• 9:04 am
Go Back

ਨਵੀਂ ਦਿੱਲੀ: ਹੁਣ ਬਹੁਤੇ ਲੋਕ ਸਮਾਰਟਫੋਨਸ ਰਾਹੀਂ ਸੋਸ਼ਲ ਮੀਡੀਆ ‘ਤੇ ਹਿੰਦੀ ‘ਚ ਲਿਖਣ ਲੱਗੇ ਹਨ। ਸਮਾਰਟਫੋਨਸ ‘ਚ ਹਿੰਦੀ ਟਾਈਪਿੰਗ ਲਿੱਖਣ ਵਾਲਿਆਂ ਯੂਜ਼ਰਸ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਜੇਕਰ ਤੁਹਾਡੇ ਸਮਾਰਟਫੋਨ ‘ਚ ਹਿੰਦੀ ‘ਚ ਟਾਈਪਿੰਗ ਦੀ ਆਪਸ਼ਨ ਨਹੀਂ ਹੈ, ਤਾਂ ਇਸ ਦੇ ਲਈ ਐਪ ਇੰਸਟਾਲ ਕਰ ਕੇ ਹਿੰਦੀ ਟਾਈਪਿੰਗ ਦਾ ਮਜਾ ਲੈ ਸੱਕਦੇ ਹਨ।
ਗੂਗਲ ਇੰਡਿਕ ਕੀ-ਬੋਰਡ: ਇਸ ਐਪ ‘ਚ ਹਿੰਦੀ ਸਮੇਤ ਕਈ ਭਾਸ਼ਾਵਾਂ ਦੀ ਆਪਸ਼ਨ ਮੌਜੂਦ ਹਨ। ਇਹ ਕੀ-ਬੋਰਡ ਕਈ ਮੋਡ ਸਪੋਰਟ ਕਰਦਾ ਹੈ। ਟਰਾਂਸਲਿਟਰੇਸ਼ਨ ਮੋਡ ‘ਚ ਤੁਸੀਂ ਹਿੰਦੀ ‘ਚ ਲਿੱਖਣ ਲਈ ਅੰਗਰੇਜ਼ੀ ਦੇ ਅੱਖਰਾਂ ਨਾਲ ਟਾਈਪ ਕਰਨ ਤੇ ਸਕ੍ਰੀਨ ‘ਤੇ ਟਾਈਪਿੰਗ ਹਿੰਦੀ ‘ਚ ਹੋਵੋਗੀ। ਨੇਟਿਵ ਮੋਡ ‘ਚ ਨੇਟਿਵ ਸਕ੍ਰਿਪਟ ‘ਚ ਟਾਈਪ ਕਰ ਸੱਕਦੇ ਹੋ। ਹੈਂਡਰਾਈਟਿੰਗ ਮੋਡ ‘ਚ ਤੁਸੀਂ ਆਪਣੇ ਫੋਨ ਦੀ ਸਕਰੀਨ ‘ਤੇ ਉਂਗਲ ਦੀ ਮਦਦ ਨਾਲ ਟਾਈਪ ਕਰ ਸਕਦੇ ਹੋ। ਇਸ ਤੋਂ ਇਲਾਵਾ ਇੰਗਲਿਸ਼ ਮੋਡ ਦੀ ਵੀ ਆਪਸ਼ਨ ਮਿਲੇਗੀ।
ਸਵਿਫਟ ਦੀ ਕੀ-ਬੋਰਡ: ਸਵਿਫਟ ਦੀ ਕੀ-ਬੋਰਡ ਤੁਹਾਡੀ ਰਾਈਟਿੰਗ ਸਟਾਇਲ ਨੂੰ ਜਾਣਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਦਾ ਹੈ।  ਇਸ ਤੋਂ ਤੁਹਾਨੂੰ ਆਟੋਕਰੈਕਟ ਤੇ ਪ੍ਰਿਡੀਕਟਿੱਵ ਟੈਕਸ ਦੀ ਸਹੂਲਤ ਮਿਲਦੀ ਹੈ। ਇਸ ਕੀ-ਬੋਰਡ ‘ਚ ਇਮੋਜੀ, 89 ਨਾਲ ਜ਼ਿਆਦਾ ਕਲਰਸ ਆਦਿ ਦੇ ਆਪਸ਼ਨ ਮੌਜੂਦ ਹਨ। ਇਸ ਐਪ ਨੂੰ ਵੀ 100 ਮਿਲੀਅਨ ਲੋਕ ਡਾਊਨਲੋਗ ਕਰ ਚੁੱਕੇ ਹਨ।
ਲਿਪੀਕਾਰ ਹਿੰਦ ਕੀ-ਬੋਰਡ: ਇਸ ਐਪ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਹਿੰਦੀ ‘ਚ ਈ-ਮੇਲ, ਫੇਸਬੁੱਕ ਪੋਸਟ ਤੇ ਵਟਸਐਪ ਮੈਸੇਜ ਟਾਈਪ ਕਰ ਸੱਕਦੇ ਹੋ। ਇਹ ਐਪ ਗੂਗਲ ਪਲੇਅ ਸਟੋਰ ‘ਤੇ ਉਪਲੱਬਧ ਹੈ। ਹੁਣ ਤੱਕ ਇਸ ਨੂੰ ਇਕ ਮਿਲੀਅਨ ਲੋਕ ਡਾਊਨਲੋਡ ਕਰ ਚੁੱਕੇ ਹਨ।
ਹਿੰਦੀ ਫਾਰ ਗੋ ਕੀ-ਬੋਰਡ: ਈਮੋਜੀ: ਇਹ ਡਿਕਸ਼ਨਰੀ ਦੇ ਨਾਲ ਆਉਂਦਾ ਹੈ, ਜਿਸ ਦੇ ਨਾਲ ਤੁਹਾਨੂੰ ਸਪੈਲਿੰਗ ਠੀਕ ਕਰਨ ‘ਚ ਵੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਹ ਵੱਡੀ ਗਿਣਤੀ ‘ਚ ਲੋਕਲ ਲੈਂਗਵੇਜ ਨੂੰ ਸਪੋਰਟ ਕਰਦਾ ਹੈ ਤੇ ਉਨ੍ਹਾਂ ਨੂੰ ਟਰਾਂਸਲੇਟ ਕਰਦਾ ਹੈ। ਗੂਗਲ ਪਲੇਅ ਸਟੋਰ ਤੋਂ ਇਸ ਐਪ ਨੂੰ ਫ੍ਰੀ ‘ਚ ਡਾਊਨਲੋਡ ਕਰ ਸਕਦੇ ਹਨ। ਇਸ ‘ਚ ਤੁਹਾਨੂੰ 800 ਤੋਂ ਜ਼ਿਆਦਾ ਈਮੋਜੀ ਦੇ ਆਪਸ਼ਨਸ ਮਿਲਣਗੀਆਂ।

Facebook Comments
Facebook Comment