• 2:01 pm
Go Back

ਤਾਮਿਲਨਾਡੂ : ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਸੋਸ਼ਲ ਮੀਡੀਆ ਦੇ ਬਹੁਤ ਫਾਇਦੇ ਹਨ ਇਸ ਕਥਨ ਨੂੰ ਸੱਚ ਕਰਦੀ ਹੈ ਇਹ ਘਟਨਾ। ਦਰਅਸਲ ਇਹ ਘਟਨਾ ਤਾਮਿਲਨਾਡੂ ਦੀ ਹੈ ਜਿੱਥੇ ਕਿ ਟਿਕ-ਟਾਕ ਨਾਲ ਜੁੜਿਆ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਇੱਥੋਂ ਦੇ ਇੱਕ ਵਿਅਕਤੀ ਵੱਲੋਂ ਇੱਕ ਹਿਜੜੇ ਨਾਲ ਆਪਣੀ ਵੀਡੀਓ ਬਣਾ ਕੇ ਜਦੋਂ ਟਿਕਟਾਕ ਨਾਮਕ ਸੋਸ਼ਲ ਮੀਡੀਆ ਸਾਈਟ ‘ਤੇ ਪਾਈ ਗਈ ਤਾਂ ਵੀਡੀਓ ਨੂੰ ਉਸ ਵਿਅਕਤੀ ਦੀ ਪਤਨੀ ਨੇ ਤੁਰੰਤ ਦੇਖ ਲਿਆ। ਪਤਨੀ ਉਸ ਵੀਡੀਓ ਨੂੰ ਚੁੱਕ ਕੇ ਤੁਰੰਤ ਆਪਣੇ ਨਜ਼ਦੀਕੀਆਂ ਕੋਲ ਲੈ ਗਈ ਜਿੱਥੇ ਜਾਂਚ ਪੜਤਾਲ ਕਰਨ ਤੋਂ ਬਾਅਦ ਉਹ ਲੋਕ ਵੀਡੀਓ ਸਮੇਤ ਪੁਲਿਸ ਕੋਲ ਜਾ ਪਹੁੰਚ ਤੇ ਥੋੜੀ ਹੀ ਦੇਰ ਬਾਅਦ ਉਨ੍ਹਾਂ ਨੇ ਵੀਡੀਓ ਨੂੰ ਬਣਾਉਣ ਵਾਲੇ ਪਤੀ ਦੇ ਠਿਕਾਣੇ ਨੂੰ ਲੱਭ ਲਿਆ।

ਦਰਅਸਲ ਹੋਇਆ ਇੰਝ ਕਿ ਇਹ ਵੀਡੀਓ ਬਣਾਉਣ ਵਾਲਾ ਸੁਰੇਸ਼ ਨਾਮਕ ਵਿਅਕਤੀ ਸਾਲ 2016 ਤੋਂ ਘਰੋਂ ਗਾਇਬ ਸੀ ਜਿਸ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਸਭ ਜਗ੍ਹਾ ਲੱਭਿਆ ਪਰ ਉਸ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਥੱਕ ਹਾਰ ਕੇ ਜਦੋਂ ਸੁਰੇਸ਼ ਦੀ ਪਤਨੀ ਜੀਆ ਅਤੇ ਉਸ ਦੇ ਪਰਿਵਾਰ ਵਾਲੇ ਹਾਰ ਗਏ ਤਾਂ ਹੁਣ ਅਚਾਨਕ ਸੁਰੇਸ਼ ਦੀ ਵੀਡੀਓ ਇੱਕ ਹਿਜੜੇ ਨਾਲ ਟਿਕਟਾਕ ‘ਤੇ ਸ਼ਕਲਾਂ ਬਣਾਉਂਦੀ ਦਿਖੀ। ਜਿਸ ਨੂੰ ਦੇਖ ਕੇ ਉਸ ਦੀ ਪਤਨੀ ਅਤੇ ਪਰਿਵਾਰ ਵਾਲੇ ਬਾਗੋ ਬਾਗ ਹੋ ਗਏ ਤੇ ਪੁਲਿਸ ਦੀ ਮਦਦ ਨਾਲ ਹੁਣ ਸੁਰੇਸ਼ ਨੂੰ ਲੱਭ ਲਿਆ ਗਿਆ ਹੈ।

ਹੁਣ ਭਾਵੇਂ ਸੁਰੇਸ਼ ਘਰ ਭੇਜ ਦਿੱਤਾ ਗਿਆ ਹੈ ਪਰ ਪਤਾ ਲੱਗਾ ਹੈ ਕਿ ਪੁਲਿਸ ਦੀ ਇਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਰੇਸ਼ ਨਾਮਕ ਇਹ ਸਖਸ਼ ਉਸ ਟਰਾਂਸਜੈਡਰ ਦੇ ਸੰਪਰਕ ਵਿੱਚ ਸੀ ਅਤੇ ਸੁਰੇਸ਼ ਦੇ ਉਸ ਨਾਲ ਸਬੰਧ ਵੀ ਸਨ। ਅਜਿਹੇ ਵਿੱਚ ਕਈ ਸਾਲਾਂ ਬਾਅਦ ਲੱਭਿਆ ਪਤੀ ਵੀ ਹੁਣ ਪਤਨੀ ਨੂੰ ਇਹ ਸੋਚ ਸੋਚ ਕੇ ਰੜਕ ਰਿਹਾ ਹੈ ਕਿ ਇਹ ਹਿਜੜੇ ਨਾਲ ਰਹਿ ਕੇ ਆਇਆ ਹੈ।

Facebook Comments
Facebook Comment