• 1:33 pm
Go Back

ਚੰਡੀਗੜ੍ਹ: ਪੰਜਾਬ ਸਰਕਾਰ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਰਾਹਤ ਦੇ ਸਕਦੀ ਹੈ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹਾ ਹੈ ਕਿ ਹਰਮਨਪ੍ਰੀਤ ਅਜੇ ਵੀ ਡੀਐਸਪੀ ਹੀ ਹੈ। ਉਸ ਨੂੰ ਅਹੁਦਾ ਘਟਾ ਕੇ ਕਾਂਸਟੇਬਲ ਨਹੀਂ ਬਣਾਇਆ ਗਿਆ। ਖੇਡ ਮੰਤਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਂਚ ਵਿੱਚ ਪਤਾ ਲੱਗੇਗਾ ਕਿ ਯੂਨੀਵਸਰਟੀ ਗ਼ਲਤ ਹੈ ਜਾਂ ਹਰਮਨਪ੍ਰੀਤ। ਉਨ੍ਹਾਂ ਕਿਹਾ ਕਿ ਹਰਮਨ ਨਾਲ ਗੱਲ ਨਹੀਂ ਹੋਈ। ਉਸ ਦਾ ਵੀ ਪੱਖ ਸੁਣਿਆ ਜਾਏਗਾ। ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਫਰਜ਼ੀ ਡਿਗਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲ਼ੋਂ ਪੁਲਿਸ ਦੇ ਡੀਐਸਪੀ ਅਹੁਦੇ ਤੋਂ ਹਟਾਉਣ ਦੀ ਚਰਚਾ ਸੀ।
ਦਰਅਸਲ ਪਿਛਲੇ ਦਿਨੀਂ ਉਸ ਦੀ ਡਿਗਰੀ ‘ਤੇ ਉੱਠੇ ਵਿਵਾਦ ਤੋਂ ਬਾਅਦ ਜਾਂਚ ਵਿੱਚ ਉਸ ਦੀ ਡਿਗਰੀ ਫਰਜ਼ੀ ਪਾਈ ਗਈ ਹੈ। ਹਰਮਨਪ੍ਰੀਤ ਵੱਲੋਂ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਜਾਰੀ ਪੰਜਾਬ ਪੁਲਿਸ ਵਿੱਚ ਜਮ੍ਹਾ ਕਰਵਾਈ ਗਈ ਗ੍ਰੈਜੂਏਸ਼ਨ ਦੀ ਡਿਗਰੀ ਫਰਜ਼ੀ ਹੈ। ਇਸ ਕਾਰਨ ਮਹਿਕਮੇ ਨੇ ਹਰਮਨਪ੍ਰੀਤ ਨੂੰ ਚਿੱਠੀ ਲਿਖਦਿਆਂ ਕਿਹਾ ਕਿ ਉਨ੍ਹਾਂ ਦੀ ਵਿਦਿਅਕ ਯੋਗਤਾ 12ਵੀਂ ਤੱਕ ਹੈ ਤਾਂ ਅਜਿਹੇ ‘ਚ ਉਸ ਨੂੰ ਕਾਂਸਟੇਬਲ ਦੀ ਨੌਕਰੀ ਮਿਲ ਸਕਦੀ ਹੈ।
ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ 12ਵੀਂ ਪਾਸ ਨੂੰ ਡੀਐਸਪੀ ਬਣਾਉਣਾ ਪੰਜਾਬ ਪੁਲਿਸ ਦੇ ਨੇਮਾਂ ਤੋਂ ਬਾਹਰ ਹੈ। ਦੂਜੇ ਪਾਸੇ ਹਰਮਨਪ੍ਰੀਤ ਦੇ ਮੈਨੇਜਰ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਚਿੱਠੀ ਨਹੀਂ ਪ੍ਰਾਪਤ ਹੋਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੇਲਵੇ ਵਿੱਚ ਵੀ ਇਹ ਡਿਗਰੀ ਜਮ੍ਹਾ ਕਰਵਾਈ ਗਈ ਸੀ ਤਾਂ ਇਹ ਫਰਜ਼ੀ ਕਿਵੇਂ ਹੋ ਸਕਦੀ ਹੈ। ਦੱਸ ਦੇਈਏ ਕਿ ਫਰਜ਼ੀ ਡਿਗਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਆਰਮਡ ਪੁਲਿਸ ਦੇ ਕਮਾਂਡੈਂਟ ਨੇ ਮੇਰਠ ਯੂਨੀਵਰਸਿਟੀ ‘ਚ ਡਿਗਰੀ ਨੂੰ ਜਾਂਚ ਲਈ ਭੇਜਿਆ ਤਾਂ ਯੂਨੀਵਰਸਿਟੀ ਨੇ ਹਰਮਨ ਦੀ ਡਿਗਰੀ ਦੇ ਰਜਿਸਟ੍ਰੇਸ਼ਨ ਨੰਬਰ ‘ਤੇ ਕਿਹਾ ਕਿ ਅਜਿਹਾ ਰਜਿਸਟ੍ਰੇਸ਼ਨ ਨੰਬਰ ਹੀ ਨਹੀਂ ਹੁੰਦਾ।

ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਕੌਰ ਦੇ ਮਹਿਲਾ ਵਿਸ਼ਵ ਕੱਪ ਟੀਮ ਦੀ ਮੈਂਬਰ ਬਣਨ ‘ਤੇ ਮੁੱਖ ਮੰਤਰੀ ਨੇ ਡੀਐੱਸਪੀ ਬਣਾਉਣ ਦਾ ਐਲਾਨ ਕੀਤਾ ਸੀ। ਪਿੰਡ ਮੋਗਾ ਦੁਨੇਕੇ ਦੀ ਵਾਸੀ ਹਰਮਨਪ੍ਰੀਤ ਕੌਰ ਨੂੰ ਰੇਲਵੇ ਵਿਭਾਗ ‘ਚ ਨੌਕਰੀ ਮਿਲੀ ਸੀ, ਜਿਸਨੂੰ ਛੱਡ ਕੇ ਉਸਨੇ ਪੁਲਿਸ ਵਿਭਾਗ ‘ਚ ਜੁਆਇਨਿੰਗ ਕੀਤੀ।

Facebook Comments
Facebook Comment