• 2:16 pm
Go Back
electricity meters prepaid

ਜੇਕਰ ਤੁਸੀ ਆਪਣੇ ਬਿਜਲੀ ਦੇ ਬਿਲ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਹੁਣ ਛੇਤੀ ਹੀ ਤੁਹਾਡੇ ਘਰ ਬਿਜਲੀ ਦਾ ਬਿਲ ਨਹੀਂ ਆਵੇਗਾ ਅਤੇ ਇਸ ਦੀ ਸ਼ੁਰੂਆਤ ਅਗਲੇ ਸਾਲ ਯਾਨੀ ਅਪ੍ਰੈਲ 2019 ਤੋਂ ਹੋਵੇਗੀ। ਮੋਦੀ ਸਰਕਾਰ ਨੇ ਸਾਰੇ ਲੋਕਾਂ ਨੂੰ ਰਾਹਤ ਦੇਣ ਵਾਲਾ ਫੈਸਲਾ ਲੈਂਦੇ ਹੋਏ ਬਿਜਲੀ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ ਉਹ ਦੇਸ਼ ਭਰ ਵਿੱਚ ਬਿਜਲੀ ਦੇ ਸਾਰੇ ਮੀਟਰਾਂ ਨੂੰ ਸਮਾਰਟ ਪ੍ਰੀਪੇਡ ਵਿੱਚ ਬਦਲੇਗੀ।
electricity meters prepaid
ਬਿਜਲੀ ਮੰਤਰਾਲੇ ਦੇ ਇਸ ਫੈਸਲੇ ਦਾ ਮਕਸਦ ਬਿਜਲੀ ਦੇ ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ਵਿੱਚ ਹੋਣ ਵਾਲੇ ਨੁਕਸਾਨ ਵਿੱਚ ਕਮੀ ਲਿਆਉਣਾ ਹੈ। ਨਾਲ ਹੀ ਕੰਪਨੀਆਂ ਦੀ ਹਾਲਤ ਸੁਧਰ ਜਾਵੇਗੀ ਕਾਗਜੀ ਬਿਲ ਦੀ ਵਿਵਸਥਾ ਖਤਮ ਹੋਣ ਦੇ ਨਾਲ ਬਿਲ ਭੁਗਤਾਓਣ ਵਿੱਚ ਵੀ ਸੌਖ ਹੋਵੋਗੇ।

ਸਰਕਾਰ ਦੇ ਮੁਤਾਬਕ ਸਮਾਰਟ ਮੀਟਰ ਗਰੀਬਾਂ ਦੇ ਹਿੱਤ ਵਿੱਚ ਹੈ ਕਿਉਂਕਿ ਗਾਹਕਾਂ ਨੂੰ ਪੂਰੇ ਮਹੀਨੇ ਦਾ ਬਿਲ ਇੱਕ ਵਾਰ ਵਿੱਚ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੀ ਬਿਜਾਏ ਉਹ ਆਪਣੀ ਜ਼ਰੂਰਤਾਂ ਦੇ ਅਨੁਸਾਰ ਬਿਲ ਦਾ ਭੁਗਤਾਨ ਕਰ ਸਕਦੇ ਹਨ। ਇੰਨਾ ਹੀ ਨਹੀਂ ਵੱਡੇ ਪੈਮਾਨੇ ਉੱਤੇ ਸਮਾਰਟ ਪ੍ਰੀਪੇਡ ਮੀਟਰ ਦੇ ਨਾਲ ਨੌਜਵਾਨਾਂ ਲਈ ਰੋਜਗਾਰ ਵੀ ਪੈਦਾ ਹੋਣਗੇ।

ਤੁਹਾਨੂੰ ਦੱਸ ਦੇਈਏ ਰਾਜ ਸਰਕਾਰਾਂ ਨੇ ਸਭ ਲਈ ਬਿਜਲੀ ਦਸਤਾਵੇਜ਼ ‘ਤੇ ਦਸਤਖਤ ਕੀਤੇ ਹਨ ਅਤੇ ਆਪਣੇ ਗਾਹਕਾਂ ਨੂੰ ਸੱਤ ਦਿਨ 24 ਘੰਟੇ ਬਿਜਲੀ ਦੇਣ ‘ਤੇ ਸਹਿਮਤੀ ਜਤਾਈ ਸੀ।
electricity meters prepaid
ਸਮਾਰਟ ਮੀਟਰ ਇੰਝ ਕਰਨਗੇ ਕੰਮ

ਸਾਰੇ ਸਮਾਰਟ ਮੀਟਰ ਨੂੰ ਬਿਜਲੀ ਨਿਗਮ ਵਿੱਚ ਬਣੇ ਕੰਟਰੋਲ ਰੂਮ ਨਾਲ ਜੋੜਿਆ ਜਾਵੇਗਾ। ਕਰਮਚਾਰੀ ਸਕਾਡਾ ਸਾਫਟਵੇਅਰ ਦੁਆਰਾ ਕੰਟਰੋਲ ਰੂਮ ਤੋਂ ਹੀ ਮੀਟਰ ਰੀਡਿੰਗ ਨੋਟ ਕਰ ਸਕਣਗੇ। ਇਸਦੇ ਨਾਲ ਹੀ ਜੇਕਰ ਕੋਈ ਮੀਟਰ ਦੇ ਨਾਲ ਛੇੜਛਾੜ ਕਰਦਾ ਹੈ ਤਾਂ ਉਸਦਾ ਸੰਕੇਤ ਕੰਟਰੋਲ ਰੂਮ ਵਿੱਚ ਮਿਲੇਗਾ। ਜੇਕਰ ਕੋਈ ਖਪਤਕਾਰ ਸਮੇਂ ਤੇ ਬਿਜਲੀ ਬਿਲ ਨਹੀਂ ਭਰਦਾ ਤਾਂ ਕੰਟਰੋਲ ਰੂਮ ਤੋਂ ਹੀ ਉਸਦਾ ਮੀਟਰ ਕਨੈਕਸ਼ਨ ਵੀ ਕੱਟਿਆ ਜਾ ਸਕੇਗਾ। ਇਸ ਦੇ ਲਈ ਉਪਭੋਕਤਾਵਾਂ ਦੇ ਘਰ ਦੇ ਚੱਕਰ ਨਹੀਂ ਕੱਟਣ ਪੈਣਗੇ।

 

Facebook Comments
Facebook Comment