• 11:05 am
Go Back

ਲੁਧਿਆਣਾ: ਫਲ ਤੇ ਸਬਜ਼ੀਆਂ ਦੀ ਪੂਰੇ ਵਿਸ਼ਵ ਭਰ ‘ਚ ਹਰ ਸਾਲ ਲਗਭਗ 1.3 ਬਿਲੀਅਨ ਟਨ ਫੂਡ ਵੇਸਟੇਜ ਹੁੰਦੀ ਹੈ। ਜਿਸ ਵਿਚ ਕਿਸਾਨਾਂ ਸਮੇਤ ਸਬਜ਼ੀ ਤੇ ਫਲ ਉਤਪਾਦਕਾਂ ਕਰਨ ਵਾਲਿਆ ਦਾ ਭਾਰੀ ਨੁਕਸਾਨ ਹੁੰਦਾ ਹੈ। ਇਸ ਨੂੰ ਲੈ ਕੇ ਗੁਰੂ ਅੰਗਦ ਦੇ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵਿਗਿਆਨੀਆਂ ਇਸ ਦਾ ਹੱਲ ਲੱਭ ਲਿਆ ਹੈ। ਹੁਣ ਕਿਸੇ ਵੀ ਫਲ ਤੇ ਸਬਜ਼ੀ ਉਤਪਾਦਕ ਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕਿ ਜ਼ਿਆਦਾ ਪੈਦਾਵਾਰ ਹੋਣ ਕਾਰਨ ਫੂਡ ਖਰਾਬ ਹੋਵੇਗਾ। ਕਿਉਂਕਿ ਵਾਧੂ ਫੂਡ ਅਤੇ ਵੇਸਟੇਜ ਤੋਂ ਪਸ਼ੂਆਂ ਦੀ ਫੀਡ ਤਿਆਰ ਹੋਣ ਲੱਗ ਪਈ ਹੈ। ਜਿਸ ‘ਚ ਮੱਕੀ, ਬੰਦਗੋਭੀ, ਮੂਲੀ, ਗਾਜਰ, ਮਟਰ ਤੇ ਆਲੂ, ਕਿੰਨੂ ਦੇ ਛਿਲਕੇ ਅਤੇ ਟਮਾਟਰ ਤੋਂ ਇਲਾਵਾ ਫਲਾਂ ਦੀ ਵੇਸਟੇਜ ਨੂੰ ਪਸ਼ੂਆਂ ਦੀ ਫੀਡ ਬਣਾਉਣ ‘ਚ ਵਰਤ ਸਕਣਗੇ। ਇਸ ਨਾਲ ਕਿਸਾਨਾਂ ਨੂੰ ਆਪਣੇ ਹੀ ਉਤਪਾਦਾਂ ਨਾਲ ਤਿਆਰ ਹੋਈ ਪਸ਼ੂਆਂ ਦੀ ਫੀਡ ਮਿਲੇਗੀ ਅਤੇ ਆਰਥਿਕ ਤੌਰ ‘ਤੇ ਹੋਣ ਵਾਲੇ ਨੁਕਸਾਨ ਤੋਂ ਵੀ ਬਚੇ ਰਹਿਣਗੇ।
ਯੂਨੀਵਰਸਿਟੀ ਦੇ ਐਨੀਮਲ ਨਿਊਟ੍ਰੀਸ਼ੀਅਨ ਵਿਭਾਗ ਦੇ ਮੁਖੀ ਡਾ. ਮੰਜੂ ਵਧਵਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿਗਿਆਨੀ ਕਿਸਾਨਾਂ, ਫਲ ਤੇ ਸਬਜ਼ੀਆਂ ਉਤਪਾਦਕਾਂ ਨੂੰ ਰੀ-ਸਾਈਕਲਿੰਗ ਸਿਸਟਮ ਸਬੰਧੀ ਗਾਈਡ ਕਰਦੇ ਹੋਏ ਦੱਸਣਗੇ ਕਿ ਉਹ ਕਿਸ ਤਰ੍ਹਾਂ ਫੂਡ ਵੇਸਟੇਜ, ਸਰਪਲੱਸ ਫਲਾਂ ਤੇ ਸਬਜ਼ੀਆਂ ਤੋਂ ਪਸ਼ੂਆਂ ਦੀ ਫੀਡ ਤਿਆਰ ਕਰਕੇ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰ ਸਕਦੇ ਹਨ। ਇਸ ਸਬੰਧ ਵਿੱਚ ਕਿਸਾਨ ਨੂੰ ਵੀ ਜਾਗਰੂਕ ਕਰਨ ਲਈ ਵਿਸ਼ੇਸ ਟ੍ਰੇਨਿੰਗ ਕੈਂਪ ਵੀ ਲਾਇਆ ਗਿਆ ਹੈ।

Facebook Comments
Facebook Comment