• 8:18 am
Go Back

ਚੰਡੀਗੜ੍ਹ(ਦਰਸ਼ਨ ਸਿੰਘ ਖੋਖਰ ): ਚੰਡੀਗੜ੍ਹ ਦਾ ਜੰਮਪਲ ਨੌਜਵਾਨ ਦਵਿੰਦਰ ਪਾਲ ਸਿੰਘ ਪੰਜਾਬ ਦੇ ਪੂਰੇ ਪੁਰਾਣੇ ਸਾਹਿਤ ਸੱਭਿਆਚਾਰ ਅਤੇ ਵਿਰਸੇ ਦਾ  ਡਿਜੀਟਲ ਕਰਨ ਦੇ ਵੱਡੇ ਪ੍ਰਾਜੈਕਟ ਨੂੰ ਸਹੇੜੀ ਬੈਠਾ ਹੈ । ਹੁਣ ਤੱਕ ਉਨ੍ਹਾਂ ਪੁਰਾਣੀਆਂ ਹੱਥ ਲਿਖਤਾਂ, ਖਰੜਿਆਂ ਅਤੇ ਪ੍ਰਕਾਸ਼ਨਾਵਾਂ  ਅਤੇ ਅਖ਼ਬਾਰਾਂ ਦੇ ਦੇ ਇੱਕ ਕਰੋੜ ਸੱਤਰ ਲੱਖ ਪੰਨੇ ਸਕੈਨ ਕਰਕੇ ਡਿਜੀਟਲ ਲਾਇਬਰੇਰੀ ਦਾ ਹਿੱਸਾ ਬਣਾ ਦਿੱਤੇ ਹਨ ।

ਉਨ੍ਹਾਂ ਫੁਲਕਾਰੀਆਂ ਦੇ ਇੱਕ ਹਜ਼ਾਰ ਨਮੂਨਿਆਂ ਦੀ ਵੀ ਸਕੈਨਿੰਗ ਕੀਤੀ ਹੈ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਗੁਰਧਾਮਾਂ ਦੀ ਫੋਟੋਗ੍ਰਾਫੀ ਵੀ ਉਹ ਕਰ ਚੁੱਕੇ ਹਨ। ਇਹ ਸਾਰਾ ਕੁਝ ਉਨ੍ਹਾਂ ਪੰਜਾਬ ਡਿਜੀਟਲ  ਲਾਇਬਰੇਰੀ ਦਾ ਹਿੱਸਾ ਬਣਾ ਲਿਆ ਹੈ।
15 ਸਾਲ ਤੋਂ ਦਵਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਇਸ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ। ਉਨ੍ਹਾਂ ਦੀ ਟੀਮ ਵਿੱਚ ਚਾਰੇ ਨੌਜਵਾਨ ਲੜਕੇ ਲੜਕੀਆਂ ਸ਼ਾਮਿਲ ਹਨ। ਇਸ ਪ੍ਰੋਜੈਕਟ ਦਾ ਸਾਲਾਨਾ ਦਾ ਲੱਖਾਂ ਰੁਪਏ ਦਾ ਖਰਚਾ ਉਨ੍ਹਾਂ ਨੂੰ ਦਾਨ ਦੇ ਰੂਪ ਵਿੱਚ ਹੀ ਮਿਲਦਾ ਹੈ।

ਦਵਿੰਦਰਪਾਲ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਉਨੀ ਸੌ ਚਾਲੀ ਤੋਂ ਬਾਅਦ ਦੇ ਜੋ ਵੀ ਅਖ਼ਬਾਰ ਛਪੇ ਹੋਏ ਮਿਲੇ ਉਹ ਸਾਰੇ ਸਕੈਨ ਕਰ ਦਿੱਤੇ ਹਨ । ਇੱਕ ਹਜ਼ਾਰ ਤੋਂ ਵੱਧ ਕਿਸੇ ਕਾਵਿ ਨੂੰ ਉਹ ਡਿਸਟਿਲਰੀ ਵਿੱਚ ਸੰਭਾਲ ਚੁੱਕੇ ਹਨ ।ਉਨ੍ਹਾਂ ਦੱਸਿਆ ਕਿ ਕਿੱਸੇ ਕੇਵਲ ਪ੍ਰੇਮ ਕਹਾਣੀਆਂ ਨਾਲ ਸਬੰਧਤ ਨਹੀਂ ਸਗੋਂ ਚੰਗੇ ਆਚਰਨ ,ਸਿਹਤ ਸੇਵਾਵਾਂ ਨਾਲ ਵੀ ਸਬੰਧਤ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਪੰਦਰਾਂ ਸੌ ਤੋਂ ਵੱਧ ਦਸਤਾਵੇਜ਼ ਜੋ ਫ਼ਾਰਸੀ ਵਿੱਚ ਹਨ ਨੂੰ ਵੀ ਉਹ ਡਿਜ਼ੀਟਲ ਕਰ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਜੋ ਵੀ ਪੁਰਾਣਾ ਸਾਹਿਤ ਮਿਲਦਾ ਹੈ ਉਸ ਨੂੰ ਉਹ ਆਪਣੇ ਪ੍ਰੋਜੈਕਟ ਰਾਹੀਂ ਡਿਜੀਟਲ ਕਰ ਦਿੰਦੇ ਹਨ ਅਤੇ ਵਾਪਸ ਫਿਰ ਮਾਲਕਾਂ ਦੇ ਹਵਾਲੇ ਕਰ ਦਿੰਦੇ ਹਨ  ਜਾਂ ਲਾਇਬਰੇਰੀ ਵਿੱਚ ਵਾਪਸ ਭੇਜ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪੁਰਾਣੇ ਸਾਹਿਤ, ਹੱਥ ਲਿਖਤਾਂ ਅਤੇ ਹੋਰ ਦਸਤਾਵੇਜ਼ਾਂ ਨੂੰ ਸਕੈਨ ਕਰਨ ਲਈ 50 ਸਾਲ ਹੋਰ ਲੱਗਣਗੇ।

Facebook Comments
Facebook Comment