• 7:35 am
Go Back

ਜੀਵਨ ਇਕ ਕਲਾ ਹੈ ।ਇਸ ਕਲਾ ਦਾ ਉਤਮ ਨਮੂੰਨਾ ਉਹ ਮਨੁੱਖ ਹੁੰਦੇ ਹਨ ਜਿਹੜੇ ਆਪਣੇ ਜੀਵਨ ਨੂੰ ਸਰਬ ਸਾਂਝੇ ਮਨੁੱਖੀ ਗੁਣਾਂ ਦੇ ਅਮਲੀ ਵਿਚਾਰ ਅਨੁਸਾਰ ਜਿਉਂਦੇ ਹਨ ।ਉਹਨਾਂ ਦੇ ਜੀਵਨ ਦਾ ਮੁਖ ਨਿਯਮ, ਸਚ ਦਾ ਅਮਲੀ ਵਿਚਾਰ ਤੇ ਝੂਠ  ਦਾ ਖੰਡਨ ਹੁੰਦਾ ਹੈ ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥(੪੮੮) । ਅਜਿਹੇ ਲੋਕ ਜਿਥੇ ਵੀ ਜਾਂਦੇ ਹਨ ਉਹ ਗੁਣਾਂ ਨਾਲ ਸਾਂਝ ਕਰਦੇ ਹਨ ਤੇ ਔਗੁਣਾਂ ਦਾ ਖੰਡਨ ਕਰ ਇਸਨੂੰ ਜੀਵਨ ਵਿਚੋਂ ਕੱਢਦੇ ਹਨ ਤੇ ਕਢਾਉਂਦੇ ਹਨ: ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥(੭੬੫)। ਜਦੋਂ ਅਸੀਂ ਅਜਿਹੇ ਜੀਵਨ ਜਿਉਂਣ ਵਾਲੇ ਦੇ ਜੀਵਨ ਵਿਚ ਝਾਂਤ ਮਾਰਦੇ ਹਾਂ ਤਾਂ ਸਾਨੂੰ ਪਤਾ ਚਲਦਾ ਹੈ ਕਿ ਉਹਨਾਂ ਨੇ ਇਕ ਕ੍ਰਾਂਤੀਕਾਰੀ ਬਣ ਸਮਾਜ ਵਿਚੋਂ ਸਮਾਜਿਕ ਬੁਰਿਆਇਆਂ ਨੂੰ ਕੱਢਣ ਦਾ ਪੂਰਾ ਯਤਨ ਕੀਤਾ। ਸੁਭਾਵਕ ਹੀ ਹੈ ਅਜਿਹੇ ਯਤਨ ਸਮੇਂ ਔਕੜਾਂ ਵੀ ਆਈਆਂ ਹੋਣਗੀਆਂ।ਜੇ ਉਹ ਔਕੜਾਂ ਤੋਂ ਡਰਕੇ ਬੈਠ ਜਾਂਦੇ ਤੇ ਹਲਾਤਾ ਨਾਲ ਸਮਝੋ ਤਾ ਕਰ ਲੈਂਦੇ ਕਿ ਇਥੇ ਨਹੀਂ ਜਾਣਾ ਤਾਂ ਉਹਨਾਂ ਨੂੰ ਕਿਸੇ ਨੇ ਕ੍ਰਾਂਤੀ ਕਾਰੀ ਸਮਾਜ ਸੁਧਾਰਕ ਨਹੀਂ ਸੀ ਕਹਿਣਾ । ਅਜਿਹੇ ਹੀ ਸਮਾਜ ਸੁਧਾਰਕਾਂ ਦੇ ਜੀਵਨ ਵਿਚੋਂ ਅਸੀਂ ਇਕ ਸੇਧ ਦੀ ਵਿਚਾਰ ਕਰ ਰਹੇ ਉਹ ਇਹ ਕਿ ਇਕ ਸੂਝਵਾਨ ਲਈ ਹਾਂ ਕਰਕੇ ਨਾਹ ਕਰਨਾ ਠੀਕ ਹੈ ਜਾਂ ਨਹੀਂ ? ਇਹ ਸਵਾਲ ਅਸੀਂ ਸਮੇਂ ਨੂੰ ਮੁੱਖ ਰੱਖਕੇ ਵਿਚਾਰ ਰਹੇ ਹਾਂ ਕਿਉਂ ਕਿ ਪਿਛਲੇ ਕਈ ਦਿਨਾਂ ਤੋਂ ਖਬਰ ਜਗਤ ਦੀ ਦੁਨਿਆ ਵਿੱਚ ਇਹਨਾਂ ਸਵਾਲਾ ਨੂੰ ਬੜੇ ਜ਼ੋਰ ਸ਼ੋਰ ਨਾਲ ਕੁਝ ਲੋਕਾਂ ਵਲੋਂ ਵਿਚਾਰਿਆ ਜਾਂ ਰਿਹਾ ਹੈ ਕਿ ਉਸਨੇ ਹਾਂ ਕਰਕੇ ਨਾਹ ਕਿਉਂ ਕੀਤੀ ? ਪਾਠਕ ਇਥੇ ਇਸ ਗੱਲ ਦਾ ਧਿਆਨ ਰੱਖਣ ਕਿ ਇਥੇ ਅਸੀਂ ਇਸ ਵਿਸ਼ੇ ਤੇ ਵਿਚਾਰ ਨਹੀਂ ਕਰ ਰਹੇ ਕਿ ਉਥੇ ਜਾਅ ਕਿ ਕੀ ਕੀਤਾ ।ਸਾਡਾ ਮੁਖ ਵਿਸ਼ਾਂ ਹਾਂ ਕਰਕੇ ਨਾ ਜਾਣਦਾ ਹੈ।
ਅਸੀਂ ਸਾਰੇ ਸਮਾਜ ਦੇ ਇਕ ਨਿਯਮ ਦੀ ਸਹਿਜਸੁਭਾ ਹੀ ਪਾਲਣਾ ਕਰਦੇ ਹਾਂ ਕਿ ਜਦੋਂ ਕੋਈ ਸਾਨੂੰ ਪਿਆਰ ਨਾਲ ਸੱਦਾ ਪੱਤਰ ਦਿੰਦਾ ਹੈ ਤਾਂ ਅਸੀਂ ਸੁਭਾਵਕ ਹੀ ਉਥੇ ਜਾਂਦੇ ਹਾਂ । ਸਾਡੇ ਨਾ ਜਾਣ ਦਾ ਕਾਰਨ ਉਸ ਵੇਲੇ ਸਿਰਫ ਸਾਡੀ ਕੋਈ ਆਪਣੀ ਮਜ਼ਬੂਰੀ ਹੂੰਦਾ ਹੈ। ਪ੍ਰਚਾਰਕ ਵਰਗ ਵਿੱਚ ਅਗਰ ਕੋਈ ਪ੍ਰਚਾਰ ਕਿਸੇ ਸਭਾ ਜਾਂ ਸੰਸਥਾਂ ਦੇ ਸੱਦੇ ਨੂੰ ਮਨਜ਼ੂਰ ਕਰਕੇ ਅੰਤਮ ਸਮੇਂ ਕੁਝ ਸ਼ਰਤਾ ਰੱਖਕੇ ਨਾਹ ਕਰਦਾ ਹੈ । ਜਿਵੇਂ ਕਿ ਪੈਸੇ ਵੱਧ ਮੰਗਣ ਦੀਆਂ, ਉਹ ਨਹੀਂ ਆਓਣਾ ਚਾਹੀਦਾ, ਮੈ ਨਹੀ ਆ ਸਕਦਾ ਮੈਂਨੂੰ ਤਾਂ ਹੁਣ ਪਤਾ ਚੱਲਿਆ ਕਿ ਉਹ ਤਾਂ ਸਾਧਾਂ ਦਾ ਡੇਰਾ ਹੈ ਜਾਂ ਉਹ ਪਹਿਲਾ ਆਪਣੀ ਪੁਰਾਣੀ ਗੱਲ ਦੀ ਮਾਫੀ ਮੰਗੇ ਆਦਿ ਸਵਾਲ । ਉਸਦੀ ਅਜਿਹੀ ਗੱਲ ਮਜ਼ਬੂਰੀ ਨਹੀਂ ਹੋਵੇਗੀ ਸਗੋ ਚਲਾਕੀ ਨਾਲ ਕੀਤੀ ਸ਼ਰਾਰਤੀ ਗਲਤੀ ਹੋਵੇਗੀ । ਅਜਿਹੀ ਸ਼ਰਾਰਤੀ ਗਲਤੀ ਕਰਕੇ ਉਹ ਸਮਾਜ ਵਿਚੋਂ ਕੁਝ ਖੱਟ ਨਹੀ ਰਹੇ ਹੂੰਦੇ ਸਗੋਂ ਉਸ ਵੇਲੇ ਆਪਣੀ ਸੂਝ-ਬੂਝਦਾ ਦਾ ਦੀਵਾਲਾ ਹੀ ਕੱਢ ਰਹੇ ਹੂੰਦੇ ਹਨ ।ਜਾਂ ਦੂਜੇ ਸਬਦਾਂ ਵਿੱਚ ਕਹਿ ਸਕਦੇ ਹਾਂ ਜਦੋਂ ਸੂਝ-ਬੂਝ ਲੋਕ ਮਾਨਸਿਕ ਤੌਰ ਤੇ ਹੋਸ਼ੋ-ਹਵਾਸ ਵਿਚ ਸ਼ਰਾਰਤੀ ਗਲਤੀ ਕਰਦੇ ਹਨ ਤਾਂ ਉਹ ਉਸ ਸਮੇਂ ਗਲਤੀ ਨਹੀਂ ਕਰ ਰਹੇ ਹੁੰਦੇ ਆਪਣੀ ਸੂਝ-ਬੂਝਤਾ ਦਾ ਦੀਵਾਲਾ ਕੱਢ ਰਹੇ ਹੂੰਦੇ ਹਨ ।