ਅਕਾਲੀਆਂ ਨੇ ਸੰਗਰੂਰ ਤੋਂ ਮਾਨ ਖਿਲਾਫ ਉਤਾਰਿਆ ਵੱਡਾ ਆਗੂ, ਬਦਲ ਗਿਆ ਢੀਂਡਸਾ, ਦੇਖੋ ਕੀ ਧਮਾਕਾ ਹੁੰਦੈ

TeamGlobalPunjab
2 Min Read

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਪਾਰਟੀ ਦੇ 5 ਵਾਰ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਉਮੀਦਵਾਰੀ ਐਲਾਨ ਦਿੱਤੀ ਹੈ। ਇਸ ਐਲਾਨ ਦੀ ਪੁਸ਼ਟੀ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾਂ ਨੇ ਵੀ ਕਰ ਦਿੱਤੀ ਹੈ। ਜਿਨ੍ਹਾਂ ਦਾ ਕਹਿਣਾ ਹੈ, ਕਿ ਅਕਾਲੀ ਦਲ ਲਈ ਪਰਮਿੰਦਰ ਸਿੰਘ ਢੀਂਡਸਾ ਤੋਂ ਵਧੀਆ ਹੋਰ ਕੋਈ ਉਮੀਦਵਾਰ ਨਹੀਂ ਹੋ ਸਕਦਾ ਸੀ। ਇਸ ਲਈ ਭਾਵੇਂ ਕੁਝ ਵੀ ਹੋ ਜਾਵੇ ਇੱਥੋਂ ਛੋਟੇ ਢੀਂਡਸਾ ਹੀ ਚੋਣ ਲੜਨਗੇ।

ਇਸ ਸਬੰਧ ਵਿੱਚ ਸਾਡੇ ਪੱਤਰਕਾਰ ਸਿਮਰਨਪ੍ਰੀਤ ਸਿੰਘ ਨਾਲ ਗੱਲਬਾਤ ਕਰਦਿਆਂ ਡਾ ਦਲਜੀਤ ਸਿੰਘ ਚੀਮਾਂ ਨੇ ਕਿਹਾ, ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਸਾਰੀ ਲੀਡਰਸ਼ਿੱਪ ਨਾਲ ਸਲਾਹ ਮਸ਼ਵਰਾ ਕਰਕੇ ਸੰਗਰੂਰ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਵੱਡੇ ਢੀਂਡਸਾ ਨੇ ਇਹ ਕਿਹਾ ਸੀ ਕਿ ਉਨ੍ਹਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਮੌਜੂਦਾ ਲੋਕ ਸਭਾ ਚੋਣ ਨਹੀਂ ਲੜੇਗਾ, ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ, ਕਿ ਬਾਕੀ ਫੈਸਲਾ ਪਾਰਟੀ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਪਾਰਟੀ ਨੇ ਸੰਗਰੂਰ ਹਲਕੇ ਦੇ ਆਪਣੇ ਸਾਰੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਨਾਲ ਸਲਾਹ ਮਸ਼ਵਰਾ ਕੀਤਾ, ਤੇ ਉਨ੍ਹਾਂ ਨੇ ਕਿਹਾ ਹੈ, ਕਿ ਪਰਮਿੰਦਰ ਸਿੰਘ ਢੀਂਡਸਾ ਆਪਣੇ ਵਿਰੋਧੀਆਂ ਨੂੰ ਸਭ ਤੋਂ ਵਧੀਆ ਟੱਕਰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਦੇ ਨਾਮ ‘ਤੇ ਇਸ ਲਈ ਫੈਸਲਾ ਹੋਇਆ ਹੈ ਕਿਉਂਕਿ ਉਹ 5 ਵਾਰ ਵਿਧਾਇਕ ਰਹਿ ਚੁੱਕੇ ਹਨ, ਤੇ ਪਾਰਟੀ ਲਈ ਉਹ ਸੀਨੀਅਰਤਾ ਦੇ ਅਧਾਰ ‘ਤੇ ਕੁਦਰਤੀ ਚੋਣ ਹਨ। ਇਸੇ ਲਈ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ।

 

 

- Advertisement -

 

Share this Article
Leave a comment