ਇਹ ਮਾਂ-ਬਾਪ ਸਨ ਜਾਂ ਜੱਲਾਦ? ਆਪਣੇ ਹੀ ਬੱਚੇ 27 ਸਾਲ ਜੰਜੀਰਾਂ ‘ਚ ਰੱਖੇ ਕੈਦ, ਇੰਝ ਕਰਦੇ ਸਨ ਤਸ਼ੱਦਦ, ਜਿਵੇਂ ਬਦਲਾ ਲੈ ਰਹੇ ਹੋਣ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ‘ਚ ਅਦਾਲਤ ਵੱਲੋਂ ਜੋੜੇ ਨੂੰ ਆਪਣੇ 13 ਬੱਚਿਆਂ ਨਾਲ ਮਾੜਾ ਵਿਹਾਰ ਕਰਨ ‘ਤੇ 25 ਸਾਲ ਦੀ ਸਜ਼ਾ ਸੁਣਾਈ ਹੈ। ਡੇਵਿਡ ਅਤੇ ਲੂਈਸ ਟਰਪਿਨ ਨਾਮ ਦੇ ਜੋੜੇ ਖਿਲਾਫ ਸ਼ੁਕਰਵਾਰ ਨੂੰ ਉਨ੍ਹਾਂ ਦੇ 2 ਬੱਚਿਆਂ ਨੇ ਕੋਰਟ ‘ਚ ਗਵਾਹੀ ਦਿੱਤੀ ਹੈ, ਜਿਸ ਤੋਂ ਬਾਅਦ ਇਸ ਜੋੜੇ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਗਿਆ। ਮਾਮਲੇ ਦਾ ਖੁਲਾਸਾ ਪਿਛਲੇ ਸਾਲ ਉਸ ਸਮੇਂ ਹੋਇਆ ਸੀ ਜਦੋਂ ਇੱਕ ਬੱਚੇ ਨੇ ਕੈਲੀਫੋਰਨੀਆਂ ਸਥਿਤ ਘਰ ‘ਚ ਬਣੇ ਕੈਦਖਾਨੇਂ ‘ਚੋਂ ਨਿੱਕਲ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਦੱਸ ਦਈਏ ਕਿ ਅਦਾਲਤ ‘ਚ ਗਵਾਹੀ ਦੇਣ ਪੁੱਜੇ 2 ਬੱਚਿਆਂ ਵਿੱਚੋਂ ਇੱਕ ਲੜਕੀ ਨੇ ਦੱਸਿਆ ਕਿ ਹੁਣ ਉਹ ਕਾਲਜ ‘ਚ ਪੜ੍ਹ ਰਹੀ ਹੈ ਅਤੇ ਉਸ ਦੇ ਮਾਤਾ ਪਿਤਾ ਉਸ ਨੂੰ ਅਤੇ ਉਸ ਦੇ ਹੋਰ ਭੈਣ ਭਰਾਵਾਂ ‘ਤੇ ਅੱਤਿਆਚਾਰ ਕਰਦੇ ਸੀ। ਲੜਕੀ ਨੇ ਦੱਸਿਆ ਕਿ ਉਹ ਨਾ ਤਾਂ ਉਨ੍ਹਾਂ ਨੂੰ ਨਹਾਉਣ ਦਿੰਦੇ ਹਨ ਅਤੇ ਨਾ ਹੀ ਖਾਣ ਦਿੰਦੇ ਹਨ। ਲੜਕੀ ਨੇ ਅਦਾਲਤ ‘ਚ ਗਵਾਹੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਤਾਂ ਮਹੀਨਿਆਂ ਤੱਕ ਲੋਹੇ ਦੀਆਂ ਜੰਜੀਰਾਂ ਨਾਲ ਕੈਦ ਕਰ ਕੇ ਵੀ ਰੱਖਿਆ ਜਾਂਦਾ ਸੀ ਅਤੇ ਜੇਕਰ ਇਸ ਦੌਰਾਨ ਕੋਈ ਬੱਚਾ ਬਿਮਾਰ ਵੀ ਹੋ ਜਾਂਦਾ ਤਾਂ ਮਾਤਾ ਪਿਤਾ ਉਸ ਨੂੰ ਦਵਾਈ ਵੀ ਨਹੀਂ ਦਵਾਉਂਦੇ ਸਨ।

ਜਾਣਕਾਰੀ ਮੁਤਾਬਕ ਜਿਸ ਬੱਚੇ ਨੇ ਪੁਲਿਸ ਨੂੰ ਸਾਰੀ ਕਹਾਣੀ ਦੱਸੀ ਸੀ ਉਹ 2 ਸਾਲ ਦੀ ਉਮਰ ਤੋਂ ਕੈਦ ਸੀ ਅਤੇ ਹੁਣ ਸ਼ਿਕਾਇਤ ਕਰਨ ਸਮੇਂ ਉਸ ਨੇ ਦੱਸਿਆ ਕਿ ਉਸ ਨੂੰ ਇਸ ਕੈਦ ਵਿੱਚ 27 ਸਾਲ ਹੋ ਚੁਕੇ ਹਨ। ਇੱਕ ਬੱਚੇ ਨੇ ਅਦਾਲਤ ‘ਚ ਗਵਾਹੀ ਦਿੰਦਿਆਂ ਕਿਹਾ ਕਿ ਉਸ ਦੇ ਮਾਤਾ ਪਿਤਾ ਨੇ ਉਸ ਦੀ ਜਿੰਦਗੀ ਨਰਕ ਬਣਾ ਦਿੱਤੀ ਸੀ ਅਤੇ ਇਸ ਕੈਦ ਵਿੱਚੋਂ ਨਿੱਕਲ ਕੇ ਉਸ ਨੂੰ ਇੰਝ ਲਗਦਾ ਹੈ ਕਿ ਜਿੰਦਗੀ ਵਾਪਸ ਮਿਲ ਗਈ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬੱਚਿਆਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਰੱਸੀ ਨਾਲ ਬੰਨ੍ਹਿਆ ਜਾਂਦਾ ਸੀ, ਪਰ ਹੁਣ ਜਦੋਂ ਤੋਂ ਇੱਕ ਬੱਚਾ ਭੱਜ ਗਿਆ ਸੀ ਤਾਂ ਉਨ੍ਹਾਂ ਨੂੰ ਲੋਹੇ ਦੀਆਂ ਜੰਜੀਰਾਂ ਨਾਲ ਕੈਦ ਕਰਕੇ ਰੱਖਿਆ ਗਿਆ ਸੀ।

 

- Advertisement -

Share this Article
Leave a comment