇਗੀ।

ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਜਦੋਂ ਐਮਰਜੈਂਸੀ ਲਾਈ ਗਈ ਤਾਂ ਉਸ ਸਮੇਂ ਕੁਝ ਵੱਡੇ ਲੀਡਰਾਂ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚਾ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮੋਰਚੇ ‘ਚ ਉਸ ਸਮੇਂ ਦੇ ਜਥੇਦਾਰ ਮੋਹਨ ਸਿੰਘ ਤੁੜ, ਪ੍ਰਕਾਸ਼ ਸਿੰਘ ਬਾਦਲ, ਤੇ ਸਰਦਾਰ ਗੁਰਚਰਨ ਸਿੰਘ ਟੌਹੜਾ ਵੀ ਸ਼ਾਮਲ ਸਨ। ਗਾਬੜੀਆ ਅਨੁਸਾਰ ਇਹ ਮੋਰਚਾ 19 ਮਹੀਨੇ ਤੱਕ ਚੱਲਿਆ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੇਂ ਸਮੇਂ ਜਥੇ ਭੇਜੇ ਗਏ ਤੇ ਗ੍ਰਿਫਤਾਰੀਆਂ ਦਿੱਤੀਆਂ ਗਈਆਂ।

ਹੋਰ ਕੀ ਕਿਹਾ ਹੀਰਾ ਸਿੰਘ ਗਾਬੜੀਆ ਨੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

- Advertisement -

https://youtu.be/Zy3tFkzBhMQ

Share this Article
Leave a comment