• 9:00 am
Go Back

ਜਦੋਂ ਤੋਂ ਇਹ ਘੋਸ਼ਣਾ ਹੋਈ ਹੈ ਕਿ ਸ਼ਾਹਰੁਖ ਖਾਨ, ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਫਿਲਮ ‘ਜਬ ਤੱਕ ਹੈ ਜਾਨ’ ਤੋਂ ਬਾਅਦ ਫਿਰ ਤੋਂ ਇੱਕਠੇ ਨਜ਼ਰ ਆਉਣ ਵਾਲੇ ਹਨ ਉਸ ਸਮੇਂ ਤੋਂ ਹੀ ਦਰਸ਼ਕਾਂ ‘ਚ ਕਾਫੀ ਉਤਸ਼ਾਹ ਪੈਦਾ ਹੋ ਗਿਆ ਸੀ। ਉਤਸ਼ਾਹ ਇਸਲਈ ਕਿਉਂਕਿ ਇਹਨਾਂ ਦੀ ਤਿਕੜੀ 6 ਸਾਲ ਬਾਅਦ ਪਰਦੇ ‘ਤੇ ਨਜ਼ਰ ਆਵੇਗੀ। ਨਵੀਂ ਫਿਲ਼ਮ ‘ਚ ਸ਼ਾਹਰੁਖ ਇੱਕ ਬੋਣੇ ਦਾ ਕਿਰਦਾਰ ਨਿਭਾ ਰਹੇ ਨੇ। ਇਸ ਫਿਲਮ ਨੂੰ ਨਿਰਦੇਸ਼ ਕਰ ਰਹੇ ਨੇ ਆਨੰਦ.ਐਲ.ਰਾਏ। ਫਿਲਮ ਦੇ ਸਿਰਲੇਖ ਨੂੰ ਲੈ ਕੇ ਹਰ ਕੋਈ ਕਾਫੀ ਸੋਚਾ ‘ਚ ਸੀ ਪਰ ਹੁਣ 2018 ਦੇ ਪਹਿਲੇ ਦਿਨ ਫਿਲਮ ਦੇ ਸਿਰਲੇਖ ਨੂੰ ਇੱਕ ਵਿਡਿਓ ਰਾਹੀਂ ਰਿਲੀਜ਼ ਕਰ ਦਿੱਤਾ ਗਿਆ ਹੈ।

ਫਿਲਮ ਦੇ ਨਿਰਮਾਤਵਾਂ ਨੂੰ ਪਹਿਲਾਂ ਇਸ ਫਿਲਮ ਦੇ ਸਿਰਲੇਖ ਲਈ ਬਹੁਤ ਸੋਚਣਾ ਪਿਆ ਕਿਉਂਕਿ ਫਿਲਮ ਨੂੰ 2 ਸਾਲ ਤੋਂ ਤਿਆਰ ਕੀਤਾ ਜਾ ਰਿਹਾ ਹੈ। ਫਿਲ਼ਮ ਨੂੰ ਦਸੰਬਰ 21, 2018 ਨੂੰ ਰਿਲੀਜ਼ ਕੀਤਾ ਜਾਵੇਗਾ।

Facebook Comments
Facebook Comment