• 8:05 am
Go Back

ਨਵੀਂ ਦਿੱਲੀ- ਹੁੰਡਈ ਨੇ ਭਾਰਤੀ ਬਾਜ਼ਾਰ ‘ਚ ਆਪਣੇ ਤਕਰੀਬਨ 20 ਸਾਲਾਂ ਦੇ ਸਫਰ ‘ਚ ਜ਼ਬਰਦਸਤ ਵਿਕਰੀ ਅੰਕੜਾ ਹਾਸਲ ਕੀਤਾ ਹੈ। ਭਾਰਤ ‘ਚ ਮਾਰੂਤੀ ਸੁਜ਼ੂਕੀ ਦੇ ਬਾਅਦ ਹੁੰਡਈ ਦੂਜਾ ਪ੍ਰਸਿੱਧ ਬਰਾਂਡ ਹੈ। ਕੰਪਨੀ ਦੀ ਸੇਲ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ 2016 ‘ਚ ਕੰਪਨੀ ਨੇ 70 ਲੱਖ ਦਾ ਅੰਕੜਾ ਪਾਰ ਕੀਤਾ ਸੀ ਅਤੇ ਹੁਣ ਤਕ 10 ਲੱਖ ਕਾਰਾਂ ਹੋਰ ਵੇਚ ਚੁੱਕੀ ਹੈ, ਯਾਨੀ ਕੰਪਨੀ 80 ਲੱਖ ਕਾਰਾਂ ਵੇਚ ਚੁੱਕੀ ਹੈ। ਕੰਪਨੀ ਮੁਤਾਬਕ ਉਸ ਨੇ ਭਾਰਤ ‘ਚ 53 ਲੱਖ ਗੱਡੀਆਂ ਵੇਚੀਆਂ ਹਨ, ਜਦੋਂ ਕਿ 27 ਲੱਖ ਗੱਡੀਆਂ ਦਾ ਇੱਥੋਂ ਐਕਸਪੋਰਟ ਕੀਤਾ ਹੈ।

ਕੋਰੀਆ ਦੀ ਕੰਪਨੀ ਹੁੰਡਈ ਨੇ ਭਾਰਤ ‘ਚ ਸਾਲ 1998 ‘ਚ ਕਦਮ ਰੱਖੇ ਸਨ। 10 ਲੱਖ ਕਾਰਾਂ ਵੇਚਣ ‘ਚ ਇਸ ਨੂੰ 8 ਸਾਲ ਲੱਗੇ ਸਨ, ਯਾਨੀ 2016 ਤਕ ਕੰਪਨੀ 10 ਲੱਖ ਕਾਰਾਂ ਵੇਚਣ ‘ਚ ਸਫਲ ਹੋਈ। 19 ਸਾਲ ਅਤੇ 6 ਮਹੀਨਿਆਂ ‘ਚ ਕੰਪਨੀ ਨੇ 80 ਲੱਖ ਦਾ ਇਤਿਹਾਸਕ ਵਿਕਰੀ ਅੰਕੜਾ ਹਾਸਲ ਕੀਤਾ ਹੈ। ਉੱਥੇ ਹੀ ਕੰਪਨੀ ਈਓਨ ਅਤੇ ਆਈ-10 ਵਿਚਕਾਰ ਇਕ ਛੋਟੀ ਕਾਰ ਵੀ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।

Facebook Comments
Facebook Comment