• 4:08 am
Go Back
air

ਲੁਧਿਆਣਾ:ਪੰਜਾਬ ਦੇ ਲੋਕਾਂ ਨੂੰ ਹਵਾਈ ਸਫਰ ਕਰਨ ਲਈ ਜਲਦੀ ਹੀ ਹੋਰ ਅਸਾਨੀ ਮਿਲਣ ਵਾਲੀ ਹੈ। ਕੇਂਦਰ ਸਰਕਾਰ ਦੀ ਸਕਿਮ ਦੇ ਤਹਿਤ ਸਾਹਨੇਵਾਲ ਵਾਲਾ ਹਵਾਈ ਅੱਡਾ ਜਲਦੀ ਹੀ ਹਲਵਾਰਾ ਜਾ ਸਕਦਾ ਹੈ ਅਤੇ ਇੱਥੋਂ ਹੀ ਘਰੇਲੂ ਅਤੇ ਕੌਮਾਂਤਰੀ ਫਲਾਈਟਸ ਦਾ ਵੀ ਸੰਚਾਲਨ ਹੋਵੇਗਾ। ਸਾਹਨੇਵਾਲ ਹਵਾਈ ਅੱਡੇ ਦਾ ਰਨਵੇਅ ਛੋਟਾ ਅਤੇ ਰੇਲਵੇ ਲਾਇਨ ਨੇੜੇ ਹੋਣ ਕਰਕੇ ਵੀ ਕਾਫੀ ਪ੍ਰਸ਼ਾਨੀਆਂ ਆ ਰਹੀਆਂ ਹਨ । ਗਰਮੀ-ਸਰਦੀ ‘ਚ ਵਿਜ਼ੀਬਿਲਟੀ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਕਾਰਨ ਵੀ ਇੱਥੋਂ ਫਲਾਈਟ ਅਕਸਰ ਰੱਦ ਹੋ ਜਾਂਦੀ ਹੈ।

ਸਰਕਾਰ ਹਲਵਾਰਾ ‘ਚ ਜ਼ਮੀਨ ਖਰੀਦੇਗੀ ਅਤੇ ਉੱਥੇ ਹਵਾਈ ਅੱਡੇ ਦੀ ਬੇਸ ਬਿਲਡਿੰਗ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ।ਸੂਤਰਾਂ ਮੁਤਾਬਕ ਇਹ ਕੰਮ 2 ਸਾਲਾਂ ‘ਚ ਪੂਰਾ ਹੋ ਜਾਵੇਗਾ। ਇਸ ਲਈ ਇਕ ਟੀਮ ਜ਼ਿਲਾ ਪ੍ਰਸ਼ਾਸਨ ਅਤੇ ਭਾਰਤੀ ਹਵਾਈ ਅੱਡਾ ਅਥਾਰਟੀ ਵੱਲੋਂ ਬਣਾਈ ਗਈ ਹੈ। ਟੀਮ ਨੇ ਹਲਵਾਰਾ ‘ਚ ਦੌਰਾ ਕਰਕੇ ਜਾਇਜ਼ਾ ਲਿਆ ਹੈ। ਹਵਾਈ ਅੱਡਾ ਛੋਟਾ ਹੋਣ ਕਾਰਨ ਇੱਥੋਂ ਦਿੱਲੀ ਲਈ ਸਿਰਫ ਏਅਰ ਅਲਾਇੰਸ ਦਾ ਹਵਾਈ ਜਹਾਜ਼ ਹੀ ਉਡਾਣ ਭਰ ਰਿਹਾ ਹੈ, ਜਦੋਂ ਕਿ ਲੁਧਿਆਣਾ ਸ਼ਹਿਰ ਭਾਰਤ ‘ਚ ਇਕ ਬਿਜ਼ਨੈੱਸ ਹੱਬ ਹੈ। ਇਸ ਲਈ ਇੱਥੇ ਦੇਸ਼-ਵਿਦੇਸ਼ ਤੋਂ ਕਾਰੋਬਾਰੀ ਆਉਂਦੇ ਹਨ ਅਤੇ ਇੰਨਾ ਵੱਡਾ ਸ਼ਹਿਰ ਹੋਣ ਦੇ ਬਾਵਜੂਦ ਇੱਥੇ ਹਵਾਈ ਅੱਡੇ ਵਰਗੀਆਂ ਸਹੂਲਤਾਂ ਸਿਰਫ ਖਾਨਾਪੂਰਤੀ ਹੀ ਹਨ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਹਲਵਾਰਾ ‘ਚ ਹਵਾਈ ਅੱਡਾ ਸ਼ਿਫਟ ਕਰਨ ਦਾ ਮਨ ਬਣਾ ਲਿਆ ਹੈ।

Facebook Comments
Facebook Comment