ਆਬੂਧਾਬੀ ਅਦਾਲਤ ਦੀ ਤੀਜੀ ਅਧਿਕਾਰਤ ਭਾਸ਼ਾ ਬਣੀ ਹਿੰਦੀ

Prabhjot Kaur
1 Min Read

ਦੁਬਈ: ਆਬੂ ਧਾਬੀ ਨੇ ਇਤਿਹਾਸਿਕ ਫੈਸਲਾ ਲੈਂਦੇ ਹੋਏ ਅਰਬੀ ਅਤੇ ਅੰਗਰੇਜ਼ੀ ਤੋਂ ਬਾਅਦ ਆਪਣੀ ਅਦਾਲਤਾਂ ‘ਚ ਤੀਸਰੀ ਅਧਿਕਾਰਤ ਭਾਸ਼ਾ ਦੇ ਰੂਪ ‘ਚ ਸ਼ਾਮਲ ਕਰ ਲਿਆ ਹੈ। ਇੱਥੋਂ ਦੀ ਅਦਾਲਤ ਨੇ ਨਿਆਂ ਦਾ ਦਾਇਰਾ ਵਧਾਉਣ ਲਈ ਅਰਬੀ ਤੇ ਅੰਗਰੇਜ਼ੀ ਵਿੱਚ ਵੀ ਕੰਮਕਾਜ ਕਰਨ ਦਾ ਫੈਸਲਾ ਲਿਆ ਹੈ।

ਆਬੂਧਾਬੀ ਦੇ ਨਿਆਂਇਕ ਵਿਭਾਗ (ਏਡੀਜੇਡੀ) ਨੇ ਸ਼ਨੀਵਾਰ ਨੂੰ ਦੱਸਿਆ ਕਿ ਪ੍ਰਵਾਸੀ ਕਾਮਿਆਂ ਨਾਲ ਜੁੜੇ ਵਿਵਾਦਾਂ ਦੇ ਹੱਲ ਲਈ ਅਸੀਂ ਅਰਬੀ ਤੇ ਅੰਗਰੇਜ਼ ਤੋਂ ਇਲਾਵਾ ਹਿੰਦੀ ਵਿੱਚ ਬਿਆਨ, ਦਾਅਵੇ ਤੇ ਅਪੀਲ ਦਾਇਰ ਕਰਨ ਦੀ ਸ਼ੁਰੂਆਤ ਕੀਤੀ ਹੈ। ਵਿਭਾਗ ਨੇ ਕਿਹਾ ਕਿ ਸਾਡਾ ਟੀਚਾ ਹਿੰਦੀ ਭਾਸ਼ਾਈ ਲੋਕਾਂ ਲਈ ਮੁਕੱਦਮਿਆਂ ਦੀ ਪ੍ਰਕਿਰਿਆ ਸੁਖਾਲੀ ਬਣਾਉਣ ਵਿੱਚ ਮਦਦ ਕਰਨਾ ਹੈ।

ਸੰਯੁਕਤ ਅਰਬ ਅਮੀਰਾਤ ‘ਚ ਭਾਰਤੀ ਲੋਕਾਂ ਦੀ ਜਨਸੰਖਿਆ 26 ਲੱਖ ਹੈ ਜਿਹੜੀ ਦੇਸ਼ ਦੀ ਕੁੱਲ ਅਬਾਦੀ ਦਾ 30% ਹਿੱਸਾ ਹੈ। ਉੱਥੇ ਵੱਸਦੇ 26 ਲੱਖ ਲੋਕਾਂ ਲਈ ਇਹ ਰਾਹਤ ਭਰਿਆ ਐਲਾਨ ਹੈ। ਆਬੂਧਾਬੀ ਨਿਆਂਇਕ ਵਿਭਾਗ ਦੇ ਸਕੱਤਰ ਯੂਸੁਫ਼ ਸਈਦ ਅਲ ਆਬਰੀ ਨੇ ਦੱਸਿਆ ਕਿ ਦੁਭਾਸ਼ੀ ਕਾਨੂੰਨੀ ਵਿਵਸਥਾ ਦਾ ਪਹਿਲਾ ਪੜਾਅ ਨਵੰਬਰ 2018 ‘ਚ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਕੇਸਾਂ ਨਾਲ ਜੁੜੇ ਅਹਿਮ ਦਸਤਾਵੇਜ਼ਾਂ ਦਾ ਅਨੁਵਾਦ ਅੰਗਰੇਜ਼ੀ ਵਿੱਚ ਹੁੰਦਾ ਸੀ। ਹੁਣ ਇਸੇ ਪ੍ਰੋਗਰਾਮ ਤਹਿਤ ਹਿੰਦੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Share this Article
Leave a comment