• 9:06 am
Go Back

ਚੰਡੀਗੜ(ਦਰਸ਼ਨ ਸਿੰਘ ਖੋਖਰ):ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਸਬੰਧੀ ਅੱਜ ਇਕ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ।
ਦਫਤਰ, ਮੁੱਖ ਚੋਣ ਅਫਸਰ ਪੰਜਾਬ ਦੇ ਇਕ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਹੁਜਨ ਸਮਾਜ ਪਾਰਟੀ (ਅੰਬੇਦਕਰ) ਦੇ ਉਮੀਦਵਾਰ ਸਤਨਾਮ ਸਿੰਘ ਪੁੱਤਰ ਪ੍ਰੀਤਮ ਚੰਦ (39)  ਵਾਸੀ ਪਿੰਡ ਪੱਤੀ ਹਵੇਲੀ ਪਿੰਡ ਤੇ ਡਾਕਖਾਨਾ ਮਲਸੀਆਂ ਤਹਿ. ਸ਼ਾਹਕੋਟ ਵੱਲੋਂ ਰਿਟਰਨਿੰਗ ਅਫਸਰ ਸ਼ਾਹਕੋਟ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।
ਬੁਲਾਰੇ ਨੇ ਕਿਹਾ ਕਿ ਮਿਤੀ 10 ਮਈ 2018 ਦਿਨ ਵੀਰਵਾਰ ਤੱਕ ਰਿਟਰਨਿੰਗ ਅਫਸਰ ਸ਼ਾਹਕੋਟ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ।

Facebook Comments
Facebook Comment