‘ਆਪ’ ਨੇ ਮੌਜੂਦਾ ਵਿਧਾਇਕਾਂ ਨੂੰ ਲੋਕ ਸਭਾ ਟਿਕਟਾਂ ਦੇਣ ਤੋਂ ਕੀਤਾ ਇਨਕਾਰ, ਵਿਰੋਧੀਆਂ ਨੇ ਉਡਾਇਆ ਮਜ਼ਾਕ

Prabhjot Kaur
3 Min Read

ਨੂਰਪੁਰਬੇਦੀ : ਜਿਉਂ ਜਿਉਂ ਲੋਕ ਸਭਾ ਚੋਣਾ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਸਿਆਸੀ ਪਾਰਟੀ ਨੇ ਆਪਣੀਆਂ ਚੋਣ ਗਤੀਵਿਧਿਆਂ ਤੇਜ਼ ਕਰ ਦਿੱਤੀਆਂ ਨੇ। ਹਾਲਾਤ ਇਹ ਹਨ ਕਿ ਅੱਜ ਕੱਲ੍ਹ ਹਰ ਪਾਰਟੀ ਆਪਣੇ ਵਿਰੋਧੀਆਂ ਨੂੰ ਸਿਆਸੀ ਠਿੱਬੀ ਲਾ ਕੇ ਸੁੱਟ ਲੈਣਾ ਚਾਹੁੰਦੀ ਹੈ। ਇਸ ਮਾਹੌਲ ‘ਚ  ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਆਪ ਦਾ ਕੋਈ ਵੀ ਮੌਜੂਦਾ ਵਿਧਾਇਕ ਆਉਂਦੀਆਂ ਲੋਕ ਸਭਾ ਚੋਣ ਨਹੀਂ ਲੜੇਗਾ। ਆਪ ਦੇ ਇਸ ਐਲਾਨ ਦਾ ਵਿਰੋਧੀਆਂ ਨੇ ਇਹ ਕਹਿ ਕੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਪਾਰਟੀ ਤਾਂ ਪੰਜਾਬ ਵਿੱਚ ਪਹਿਲਾਂ ਹੀ ਪਾਟ ਕੇ ਲੀਰੋ ਲੀਰ ਹੋ ਗਈ ਹੈ, ਜਿਹੜੇ 10-12 ਵਿਧਾਇਕ ਬਚੇ ਹਨ ਜੇ ਉਨ੍ਹਾਂ ਨੂੰ ਵੀ ਲੋਕ ਸਭਾ ਚੋਣਾਂ ਲੜਨ ਬੈਠ ਗਏ ਤਾਂ ਆਪ ਵਾਲੇ ਵਿਧਾਨ ਸਭਾ ਕਿਸ ਨੂੰ ਭੇਜਣਗੇ? ਮਾਨ ਨੇ ਇਹ ਐਲਾਨ ਇੱਕ ਵਿਆਹ ਸਮਾਗਮ ਦੌਰਾਨ ਹਲਕਾ ਰੂਪਨਗਰ ਵਿਧਾਇਕ ਅਮਰਜੀਤ ਸਿੰਘ ਸੰਦੋਆ, ਆਪ ਯੂਥ ਵਿੰਗ ਜਿਲ੍ਹਾ ਰੂਪਨਗਰ ਪ੍ਰਧਾਨ ਰਾਮ ਕੁਮਾਰ ਮੁਕਾਰੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਹਾਜ਼ਰੀ ‘ਚ ਕੀਤਾ।

ਦੱਸ ਦਈਏ ਕਿ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਤੇ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਰੂਪਨਗਰ ਦੇ ਆਪ ਵਿਧਾਇਕ ਅਮਰਜੀਤ ਸੰਦੋਆ ਦੀ ਭਾਣਜੀ ਦੇ ਵਿਆਹ ਸਮਾਗਮ ‘ਚ ਨੂਰਪੁਰਬੇਦੀ ਪਹੁੰਚੇ ਹੋਏ ਸਨ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਬੇਅਦਬੀ ਅਤੇ ਗੋਲੀ ਕਾਂਡਾਂ ਸਬੰਧੀ ਬੋਲਦਿਆਂ ਕਿਹਾ ਕਿ ਐਸ ਆਈ ਟੀ ਵੱਲੋਂ ਕੀਤੀ ਜਾ ਰਹੀ ਜਾਂਚ ਬਿਲਕੁਲ ਠੀਕ ਚੱਲ ਰਹੀ ਹੈ ਪਰ ਇਸ ਕੰਮ ਵਿੱਚ ਰੁਕਾਵਟ ਖੜ੍ਹੀ ਨਹੀਂ ਕਰਨੀ ਚਾਹੀਦੀ। ਆਪ ਪ੍ਰਧਾਨ ਨੇ ਇੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਬਿਆਨ ਦਾ ਵੀ ਪੋਸਟ ਮਾਰਟਮ ਕਰਦਿਆਂ ਟਿੱਪਣੀ ਕੀਤੀ ਕਿ ਵੱਡੇ ਬਾਦਲ ਆਪਣੇ ਕੱਪੜੇ ਤਿਆਰ ਕਰਕੇ ਗ੍ਰਿਫਤਾਰੀ ਲਈ ਚੰਡੀਗੜ੍ਹ ਪਹੁੰਚ ਗਏ ਹਨ ਜਿਸ ਦੀ ਉਨ੍ਹਾਂ ਨੂੰ ਜਰੂਰਤ ਨਹੀਂ ਹੈ, ਕਿਉਂਕਿ ਜੇਲ੍ਹ ਅੰਦਰ ਕੈਦੀਆਂ ਨੂੰ ਵਰਦੀ ਸਮੇਤ ਹਰ ਇੱਕ ਚੀਜ਼ ਮੁਹੱਈਆ ਕਰਵਾਈ ਜਾਂਦੀ ਹੈ।

ਭਗਵੰਤ ਮਾਨ ਨੇ ਇੱਥੇ ਬੋਲਦਿਆਂ ਪੈਲੇਸਾਂ ਵਿੱਚ ਗੋਲੀਆਂ ਚੱਲਾਉਣ ਵਾਲਿਆਂ ਨੂੰ ਵੀ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਗੋਲੀਆਂ ਚਲਾਉਣ ਦਾ ਸ਼ੌਂਕ ਹੈ ਉਨ੍ਹਾਂ ਨੂੰ ਸਰਹੱਦਾਂ ‘ਤੇ ਫੌਜੀਆਂ ਕੋਲ ਭੇਜਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਦੁਸ਼ਮਣ ਦੇ ਖਿਲਾਫ ਗੋਲੀਆਂ ਚਲਾ ਸਕਣ।

 

- Advertisement -

Share this Article
Leave a comment