• 4:16 am
Go Back

ਦਮਿਸ਼ਕ- ਸੀਰੀਆ ਦੇ ਪੂਰਬੀ ਘੌਟਾ ਵਿੱਚ ਅਸਦ ਫ਼ੌਜ ਦੇ ਕਹਿਰ ਕਾਰਨ ਹੋ ਰਹੇ ਬੰਬ ਧਮਾਕੇ ਵਿੱਚ ਹੁਣ ਤੱਕ 550 ਤੋਂ ਵਧ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਸੀਰੀਆ ਦੀ ਪੂਰਬੀ ਘੌਟਾ ਵਿਚ ਰਹਿਣ ਵਾਲੀ ਇੱਕ ਅਮਰੀਕੀ ਅਧਿਆਪਕਾ ਨੇ ਉੱਥੋਂ ਦੇ ਮਾੜੇ ਹਲਾਤਾਂ ਨੂੰ ਲੈ ਕੇ ਦਰਦ ਬਿਆਨ ਕੀਤਾ ਹੈ। ਬਾਗ਼ੀਆਂ ਤੇ ਕਾਰਵਾਈ ਕਰਨ ਲਈ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਫ਼ੌਜ ਨੇ ਸੈਂਕੜੇ ਬੇਕਸੂਰ ਅਤੇ ਮਾਸੂਮ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਅਮਰੀਕੀ ਔਰਤ ਡਿਐਨਾ ਲਿਨ ਨੇ ਕਿਹਾ ਕਿ ਅਸਦ ਦੀ ਫ਼ੌਜ ਕਿਸੇ ਨੂੰ ਵੀ ਨਹੀਂ ਬਖ਼ਸ਼ ਰਹੀ। ਲਿਨ ਨੇ ਕਿਹਾ ਉਹ ਸ਼ਰਨਾਰਥੀਆਂ ਨੂੰ ਮਾਰ ਰਹੇ ਹਨ, ਉਨ੍ਹਾਂ ਨੂੰ ਜੋ ਨਜ਼ਰ ਆਉਂਦਾ ਹੈ, ਉਨ੍ਹਾਂ ਨੂੰ ਉਹ ਨਿਸ਼ਾਨਾ ਬਣਾ ਰਹੇ ਹਨ। ਇੱਕ ਤੋਂ ਬਾਅਦ ਇੱਕ ਮਿਜ਼ਾਈਲਾਂ ਸੁੱਟੀਆਂ ਜਾ ਰਹੀਆਂ ਹਨ। ਆਪਣੇ ਦੁੱਖ ਨੂੰ ਬਿਆਨ ਕਰਦੇ ਹੋਏ ਲਿਨ ਨੇ ਕਿਹਾ ਕਿ ਕਈ ਪਰਿਵਾਰਾਂ ਨੂੰ ਬੇਸਮੈਂਟ ਦੇ ਅੰਦਰ ਬਣੇ ਸ਼ਰਨਾਰਥੀ ਕੈਂਪਾਂ ਵਿਚ ਰਹਿਣਾ ਪੈ ਰਿਹਾ ਹੈ, ਜਿੱਥੇ 60 ਲੋਕਾਂ ਨੂੰ ਇੱਕ ਹੀ ਟਾਇਲਟ ਯੂਜ਼ ਕਰਨਾ ਪੈ ਰਿਹਾ ਹੈ। ਲਿਨ ਨੇ ਕਿਹਾ ਕਿ ਇੱਥੇ ਬਿਜਲੀ ਨੂੰ ਛੱਡੋ ਖਾਣਾ, ਪਾਣੀ ਵੀ ਨਸੀਬ ਨਹੀਂ ਹੋ ਰਿਹਾ ਹੈ। ਵਿਗੜਦੇ ਹਲਾਤਾਂ ਲਈ ਅਸਦ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੋਈ ਲਿਨ ਕਹਿੰਦੀ ਹੈ ਕਿ ਜੇਕਰ ਉਹ (ਅਸਦ) ਚਾਹੁਣ ਤਾਂ ਖਾਣਾ ਮਿਲਦਾ ਹੈ, ਜੇਕਰ ਉਹ ਨਾ ਚਾਹੁਣ ਤਾਂ ਨਹੀਂ ਮਿਲਦਾ। ਲਿਨ ਨੇ ਅੱਗੇ ਕਿਹਾ ਕਿ ਅਸਦ ਨੇ ਖਾਣਾ ਅਤੇ ਮੈਡੀਕਲ ਸਹੂਲਤਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਲਿਨ ਪੂਰਬੀ ਘੌਟਾ ਵਿੱਚ ਆਪਣੇ ਪਤੀ ਅਤੇ ਬੱਚਿਆਂ ਨਾਲ ਰਹਿੰਦੀ ਹੈ ਅਤੇ ਉਹ ਅੰਗਰੇਜ਼ੀ ਦੀ ਅਧਿਆਪਕਾ ਹੈ। ਹਵਾਈ ਹਮਲਿਆਂ ਤੋਂ ਦੁਖੀ ਲਿਨ ਨੇ ਕਿਹਾ ਕਿ ਹਾਲਾਤ ਹਰ ਦਿਨ ਭਿਆਨਕ ਹੁੰਦੇ ਜਾ ਰਹੇ ਹਨ।

Facebook Comments
Facebook Comment