• 3:50 pm
Go Back

ਪੰਜਾਬ ਦੀ ਗੁਰਦਾਸਪੁਰ ਲੋਕਸਭਾ ਸੀਟ ਤੋਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਮੁਤਾਬਕ ਸੰਨੀ ਦਿਓਲ ਦਾ ਪੂਰਾ ਨਾਮ ਅਜੇ ਸਿੰਘ ਧਰਮੇਂਦਰ ਦਿਓਲ ਤੇ ਉਨ੍ਹਾਂ ਦੀ ਪਤਨੀ 87 ਕਰੋੜ ਦੀ ਚੱਲ ਤੇ ਅਚੱਲ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਕੋਲ ਆਪਣੇ ਪਿਤਾ ਤੇ ਮਤਰੇਈ ਮਾਂ ਹੇਮਾ ਮਾਲਿਨੀ ਨਾਲੋਂ ਕਾਫੀ ਘੱਟ ਜਾਇਦਾਦ ਹੈ। ਉਹ ਦੋਵੇਂ ਬਾਲੀਵੁੱਡ ਸਿਤਾਰੇ 249 ਕਰੋੜ ਦੀ ਕੁੱਲ ਜਾਇਦਾਦ ਦੇ ਮਾਲਕ ਹਨ।

ਸੰਨੀ ਦਿਓਲ ਦੇ ਹਲਫ਼ੀਆ ਬਿਆਨ ਮੁਤਾਬਕ ਉਨ੍ਹਾਂ ਦਾ ਪੂਰਾ ਭਾਵ ਅਸਲ ਨਾਂ ਅਜੇ ਸਿੰਘ ਧਰਮੇਂਦਰ ਦਿਓਲ ਹੈ। ਸੰਨੀ ਤੇ ਉਨ੍ਹਾਂ ਦੀ ਪਤਨੀ ਲਿੰਡਾ ਦਿਓਲ ਸਾਂਝੇ ਤੌਰ ‘ਤੇ 87 ਕਰੋੜ ਦੀ ਕੁੱਲ ਜਾਇਦਾਦ ਦੇ ਮਾਲਕ ਹਨ ਤੇ ਦੋਵਾਂ ਜੀਆਂ ਸਿਰ ਤਕਰੀਬਨ 53 ਕਰੋੜ ਦਾ ਕਰਜ਼ਾ ਵੀ ਹੈ। ਸੰਨੀ ਕੋਲ ਕੋਈ ਹਿੰਦੂ ਅਨਡਿਵਾਈਡਿਡ ਫੰਡ (ਐਚਯੂਐਫ) ਖਾਤਾ ਨਹੀਂ ਹੈ ਤੇ ਨਾ ਹੀ ਸੰਨੀ ਦਿਓਲ ਖ਼ਿਲਾਫ਼ ਕੋਈ ਅਪਰਾਧਿਕ ਮੁਕੱਦਮਾ ਬਕਾਇਆ ਜਾਂ ਚੱਲ ਰਿਹਾ ਹੈ। ਹਲਫ਼ਨਾਮੇ ਮੁਤਾਬਕ ਅਜੇ ਸਿੰਘ ਧਰਮੇਂਦਰ ਦਿਓਲ ਕੋਲ ਨਕਦ 26 ਲੱਖ ਤੇ ਲਿੰਡਾ ਦਿਓਲ ਕੋਲ 16 ਲੱਖ ਹਨ। ਅਜੇ ਸਿੰਘ ਧਰਮੇਂਦਰ ਦਿਓਲ ਕੋਲ ਬੈਂਕ ‘ਚ ਜਮ੍ਹਾਂਪੂੰਜੀ 09 ਲੱਖ 36 ਹਜ਼ਾਰ ਤੇ ਲਿੰਡਾ ਦਿਓਲ ਕੋਲ 18 ਲੱਖ 94 ਹਜ਼ਾਰ। ਅਜੇ ਸਿੰਘ ਧਰਮੇਂਦਰ ਦਿਓਲ ਕੋਲ ਬਾਂਡ, ਸ਼ੇਅਰ ਤੇ ਮਿਉਚੂਅਲ ਫੰਡ 01 ਕਰੋੜ 43 ਲੱਖ ਦੇ ਹਨ ਜਦਕਿ ਲਿੰਡਾ ਦਿਓਲ ਕੋਲ ਕੋਈ ਨਹੀਂ ਹੈ।

