• 1:38 pm
Go Back

ਚੰਡੀਗੜ੍ਹ : ਪੋਰਨ ਫਿਲਮਾਂ ‘ਚੋਂ ਬਾਲੀਵੁੱਡ ਵਿੱਚ ਐਂਟਰੀ ਮਾਰਨ ਵਾਲੀ ਅਦਾਕਾਰਾ ਸੰਨੀ ਲਿਓਨੀ ਦਾ ਕੱਲ੍ਹ ਯਾਨੀ 13 ਮਈ ਨੂੰ 38 ਵਾਂ ਜਨਮ ਦਿਨ ਹੈ, ਤੇ ਇਸ ਦੌਰਾਨ ਸੰਨੀ ਲਿਓਨੀ ਦੀ ਜਿੰਦਗੀ ਦੇ ਕੁਝ ਅਜਿਹੇ ਸੱਚ ਸਾਹਮਣੇ ਆਏ ਹਨ, ਜਿਸ ਬਾਰੇ ਜਾਣ ਕੇ ਉਸ ਦੇ ਚਾਹੁਣ ਵਾਲੇ ਹੈਰਾਨ ਰਹਿ ਗਏ ਹਨ।  ਬਿਗ ਬਾਸ ਸੀਜਨ 5 ਰਾਹੀਂ ਮੁਹੇਸ਼ ਭੱਟ ਦੀਆਂ ਫਿਲਮਾਂ ਰਾਹੀਂ ਬਾਲੀਵੁੱਡ ‘ਚ ਆਈ ਸੰਨੀ ਲਿਓਨੀ ਬਾਰੇ ਪਤਾ ਲੱਗਾ ਹੈ ਕਿ ਉਸ ਨੇ 19 ਸਾਲ ਦੀ ਉਮਰ ਵਿੱਚ ਅਡਲਟ ਯਾਨੀ ਪੋਰਨ ਫਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਤੇ ਸੰਨੀ ਨੇ ਆਪ ਮੰਨਿਆ ਹੈ ਕਿ ਪਹਿਲੀ ਫਿਲਮ ਵਿੱਚ ਹੀ ਉਸ ਨੇ ਫਿਲਮ ਬਣਾਉਣ ਵਾਲਿਆਂ ਸਾਹਮਣੇ ਇਹ ਸ਼ਰਤ ਰੱਖੀ ਸੀ, ਕਿ ਉਹ ਸਿਰਫ ਔਰਤਾਂ ਨਾਲ ਹੀ ਅਡਲਟ ਫਿਲਮਾਂ ਦੇ ਸੀਨ ਕਰੇਗੀ।

ਦੱਸ ਦਈਏ ਕਿ ਭਾਰਤੀ ਪੰਜਾਬ ਦੀ ਵਸਨੀਕ ਸੰਨੀ ਲਿਓਨੀ ਦਾ ਅਸਲੀ ਨਾਮ ਕਿਰਨਜੀਤ ਕੌਰ ਵੋਹਰਾ ਹੈ, ਤੇ ਉਸ ਨੇ ਨਾ ਸਿਰਫ 50 ਤੋਂ ਵੱਧ ਪੋਰਨ ਫਿਲਮਾਂ ਵਿੱਚ ਕੰਮ ਕੀਤਾ ਹੈ, ਬਲਕਿ ਆਪਣੇ ਪਤੀ ਡੇਨੀਅਲ ਵੇਬਰ ਨਾਲ ਮਿਲ ਕੇ 60 ਦੇ ਕਰੀਬ ਅਡਲਟ ਗਾਣਿਆ ਨੂੰ ਵੀ ਨਿਰਦੇਸ਼ਿਤ ਕੀਤਾ ਹੈ। ਸੰਨੀ ਲਿਓਨੀ ਦੀ ਜਿੰਦਗੀ ਦਾ ਦਿਲਚਸਪ ਪਹਿਲੂ ਇਹ ਹੈ ਕਿ ਉਸ ਨੇ ਆਪਣੇ ਮਾਪਿਆਂ ਨੂੰ ਇਹ ਖੁਦ ਦੱਸਿਆ ਸੀ ਕਿ ਉਹ ਅਡਲਟ ਯਾਨੀ ਪੋਰਨ ਫਿਲਮਾਂ ਵਿੱਚ ਕੰਮ ਕਰਕੇ ਪੋਰਨ ਸਟਾਰ ਬਣਨਾ ਚਾਹੁੰਦੀ ਹੈ ਤੇ ਇਹ ਗੱਲ ਉਸ ਨੇ ਇੱਕ ਇੰਟਰਵਿਉ ਵਿੱਚ ਖੁਦ ਮੰਨੀ ਹੈ। ਜ਼ਿਕਰਯੋਗ ਹੈ ਕਿ ਸੰਨੀ ਲਿਓਨੀ 3 ਬੱਚਿਆਂ ਦੀ ਮਾਂ ਹੈ, ਪਰ ਉਨ੍ਹਾਂ ਵਿੱਚੋਂ ਕਿਸੇ ਬੱਚੇ ਨੂੰ ਵੀ ਉਸ ਨੇ ਆਪ ਜਨਮ ਨਹੀਂ ਦਿੱਤਾ। ਇੱਕ ਬੱਚੇ ਨੂੰ ਸੰਨੀ ਲਿਓਨੀ ਨੇ ਗੋਦ ਲਿਆ ਹੈ ਤੇ ਦੋ ਬੱਚੇ ਉਸ ਨੇ ਕਰਾਏ ਦੀ ਕੁੱਖ ਰਾਹੀਂ ਪੈਦਾ ਕੀਤੇ ਹਨ।

Facebook Comments
Facebook Comment