• 12:04 am
Go Back

ਕਪੂਰਥਲਾ- ਜ਼ਿਲ੍ਹਾ ਕਪੂਰਥਲਾ ਪੁਲਿਸ ਨੇ 27 ਸਾਲ ਪੁਰਾਣੇ ਮੁਲਜ਼ਮ ਨੂੰ ਥਾਣਾ ਸਦਰ ਫਗਵਾੜਾ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪਿਛਲੇ 27 ਸਾਲਾਂ ਤੋਂ ਪੰਜਾਬ ਪੁਲਿਸ ਤੋਂ ਲੁੱਕ ਰਿਹਾ ਸੀ ਤੇ ਪੰਜਾਬ, ਯੂ ਪੀ ਦੇ ਗੁਰਦੁਆਰਿਆਂ ਵਿਚ ਪਾਠੀ ਸਿੰਘ ਬਣ ਕੇ ਲੁਕਿਆ ਰਹਿੰਦਾ ਸੀ। ਦੋਸ਼ੀ ਹੁਸ਼ਿਆਰਪੁਰ, ਰੋਪੜ, ਜਲੰਧਰ, ਕਪੂਰਥਲਾ ਦੇ ਫਗਵਾੜਾ ਵਿਚ ਟਾਂਡਾ ਐਕਟ ਸਮੇਤ ਸੰਗੀਨ ਅਪਰਾਧਿਕ ਮਾਮਲਿਆਂ ਵਿਚ ਭਗੌੜਾ ਸੀ, ਜਿਸ ਨੂੰ ਕਪੂਰਥਲਾ ਪੁਲਿਸ ਨੇ ਖ਼ਾਸ ਮੁਖ਼ਬਰੀ ਦੇ ਆਧਾਰ ‘ਤੇ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਐਸਐਸਪੀ ਸੰਦੀਪ ਸ਼ਰਮਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਦੇ 1985 ‘ਚ ਨਾਮੀ ਖਾੜਕੂਆਂ ਨਾਲ ਵੀ ਸਬੰਧ ਰਹੇ ਹਨ। ਇਸੇ ਦੌਰਾਨ ਪੱਤਰਕਾਰਾਂ ਵੱਲੋਂ ਰਣਜੀਤ ਸਿੰਘ ਨੂੰ ਪੁੱਛੇ ਸਵਾਲ ਦੇ ਜਵਾਬ ਵਿਚ ਉਸ ਨੇ ਕਿਹਾ ਕਿ ਮੇਰੇ ਘਰ ਤੋਂ ਕੋਈ ਹਥਿਆਰ ਨਹੀਂ ਫੜਿਆ ਗਿਆ। ਹੁਣ ਪੁਲਿਸ ਵੱਲੋਂ ਫੜੇ ਗਏ ਭਗੌੜੇ ਮੁਜਰਮ ਤੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਦਾ ਕਿਹੜੀਆਂ ਕਿਹੜੀਆਂ ਵਾਰਦਾਤਾਂ ਵਿਚ ਹੱਥ ਹੈ?

Facebook Comments
Facebook Comment