• 1:38 pm
Go Back
Man compensate after 17 years in prison

ਵਾਸ਼ਿੰਗਟਨ: ਤੁਸੀ ਅਕਸਰ ਸੁਣਿਆ ਹੋਵੇਗਾ ਕਿ ਕੋਰਟ ਨੇ ਕਿਸੇ ਵਿਅਕਤੀ ਨੂੰ ਸਜ਼ਾ ਦੇ ਨਾਲ ਜ਼ੁਰਮਾਨਾ ਭਰਨ ਦੇ ਵੀ ਹੁਕਮ ਦਿੱਤਾ ਹੋਣ ਪਰ ਅਮਰੀਕਾ ‘ਚ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੋਰਟ ਨੇ ਇੱਕ ਵਿਅਕਤੀ ਨੂੰ ਹਮਸ਼ਕਲ ਹੋਣ ਦੀ ਵਜ੍ਹਾ ਕਾਰਨ ਜੇਲ੍ਹ ਵਿੱਚ ਸਜ਼ਾ ਕੱਟਣ ਦੇ ਬਦਲੇ ‘ਚ ਕਰੋੜ ਤੋਂ ਜ਼ਿਆਦਾ ਦਾ ਹਰਜ਼ਾਨਾ ਦੇਣ ਦਾ ਫੈਸਲਾ ਕੀਤਾ ਹੈ ।
Man compensate after 17 years in prison

ਡੇਢ ਸਾਲ ਪਹਿਲਾਂ ਗ੍ਰਿਫ਼ਤਾਰ ਹੋਇਆ ਅਸਲੀ ਦੋਸ਼ੀ
ਦਰਅਸਲ ਇਹ ਪੂਰਾ ਮਾਮਲਾ ਵਾਲਮਾਰਟ ਦੀ ਪਾਰਕਿੰਗ ਵਿੱਚ ਚੋਰੀ ਦਾ ਹੈ। ਅਮਰੀਕਾ ਦੇ 42 ਸਾਲ ਦੇ ਰਿਚਰਡ ਐਨਥਨੀ ਨੂੰ ਕੋਰਟ ਨੇ 20 ਸਾਲ ਦੀ ਸਜ਼ਾ ਸੁਣਾਈ ਸੀ। ਪੁਲਿਸ ਨੇ ਅਸਲੀ ਦੋਸ਼ੀ ਨੂੰ ਡੇਢ ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਤੇ ਫਿਰ ਕੋਰਟ ਨੇ ਹਮਸ਼ਕਲ ਰਿਚਰਡ ਨੂੰ ਰਿਹਾਅ ਕਰਨ ਦਾ ਆਦੇਸ਼ ਦੇ ਦਿੱਤਾ। ਰਿਚਰਡ ਨੇ ਕੋਰਟ ਵਿੱਚ ਮੰਗ ਦਾਖਲ ਕਰਕੇ ਬੇਕਸੂਰ ਹੋਣ ਦੇ ਬਾਵਜੂਦ ਸਜ਼ਾ ਕੱਟਣ ਦੇ ਬਦਲੇ ‘ਚ ਹਰਜ਼ਾਨਾ ਦੇਣ ਦੀ ਮੰਗ ਕੀਤੀ।
Man compensate after 17 years in prison
ਹੁਣ ਜਾ ਕੇ ਰਿਚਰਡ ਐਨਥਨੀ ਨੂੰ ਹਰਜ਼ਾਨਾ ਦਿੱਤਾ ਗਿਆ ਹੈ ਤਾਂਕਿ ਉਹ ਆਪਣੀ ਬਚੀ ਹੋਈ ਜ਼ਿੰਦਗੀ ਆਰਾਮ ਨਾਲ ਕੱਟ ਸਕੇ। ਹਮਸ਼ਕਲ ਦੀ ਵਜ੍ਹਾ ਨਾਲ 17 ਸਾਲ ਜੇਲ੍ਹ ਵਿੱਚ ਰਹਿਣ ਵਾਲੇ ਰਿਚਰਡ ਐਨਥਨੀ ਨੂੰ 11 ਲੱਖ ਅਮਰੀਕੀ ਡਾਲਰ ( ਕਰੀਬ 7.71 ਕਰੋੜ ਰੁਪਏ ) ਦਾ ਹਰਜ਼ਾਨਾ ਦਿੱਤਾ ਗਿਆ ਹੈ ।
Man compensate after 17 years in prison

 

Facebook Comments
Facebook Comment