ਇਸਦੀ ਸਫਾਈ ਵਿਚ ਉਹ ਜਿਨਾ ਮਰਜੀ ਰੋਲਾ ਪਾਈ ਜਾਣ ਉਹਨਾਂ ਦੀ ਵਿਚਾਰ ਨੂੰ ਕੋਈ ਵੀ ਸੂਝਵਾਨ ਸਹੀ ਨਹੀਂ ਮੰਨੇਗਾ । ਹਰ ਸੂਝਵਾਨ ਏਹੀ ਕਹੇਗਾ,ਇਕ ਗਲਤੀ ਕਰ ਰਿਹਾ ਹੈ ਤੇ ਦੂਜਾ ਹੁਣ ਸਫਾਈਆਂ ਦੇ ਰਿਹਾ ਹੈ: ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥(੧੦੯੯/੧੪) । ਅਜਿਹੇ ਹਾਲਾਤ ਵਿੱਚ ਸਫਾਈ ਦੇਣ ਨਾਲੋਂ ਮਾਫੀ ਮੰਗਣਾ ਠੀਕ ਹੈ ।
ਬਸ ਅੰਤ ਵਿਚ ਮੇਰੀ ਏਹੀ ਸਾਰੇ ਧਰਮਾਂ ਦੇ ਪ੍ਰਚਾਰਕ ਵਰਗ ਨੂੰ ਸਲਾਹ ਹੈ ਕਿ ਕਿਤੇ ਜਾਣ ਜਾਂ ਨਾ ਜਾਣ ਦੇ ਫੈਸਲੇ ਨੂੰ ਪਹਿਲਾ ਹੀ ਸੋਚ ਸਮਝਕੇ ਵਿਚਾਰਨ । ਹਾਂ ਕਰਨ ਤੋਂ ਪਹਿਲਾ ਜਿਥੇ ਜਾਣਾ ਹੈ ਉਥੇ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ, ਕੌਣ-ਕੌਣ ਆ ਰਿਹਾ ਹੈ ਕੌਣ ਕੌਣ ਨਹੀਂ, ਕੀ ਸਮਾਗਮ ਹੈ ਕਿਸ ਬਾਬਤ ਹੈ ਆਦਿ ਸਵਾਲ ਤਾਂ ਜੋ ਉਹਨਾਂ ਦੀ ਹਾਂ ਤੋਂ ਬਾਅਦ ਦੀ ਨਾਹ ਵਾਲੀ ਵਿਚਾਰ ਨਾਲ ਉਹਨਾਂ ਦੀ ਸੂਝ-ਬੂਝਤਾ ਤੇ ਦੀਵਾਲੀਏ ਦਾ ਪ੍ਰਸ਼ਨ ਚਿੰਨ੍ਹ ਨਾ ਲੱਗ ਸਕੇ ।ਸਦਾ ਯਾਦ ਰੱਖੋ ਸਾਡੇ ਸਾਹਮਣੇ ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਮਲਿਕ ਭਾਗ ਦੇ ਘਰ ਦੇ ਸੱਦੇਨੂੰ ਸੂਝ-ਬੂਝਤਾ ਤੇ ਸਿਆਣਪ ਨਾਲ ਪਹਿਲਾ ਹੀ ਠੁਕਰਾ ਦਿਤਾ ਸੀ,ਹਾਂ ਕਰਕੇ ਨਹੀਂ ਸੀ ਠੁਕਰਾਇਆ ।ਇਹੀ ਸੱਚੇ ਪ੍ਰਚਾਰਕ ਦੇ ਜਾਗਦੇ ਰਹਿਣਦੀਆਂ ਨਿਸ਼ਾਨੀਆਂ ਵਿਚੋਂ ਇੱਕ ਨਿਸ਼ਾਨੀ ਹੈ ਕਿ ਹਾਂ ਸੋਚ ਸਮਝਕੇ ਕਰਦੇ ਹਨ ਤੇ ਹਾਂ ਕਰਕੇ ਨਾ ਨਹੀਂ ਕਰਦੇ !

-ਵੀਰ ਗੁਰਬੰਸ ਸਿੰਘ ।

Facebook Comments
Facebook Comment