• 3:16 pm
Go Back

ਚੰਡੀਗੜ੍ਹ : ਬੇਅਦਬੀ ਕਾਂਡ ਦੀ ਰਿਪੋਰਟ ਵਿੱਚ ਬਾਦਲਾਂ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੰਜਾਬ ਵਿੱਚ ਜਗਾਹ ਜਗਾਹ ਅਕਾਲੀਆਂ ਦੇ ਹੋ ਰਹੇ ਵਿਰੋਧ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਭਾਜੜਾਂ ਪਾ ਦਿੱਤੀਆਂ ਹਨ । ਇਸ ਸਬੰਧ ਵਿੱਚ ਅਕਾਲੀ ਨੇ ਦਲ ਤਾਜ਼ਾ ਹਾਲਾਤਾਂ ਨਾਲ ਨਿਬੜਨ ਲਈ ਇੱਕ ਹੰਗਾਮੀ ਮੀਟਿੰਗ ਸੱਦ ਕੇ ਇਨ੍ਹਾਂ ਸਾਰਿਆਂ ਮਾਮਲਿਆਂ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ । ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਇਸ ਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਗਿਆ ।

ਮੀਟਿੰਗ ਤੋਂ ਬਾਅਦ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਸਭ ਕਾਂਗਰਸ ਦੀ ਚਾਲ ਹੈ ਜਿਸ ਨੇ ਆਪਣੇ ਗੁੰਡਾ ਅਨਸਰਾਂ ਨੂੰ ਅਕਾਲੀ ਲੀਡਰਾਂ ਦੇ ਪਿੱਛੇ ਲਾ ਕੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦੇ ਹੁਕਮ ਦਿੱਤੇ ਹਨ । ਜੋ ਕਿ ਅਕਾਲੀ ਦਲ ਦਾ ਵਿਰੋਧ ਕਰਕੇ ਵੀਡੀਓ ਸੋਸ਼ਲ ਮੀਡੀਆ ਤੇ ਪਾ ਰਹੇ ਨੇ । ਉਨ੍ਹਾਂ ਕਿਹਾ ਕਿ ਇਸ ਸਭ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਆਉਂਦੀ 1 ਸਤੰਬਰ ਤੋਂ ਪੰਜਾਬ ਵਿੱਚ ਜ਼ਿਲ੍ਹਾ ਪੱਧਰ ਤੇ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਦਾ ਵਿਰੋਧ ਕਰਕੇ ਉਨ੍ਹਾਂ ਦੇ ਪੁਤਲੇ ਫ਼ੂਕੇਗੀ ਤੇ 9 ਸਤੰਬਰ ਨੂੰ ਜਾਖੜ ਦੇ ਨਿੱਜੀ ਹਲਕੇ ਅਬੋਹਰ ਵਿੱਚ ਵੀ ਇੱਕ ਵੱਡੀ ਰੈਲੀ ਕਰਕੇ ਪੰਜਾਬ ਦੇ ਲੋਕਾਂ ਨੂੰ ਅਸਲੀ ਹਾਲਤ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ । ਇਥੇ ਦੱਸ ਦਈਏ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਰਿਪੋਰਟ ਜਨਤਕ ਹੋਣ ਤੋਂ ਬਾਅਦ ਲੋਕਾਂ ਨੇ ਆਪਣਾ ਸਾਰਾ ਗੁੱਸਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਕੱਢਣਾ ਸ਼ੁਰੂ ਕਰ ਦਿੱਤਾ ਹੈ ਤੇ ਜਗਾਹ ਜਗਾਹ ਬਾਦਲਾਂ ਦੇ ਪੁਤਲੇ ਫੂਕੇ ਜਾ ਰਹੇ ਹਨ । ਇਥੋਂ ਤੱਕ ਕਿ ਕਈ ਪਿੰਡ ਦੇ ਲੋਕਾਂ ਨੇ ਤਾਂ ਅਕਾਲੀ ਆਗੂਆਂ ਦਾ ਸ਼ਰੇਆਮ ਬਾਈਕਾਟ ਕਾਰਨ ਦਾ ਐਲਾਨ ਕੀਤਾ ਹੈ ਤੇ ਇਸ ਨੂੰ ਦੇਖਦਿਆਂ ਅਕਾਲੀਆਂ ਦੀਆਂ ਚਿੰਤਾਂਵਾਂ ਦਾ ਵਧਣਾ ਲਾਜ਼ਮੀ ਹੈ ।

Facebook Comments
Facebook Comment