ਅਮਰੀਕਾ-ਕੈਨੇਡਾ ‘ਚ ‘Zombie Deer’ ਨਾਮ ਦੀ ਬਿਮਾਰੀ ਇਨਸਾਨਾਂ ‘ਚ ਵੀ ਫੈਲਣ ਦਾ ਖਤਰਾ

Prabhjot Kaur
2 Min Read

ਓਨਟਾਰੀਓ : ਕੈਨੇਡਾ ਤੇ ਅਮਰੀਕਾ ਵਿਚ ਹਿਰਨਾਂ ਵਿਚ ‘ਜ਼ੋਮਬੀ ਡੀਅਰ’ (Zombie Deer) ਨਾਮ ਦੀ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਅਮਰੀਕੀ ਫੈਡਰਲ ਏਜੰਸੀ ‘ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ’ ਮੁਤਾਬਕ ਇੱਥੋਂ ਦੇ 24 ਰਾਜਾਂ ਅਤੇ ਕੈਨੇਡਾ ਦੇ ਦੋ ਸੂਬਿਆਂ ‘ਚ ਇਹ ਬੀਮਾਰੀ ਫੈਲ ਚੁੱਕੀ ਹੈ ਜਿਸ ਤੋਂ ਬਾਅਦ ਇਨਸਾਨਾਂ ਵਿਚ ਵੀ ਇਸ ਬੀਮਾਰੀ ਦੇ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਹਿਰਨਾਂ ‘ਚ ਹੋਣ ਵਾਲੀ ਇਸ ਬੀਮਾਰੀ ਕਾਰਨ ਉਹ ਹਮਲਾਵਰ ਹੋ ਜਾਂਦੇ ਹਨ ਅਤੇ ਅਜੀਬ ਵਿਵਹਾਰ ਕਰਨ ਲੱਗਦੇ ਹਨ। ਪਿਛਲੇ ਸਾਲ ਕੈਨੇਡਾ ਵਿਚ ਇਸ ਸਬੰਧੀ ਮਾਮਲੇ ਸਾਹਮਣੇ ਆਏ ਸਨ ਅਤੇ ਅਥਾਰਿਟੀ ਨੂੰ ਗਾਈਡਲਾਈਨਜ਼ ਜਾਰੀ ਕਰਨੀਆਂ ਪਈਆਂ ਸਨ।
Zombie deer
ਬੀਮਾਰੀ ਦੇ ਲੱਛਣ
‘ਜ਼ੋਮਬੀ ਡੀਅਰ’ ਨੂੰ ਕ੍ਰੋਨਿਕ ਵੈਸਟਿੰਗ ਡਿਜੀਜ਼ ਵੀ ਕਿਹਾ ਜਾਂਦਾ ਹੈ ਤੇ ਇਹ ਲਾਇਲਾਜ ਬੀਮਾਰੀ ਹੈ। ਦੰਦ ਪੀਸਣਾ, ਵਜ਼ਨ ਤੇਜ਼ੀ ਨਾਲ ਘੱਟਣਾ, ਮੂੰਹ ਵਿਚ ਜ਼ਿਆਦਾ ਲਾਰ ਬਣਨਾ, ਸਿਰ ਅਕਸਰ ਝੁਕਿਆ ਰਹਿਣਾ ਅਤੇ ਹਮਲਾਵਰ ਹੋ ਕੇ ਇੱਧਰ-ਉੱਧਰ ਭੱਜਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਦਿਮਾਗ ਵਿਚ

ਦਿਮਾਗ ‘ਚ ਸੰਕਰਮਣ ਹੋਣ ਕਾਰਨ ਇਸ ਦਾ ਸਿੱਧਾ ਅਸਰ ਦਿਮਾਗ ਅਤੇ ਸਪਾਈਨਲ ਕੋਰਡ ‘ਤੇ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਾ ਕਾਰਨ ਸਰੀਰ ਵਿਚ ਪ੍ਰਦੂਸ਼ਿਤ ਪ੍ਰੋਟੀਨ ਦਾ ਪਹੁੰਚਣਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਇਨਸਾਨਾਂ ਵਿਚ ਵੀ ਇਨਫੈਕਸ਼ਨ ਫੈਲਣ ਦਾ ਖਤਰਾ ਹੈ।
Zombie deer
ਖਤਰਨਾਕ ਬੀਮਾਰੀ ਫੈਲਣ ਦੇ ਕਾਰਨ
ਮਿਨੇਸੋਟਾ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਈਕਲ ਓਸਟਰਹੋਲਮ ਮੁਤਾਬਕ ਇਨਫੈਕਟਿਡ ਮਾਂਸ ਖਾਣ ਨਾਲ ਇਹ ਬੀਮਾਰੀ ਹੋ ਸਕਦੀ ਹੈ। ਮਿਨੇਸੋਟਾ ਵਿਚ ਵੀ ਜ਼ੋਮਬੀ ਡੀਅਰ ਬੀਮਾਰੀ ਮਹਾਮਾਰੀ ਦਾ ਰੂਪ ਲੈ ਚੁੱਕੀ ਹੈ। ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਿਰਨਾਂ ਵਿਚ ਇਸ ਬੀਮਾਰੀ ਦੇ ਲੱਛਣ ਤੁਰੰਤ ਨਜ਼ਰ ਨਹੀਂ ਆਉਂਦੇ। ਇਸ ਸਥਿਤੀ ਵਿਚ ਇਨ੍ਹਾਂ ਨੂੰ ਸਿਹਤੰਮਦ ਸਮਝ ਕੇ ਭੋਜਨ ਦਾ ਹਿੱਸਾ ਬਣਾਏ ਜਾਣ ਦਾ ਖਤਰਾ ਰਹਿੰਦਾ ਹੈ।
Zombie deer
ਮੀਡੀਆ ਰਿਪੋਰਟਾਂ ਮੁਤਾਬਕ ਹਰ ਚਾਰ ਵਿਚੋਂ ਇਕ ਹਿਰਨ ਇਸ ਬੀਮਾਰੀ ਨਾਲ ਪ੍ਰਭਾਵਿਤ ਹੈ ਅਤੇ ਇਹ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਮਿਨੇਸੋਟਾ ਯੂਨੀਵਰਸਿਟੀ ਦੀ ਇਕ ਖਾਸ ਟੀਮ ਇਸ ਨੂੰ ਰੋਕਣ ਲਈ ਇਕ ਡਿਵਾਈਸ ਵਿਕਸਿਤ ਕਰ ਰਹੀ ਹੈ ਜਿਸ ਦੀ ਮਦਦ ਨਾਲ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਡਿਵਾਈਸ ਜਿਉਂਦੇ ਅਤੇ ਮ੍ਰਿਤਕ ਦੋਹਾਂ ਤਰ੍ਹਾਂ ਦੇ ਜਾਨਵਰਾਂ ਦੀ ਜਾਂਚ ਕਰਨ ਵਿਚ ਸਮਰੱਥ ਹੋਵੇਗਾ।

Share this Article
Leave a comment