Go Back

ਕੈਨੇਡਾ ਵਿੱਚ ਭਾਰਤੀਆਂ ਨੇ ਆਪਣੀ ਮਿਹਨਤ ਸਦਕਾ ਜੋ ਮੁਕਾਮ ਹਾਸਲ ਕੀਤਾ ਹੈ ਉਸ ਦਾ ਲੋਹਾ ਸਾਰੀ ਦੁਨੀਆ ਮੰਨਦੀ ਹੈ। ਬੀਤੇ ਦਿਨੀ ਭਾਰਤੀ ਭਾਈਚਾਰੇ ਦਾ ਸਿਰ ਮਾਣ ਨਾਲ ਉਦੋਂ ਉੱਚਾ ਹੋ ਗਿਆ ਜਦੋਂ ਓਨਟਾਰੀਓ ਸੂਬੇ ਦੀ ਕੈਬਨਿਟ ਵਿੱਚ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਪ੍ਰਧਾਨ ਮੰਤਰੀ ਕੈਥਲੀਨ ਵੇਨ ਨੇ ਹਰਿੰਦਰ ਮੱਲੀ ਅਤੇ ਇੰਦਰਾ ਨਾਇਡੂ ਹੈਰਿਸ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕਰ ਲਿਆ । ਪ੍ਰਧਾਨ ਮੰਤਰੀ ਵੇਨ ਨੇ ਹਰਿੰਦਰ ਮੱਲੀ ਨੂੰ ਬਰੈਂਪਟਨ-ਸਿਪ੍ਰੰਗਡੇਲ ਲਈ ਇਕ ਸੰਸਦ ਮੈਂਬਰ ਵਜੋਂ ਨਿਯੁਕਤ ਕੀਤਾ ਹੈ। ਹਰਿੰਦਰ ਮੱਲੀ ਨੇ ਹੀ ਭਾਰਤ ਵਿੱਚ 1984 ਅੰਦਰ ਹੋਏ ਸਿੱਖਾਂ ਦੇ ਕਤਲੇਆਮ ਨੂੰ ਕਤਲੇਆਮ ਵਜੋਂ ਮਾਨਤਾ ਦੇਣ ਲਈ ਪਿਛਲੇ ਸਾਲ ਅਪ੍ਰੈਲ ‘ਚ ਸੂਬਾਈ ਅਸੈਂਬਲੀ ‘ਚ ਪ੍ਰਸਤਾਵ ਪਾਸ ਕਰਵਾਇਆ ਸੀ ਤੇ ਇਸ ਪ੍ਰਸਤਾਵ ਦੇ ਪਾਸ ਹੋਣ ‘ਤੇ ਭਾਰਤ ਵਿੱਚ ਕਈਂ ਤਰ੍ਹਾਂ ਦਾ ਇਤਰਾਜ਼ ਵੀ ਵੇਖਣ ਨੂੰ ਮਿਲਿਆ ਸੀ।

Facebook Comments
Facebook Comment