• 2:54 am
Go Back

ਦੁਬਈ – ਦੁਬਈ ਦੇ ਇੱਕ ਅਖ਼ਬਾਰ ਦੇ ਬ੍ਰਿਟਿਸ਼ ਸੰਪਾਦਕ ਨੂੰ ਹਥੌੜੇ ਨਾਲ ਆਪਣੀ ਪਤਨੀ ਨੂੰ ਕਤਲ ਕਰਨ ਦੇ ਇਲਜ਼ਾਮ ਹੇਠ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੁਬਈ ਕੋਰਟ ਆਫ਼ ਫ੍ਰਸਟ ਇੰਟੈਂਸ ਦੇ ਜੱਜ ਫਾਹਦ ਅਲ-ਸ਼ਮਸੀ ਵੱਲੋਂ ਫ਼ੈਸਲਾ ਸੁਣਾਏ ਜਾਣ ਦੌਰਾਨ ਫਰਾਂਸਿਸ ਮੈਥਿਊ ਮੌਜੂਦ ਨਹੀਂ ਸਨ, ਮੈਥਿਊ ਅੰਗਰੇਜ਼ੀ ਭਾਸ਼ਾ ਦੇ ਗ਼ਲਫ਼ ਨਿਊਜ਼ ਦੇ ਸਾਬਕਾ ਸੰਪਾਦਕ ਹਨ। ਇਹ ਕਤਲ ਜੁਲਾਈ 2017 ਵਿਚ ਹੋਇਆ ਸੀ। 62 ਸਾਲਾ ਮ੍ਰਿਤਕਾ ਜੇਨ ਮੈਥਿਊ ਦਾ ਭਰਾ ਫ਼ੈਸਲਾ ਸੁਣਾਏ ਜਾਣ ਵੇਲੇ ਅਦਾਲਤ ਵਿਚ ਮੌਜੂਦ ਸੀ ਪਰ ਉਸ ਨੇ ਤੁਰੰਤ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਮੈਥਿਊ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਅਤੇ ਜੇਨ ਦੀ ਆਪਸ ਵਿਚ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਥੌੜੇ ਨਾਲ ਜੇਨ ਦੇ ਸਿਰ ‘ਤੇ ਦੋ ਵਾਰ ਹਮਲਾ ਕੀਤਾ ਜਿਸ ਨਾਲ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਿਕ ਅਗਲੀ ਸਵੇਰ ਮੈਥਿਊ ਨੇ ਘਰ ਦੇ ਸਾਮਾਨ ਨੂੰ ਖਲਾਰ ਦਿੱਤਾ ਤਾਂ ਜੋ ਅਜਿਹਾ ਲੱਗੇ ਕਿ ਘਰ ਵਿਚ ਲੁੱਟ ਖੋਹ ਦੀ ਵਾਰਦਾਤ ਵਾਪਰੀ ਹੈ ਅਤੇ ਆਪਣੇ ਦਫ਼ਤਰ ਚਲਾ ਗਿਆ। ਉਸ ਨੇ ਹਥੌੜੇ ਨੂੰ ਨੇੜੇ ਕੂੜੇ ਦੇ ਡੱਬੇ ਵਿਚ ਸੁੱਟ ਦਿੱਤਾ।

Facebook Comments
Facebook Comment