ਆਈਫਲ ਟਾਵਰ ਨੂੰ ਟੱਕਰ ਦੇਣ ਵਾਲੀ ਇਤਿਹਾਸਿਕ ਇਮਾਰਤ ਨੂੰ ਲੱਗੀ ਭਿਆਨਕ ਅੱਗ

TeamGlobalPunjab
2 Min Read

ਪੈਰਿਸ ਦੀ ਸਭ ਤੋਂ ਪੁਰਾਣੀ ਤੇ ਦੁਨੀਆ ਭਰ ‘ਚ ਮਸ਼ਹੂਰ ਇਤਿਹਾਸਕ ਇਮਾਰਤ ਨੋਟਰੇ ਡੈਮ ਕੈਥੇਡ੍ਰਲ ਵਿਚ ਸੋਮਵਾਰ ਸ਼ਾਮ ਨੂੰ ਅੱਗ ਲੱਗ ਗਈ। ਫਾਇਰ ਬਿਗ੍ਰੇਡ ਨੇ ਜਾਣਕਾਰੀ ਦਿੱਤੀ ਕਿ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਲੱਗੀਆਂ ਹੋਈਆਂ ਹਨ।

- Advertisement -

ਸੋਸ਼ਲ ਮੀਡੀਆ ਉਤੇ ਪੋਸਟ ਕੀਤੀਆਂ ਗਈਆਂ ਫੋਟੋਆਂ ਵਿਚ ਯੂਰੋਪ ਵਿਚ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਇਸ ਇਤਿਹਾਸਕ ਸਮਾਰਕ, ਗੋਥਿਕ ਗਿਰਜਾਘਰ ਦੀ ਛੱਤ ਦੇ ਉਪਰੋ ਅੱਗ ਦੀਆਂ ਲਾਟਾਂ ਅਤੇ ਧੂੰਏ ਦੇ ਭਾਰੀ ਬੱਦਲ ਦਿਖਾਈ ਦੇ ਰਹੇ ਹਨ।

ਪੈਰਿਸ ਦੇ ਮੇਅਰ ਏਨੀ ਹਿਡਾਲਗੋ ਨੇ ਕਿਹਾ ਕਿ ਅੱਗ ਬੁਝਾਓ ਵਿਭਾਗ ਅੱਗ ਉਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਨਾਲ ਹੀ ਉਨ੍ਹਾਂ ਲੋਕਾਂ ਨੂੰ ਇਮਾਰਤ ਦੇ ਚਾਰੇ ਪਾਸੇ ਬਣਾਏ ਗਏ ਸੁਰੱਖਿਆ ਘੇਰੇ ਦਾ ਸਨਮਾਨ ਕਰਨ ਦੀ ਅਪੀਲ ਕੀਤੀ।

- Advertisement -

ਅੱਗ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਚਲ ਸਕਿਆ। ਨੋਟਰੇ ਡੈਮ ਦੀ ਭਿਆਨਕ ਅੱਗ ਦੀ ਘਟਨਾ ਬਾਅਦ ਰਾਸ਼ਟਰਪਤੀ ਇਮੈਨੁਐਲ ਮੈਕ੍ਰੋਨ ਨੇ ਸੋਮਵਾਰ ਦੀ ਸ਼ਾਮ ਨੂੰ ਇਕ ਪ੍ਰੋਗਰਾਮ ਨੂੰ ਵੀ ਰੱਦ ਕਰ ਦਿੱਤਾ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਵਿਚ ਕਿਹਾ ਕਿ ਪੈਰਿਸ ਦੇ ਨੋਟਰੇ ਡੈਮ ਕੈਥੇਡ੍ਰਲ ਵਿਚ ਭੀਸ਼ਣ ਅੱਗ ਨੂੰ ਦੇਖਣਾ ਕਿੰਨਾ ਭਿਆਨਕ ਹੈ। ਸ਼ਾਇਦ ਇਸ ਤੋਂ ਬਾਹਰ ਨਿਕਲਣ ਲਈ ਉਡਣ ਵਾਲੇ ਪਾਣੀ ਦੇ ਟੈਂਕਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਛੇਤੀ ਹੀ ਕੰਮ ਕਰਨਾ ਚਾਹੀਦਾ।

Share this Article
Leave a comment