ਕਰਜ਼ਾ: ਅਜੇ ਸਿੰਘ ਧਰਮੇਂਦਰ ਦਿਓਲ – 56 ਕਰੋੜ 71 ਲੱਖ, ਲਿੰਡਾ ਦਿਓਲ – 03 ਕਰੋੜ 81 ਲੱਖ

ਗਹਿਣਾ-ਗੱਟਾ: ਅਜੇ ਸਿੰਘ ਧਰਮੇਂਦਰ ਦਿਓਲ – ਕੋਈ ਨਹੀਂ, ਲਿੰਡਾ ਦਿਓਲ – 1 ਕਰੋੜ 56 ਲੱਖ

ਵਾਹਨ: ਅਜੇ ਸਿੰਘ ਧਰਮੇਂਦਰ ਦਿਓਲ – 1 ਕਰੋੜ 69 ਲੱਖ, ਲਿੰਡਾ ਦਿਓਲ – ਕੋਈ ਨਹੀਂ

ਵਿਆਜ਼ ਆਉਣ ਵਾਲੇ ਹੋਰ ਆਮਦਨ ਸਰੋਤ: ਅਜੇ ਸਿੰਘ ਧਰਮੇਂਦਰ ਦਿਓਲ – 26 ਲੱਖ 69 ਹਜ਼ਾਰ, ਲਿੰਡਾ ਦਿਓਲ – ਕੋਈ ਨਹੀਂ

ਕੁੱਲ ਚੱਲ ਸੰਪੱਤੀ: ਅਜੇ ਸਿੰਘ ਧਰਮੇਂਦਰ ਦਿਓਲ – 60.46 ਕਰੋੜ ਰੁਪਏ, ਲਿੰਡਾ ਦਿਓਲ – 5.72 ਕਰੋੜ ਰੁਪਏ

ਅਜੇ ਸਿੰਘ ਧਰਮੇਂਦਰ ਦਿਓਲ ਅਤੇ ਲਿੰਡਾ ਦਿਓਲ ਕੋਲ ਕੁੱਲ 66.19 ਕਰੋੜ ਰੁਪਏ ਦੀ ਜਾਇਦਾਦ ਹੈ।

ਅਜੇ ਸਿੰਘ ਧਰਮੇਂਦਰ ਦਿਓਲ ਅਤੇ ਲਿੰਡਾ ਦਿਓਲ ਦੀ ਅਚੱਲ ਸੰਪੱਤੀ (ਖੇਤੀਯੋਗ ਜ਼ਮੀਨ, ਵਪਾਰਕ ਤੇ ਰਿਹਾਇਸ਼ੀ ਇਮਾਰਤਾਂ): ਅਜੇ ਸਿੰਘ ਧਰਮੇਂਦਰ ਦਿਓਲ – 21 ਕਰੋੜ, ਲਿੰਡਾ ਦਿਓਲ – ਕੋਈ ਨਹੀਂ

ਬੈਂਕ ਤੇ ਹੋਰਨਾਂ ਥਾਵਾਂ ਤੋਂ ਲਿਆ ਕਰਜ਼: ਅਜੇ ਸਿੰਘ ਧਰਮੇਂਦਰ ਦਿਓਲ – 51 ਕਰੋੜ 80 ਲੱਖ, ਲਿੰਡਾ ਦਿਓਲ – 01 ਕਰੋੜ 66 ਲੱਖ

Facebook Comments
Facebook Comment