• 10:16 am
Go Back

ਵਾਸ਼ਿੰਗਟਨ : ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਵਿਭਾਗ ਹੁਣ ਉਨ੍ਹਾਂ ਮਾਮਲਿਆਂ ‘ਚ ਪਰਵਾਸੀ ਪਰਿਵਾਰਾਂ ਦਾ ਡੀਐਨਏ ਟੈਸਟ ਕਰਨਾ ਸ਼ੁਰੂ ਕਰੇਗੀ ਜਿਨ੍ਹਾਂ ਤੇ ਅਫਸਰਾਂ ਨੂੰ ਸ਼ੱਕ ਹੋਵੇਗਾ ਕਿ ਪ੍ਰਵਾਸੀਆਂ ਦੇ ਨਾਲ ਆਉਣ ਵਾਲੇ ਬੱਚੇ ਉਸ ਪਰਿਵਾਰ ਦਾ ਹਿੱਸਾ ਹੈ ਜਾਂ ਨਹੀਂ।

ਹੋਮਲੈਂਡ ਸਕਿਉਰਿਟੀ ਦੇ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਟੈਸਟ ਅਤੇ ਸਵੈ-ਇੱਛਾ ਅਨੁਸਾਰ ਹੋਵੇਗਾ। ਇਹ ਪਾਇਲਟ ਪ੍ਰੋਗਰਾਮ ਛੇਤੀ ਹੀ ਸ਼ੁਰੂ ਹੋ ਜਾਵੇਗਾ, ਪਰ ਸਰਹੱਦ ਦੇ ਨਾਲ ਟਿਕਾਣੇ ਜਾਰੀ ਨਹੀਂ ਕੀਤੇ ਗਏ ਸਨ।

ਅਮਰੀਕਾ ਮੈਕਸਿਕੋ ਸਰਹੱਦ ਦੀਆਂ ਕਈ ਥਾਵਾਂ ‘ਤੇ ਰੈਪਿਡ ਡੀਐਨਏ ਜਾਂਚ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਸਰਹੱਦ ਤੋਂ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ ਵਿਚ ਨਾਜਾਇਜ਼ ਢੰਗ ਨਾਲ ਲੋਕ ਅਮਰੀਕਾ ਵਿਚ ਦਾਖ਼ਲ ਹੁੰਦੇ ਹਨ। ਇਨ੍ਹਾਂ ਵਿਚ ਕਈ ਪਰਿਵਾਰ ਵੀ ਹੁੰਦੇ ਹਨ ਜੋ ਅਮਰੀਕਾ ਵਿਚ ਜਾਇਜ਼ ਢੰਗ ਨਾਲ ਪਨਾਹ ਲੈਣਾ ਚਾਹੁੰਦੇ ਹਨ।

ਵਿਭਾਗ ਦਾ ਕਹਿਣਾ ਹੈ ਕਿ ਕਿਉਂਕਿ ਪਰਵਾਰਾਂ ਨੂੰ ਪਨਾਹ ਆਸਾਨੀ ਨਾਲ ਮਿਲ ਜਾਂਦੀ ਹੈ, ਇਸ ਲਈ ਕੁੱਝ ਲੋਕ ਦੂਜਿਆਂ ਦੇ ਬੱਚਿਆਂ ਨੂੰ ਅਪਣਾ ਪਰਵਾਰ ਦਸਦੇ ਹਨ। ਇਸੇ ਤੋਂ ਬਚਣ ਲਈ ਵਿਭਾਗ ਡੀਐਨਏ ਜਾਂਚ ਕਰਵਾ ਰਿਹਾ ਹੈ ਤਾਕਿ ਅਸਲੀ ਪਰਵਾਰ ਨੂੰ ਹੀ ਅਮਰੀਕਾ ਵਿਚ ਪਨਾਹ ਮਿਲ ਸਕੇ।

Facebook Comments
Facebook Comment