ਅੰਬਾਲੇ ਦੇ ਨੌਜਵਾਨ ਦਾ ਕੈਨੇਡਾ ‘ਚ ਗੋਲੀਆਂ ਮਾਰ ਕੇ ਕਤਲ

TeamGlobalPunjab
2 Min Read

ਕੈਲਗਰੀ: ਅੰਬਾਲਾ ਦੇ ਰਿਸ਼ਭ ਸੈਨੀ ਦਾ ਕੈਨੇਡਾ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਉਸ ਵੇਲੇ ਅੰਜ਼ਾਮ ਦਿੱਤਾ ਜਦੋਂ ਉਹ ਰਾਤ ਨੂੰ ਖਾਣਾ ਖਾਣ ਇੱਕ ਰੈਸਟੋਰੈਂਟ ‘ਚ ਪਹੁੰਚਿਆ ਸੀ। ਹਮਲਾਵਰਾਂ ਨੇ ਉਸ ਨੂੰ ਤਿੰਨ ਗੋਲੀਆਂ ਮਾਰੀਆਂ ਇੱਕ ਗੋਲੀ ਸਿਰ ਦੇ ਪਿੱਛੇ ਗਰਦਨ ‘ਚ ਲੱਗੀ, ਦੂਜੀ ਮੱਥੇ ‘ਚ ਤੇ ਤੀਜੀ ਸਰੀਰ ਦੇ ਇੱਕ ਹੋਰ ਹਿੱਸੇ ‘ਤੇ ਲੱਗੀ ।

ਰਿਸ਼ਭ ਅਪ੍ਰੈਲ ‘ਚ ਅੰਬਾਲਾ ਤੋਂ ਕੈਨੇਡਾ ਲਈ ਰਵਾਨਾ ਹੋਇਆ ਸੀ ਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸਦੀ ਇੱਕ ਵੱਡੀ ਭੈਣ ਹੈ, ਜੋ ਨਰਸਿੰਗ ਮਿਲਟਰੀ ਹਸਪਤਾਲ ‘ਚ ਨਰਸਿੰਗ ਕੈਪਟਨ ਹੈ ।

ਹਾਲ ਹੀ ਵਿੱਚ ਉਸਦਾ ਵਰਕ ਵੀਜਾ ਲੱਗਿਆ ਸੀ ਉਹ ਕੈਲਗਰੀ ‘ਚ ਮੇਪਲ ਕਰਾਫਟ ਕੰਪਨੀ ‘ਚ ਬ੍ਰਾਂਚ ਮੈਨੇਜਰ ਸੀ। ਕੈਨੇਡਾ ਪੁਲਿਸ ਨੂੰ ਸ਼ੱਕ ਹੈ ਕਿ ਰਿਸ਼ਭ ਦਾ ਕਤਲ ਸੀਰੀਅਲ ਕਤਲਕਾਂਡ ਦਾ ਇੱਕ ਹਿੱਸਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀ 12 ਮਈ ਨੂੰ 49 ਸਾਲ ਦਾ ਵਿਕਰਮਜੀਤ ਸਿੰਘ ਢੀਂਡਸਾ ਅਤੇ 3 ਅਪ੍ਰੈਲ ਨੂੰ 25 ਸਾਲ ਦਾ ਜਸਦੀਪ ਸਿੰਘ ਤੇ 22 ਸਾਲ ਦਾ ਜਪਨੀਤ ਮਲ੍ਹੀ ਦਾ ਇਸੇ ਤਰ੍ਹਾਂ ਕਤਲ ਹੋਇਆ ਸੀ। ਵਿਕਰਮਜੀਤ ਸਿੰਘ ਦੀ ਲਾਸ਼ ਉਸ ਦੇ ਘਰ ਤੋਂ ਮਿਲੀ ਸੀ ਜਸਦੀਪ ਅਤੇ ਜਪਨੀਤ ਦਾ ਕਤਲ ਰੈਸਟੋਰੈਂਟ ਦੇ ਬਾਹਰ ਗੱਡੀ ‘ਚ ਗੋਲੀ ਮਾਰ ਕੇ ਕੀਤਾ ਗਿਆ ਸੀ।

ਰਿਸ਼ਭ ਦੇ ਪਿਤਾ ਅਨਿਲ ਸੈਨੀ ਅਤੇ ਮਾਂ ਨੀਲਮ ਸੈਨੀ ਦੋਵੇਂ ਅੰਬਾਲਾ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਅਧਿਆਪਕ ਹਨ। ਰਿਸ਼ਭ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ 17 ਮਈ ਨੂੰ ਪਤਾ ਚੱਲਿਆ ਸੀ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਹੋ ਗਿਆ ਹੈ ।

ਡਰਗ ਮਾਫਿਆ ਦਾ ਹੋ ਸਕਦਾ ਹੈ ਹੱਥ
ਕੈਲਗਰੀ ਸਟਾਫ ਸਾਰਜੈਂਟ ਨੇ ਇਸ ਮਾਮਲੇ ‘ਚ ਸਥਾਨਕ ਮੀਡੀਆ ਨੂੰ ਦੱਸਿਆ ਹੈ ਕਿ ਉਹ ਇਨਾ ਚਾਰੋਂ ਕਤਲਾਂ ਨੂੰ ਆਪਸ ‘ਚ ਜੋੜ ਕੇ ਵੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਾਂਚ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਡਰਗਸ ਅਤੇ ਸੰਗਠਿਤ ਦੋਸ਼ ਇਸ ਨਾਲ ਜੁੜ੍ਹੇ ਹੋ ਸਕਦੇ ਹਨ।

Share this Article
Leave a comment