• 9:15 am
Go Back

ਨਵੀਂ ਦਿੱਲੀ: ਭਾਰਤ ਵਿੱਚ ਮੋਬਾਈਲ ਫ਼ੋਨ ਲਾਂਚ ਕਰਕੇ ਮੋਬਾਈਲ ਸਨਅਤ ਵਿੱਚ ਖਲਬਲੀ ਪੈਦਾ ਕਰਨ ਵਾਲੀ ਕੰਪਨੀ ਜ਼ਿਉਮੀ ਦੀ ਭਾਰਤ ਵਿੱਚ ਬਿਜਲੀ ਨਾਲ ਚੱਲਣ ਵਾਲੀ ਕਾਰ ਲਾਂਚ ਕਰਨ ਦੀ ਵੀ ਯੋਜਨਾ ਹੈ।ਇਸ ਬਾਬਤ ਕੰਪਨੀ ਵੱਲੋਂ ਇੱਕ ਰੈਗੂਲੇਟਰੀ ਫਾਈਲ ਵੀ ਦਾਖ਼ਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਚੀਨ ਵਿੱਚ ਕੰਪਨੀ ਵੱਲੋਂ ਬਿਜਲੀ ਨਾਲ ਚੱਲਣ ਵਾਲੇ ਮੋਟਰਸਾਈਕਲ ਲਾਂਚ ਕੀਤਾ ਜਾ ਚੁੱਕਿਆ ਹੈ।ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਸਮਰੱਥਾ ਆਵਾਜਾਈ ਦੇ ਸਾਧਨ ਤਿਆਰ ਕਰਨ ਦੀ ਹੈ ਬਲਕਿ ਇਨ੍ਹਾਂ ਦੇ ਪੁਰਜ਼ੇ ਵੀ ਕੰਪਨੀ ਤਿਆਰ ਕਰ ਸਕਦੀ ਹੈ।ਇਸ ਤੋਂ ਬਿਨਾਂ ਭਾਰਤ ਵਿੱਚ ਕੰਪਨੀ ਵੱਲੋਂ ਲੈਪਟਾਪ, ਕੰਪਿਊਟਰ ਦੇ ਪੁਰਜ਼ੇ ਅਤੇ ਲਾਈਫ਼ ਸਟਾਈਲ ਦਾ ਸਮਾਨ ਲਾਂਚ ਕਰਨ ਦੀ ਤਿਆਰੀ ਹੈ।

Facebook Comments
Facebook Comment