• 11:05 am
Go Back

ਟੋਰਾਂਟੋ: ਲਗਾਤਾਰ ਵੱਧ ਰਹੀ ਠੰਡ ਅਤੇ ਪੈ ਰਹੀ ਬਰਫ਼ਬਾਰੀ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ । ਇਥੋ ਤੱਕ ਕਿ ਹੁਣ ਰੁਝੇਵੇਂ ਵਾਲੇ ਏਅਰਪੋਰਟਸ ‘ਤੇ ਵੀ ਮੌਸਮ ਦਾ ਇੰਨਾ ਪ੍ਰਭਾਵ ਪੈ ਰਿਹਾ ਹੈ ਕਿ ਸੈਂਕੜੇ ਫਲਾਈਟਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ । ਵੈਸਟਜੈੱਟ ਏਅਰਲਾਈਨ ਦੀ ਅਧਿਕਾਰੀ ਲੌਰੇਨ ਸਟੀਵਰਟ ਨੇ ਕਿਹਾ ਕਿ ਟੋਰਾਂਟੋ ਦੇ ਪੀਅਰਸਨ ਏਅਰਪੋਰਟ ‘ਤੇ ਠੰਡ ਤੇ ਲੋਅ ਵਿਜ਼ੀਬਿਲਟੀ ਕਾਰਨ ਉਨ੍ਹਾਂ ਦੀ ਏਅਰਲਾਈਨ ਦੀਆਂ 16 ਫਲਾਈਟਾਂ ਰੱਦ ਕੀਤੀਆਂ ਗਈਆਂ ਹਨ। ਦੂਜੇ ਪਾਸੇ ਗ੍ਰੇਟਰ ਟੋਰਾਂਟੋ ਏਅਰਪੋਰਟਜ਼ ‘ਤੇ ਵੀ ਇਹੋ ਹਾਲ ਹੈ ਕਿ ਰਾਤੀ 8:45 ਤੱਕ 200 ਦੇ ਕਰੀਬ ਫਲਾਈਟਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ । ਹੁਣ ਅਜਿਹੇ ਵਿੱਚ ਯਾਤਰੀਆਂ ਨੂੰ ਮੌਸਮ ਅਨੁਸਾਰ ਫ਼ਲਾਈਟਾਂ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਏਅਰਪੋਰਟ ਪਹੁੰਚਣਾ ਚਾਹੀਦਾ ਹੈ ।

Facebook Comments
Facebook Comment