• 3:03 am
Go Back

ਨਵੀਂ ਦਿੱਲੀ: ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ ਇਕ ਹਫਤੇ ‘ਚ 770 ਰੁਪਏ ਸਸਤਾ ਹੋ ਚੁੱਕਾ ਹੈ। ਉੱਥੇ ਹੀ ਚਾਂਦੀ ਵੀ ਹਫਤੇ ‘ਚ 700 ਰੁਪਏ ਦਾ ਗੋਤਾ ਖਾ ਚੁੱਕੀ ਹੈ। ਪਿਛਲੇ ਸ਼ਨੀਵਾਰ ਸੋਨੇ ਦੀ ਕੀਮਤ 32,370 ਰੁਪਏ ਸੀ, ਜੋ ਇਸ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਤਕ 770 ਰੁਪਏ ਘਟਦੇ ਹੋਏ 31,600 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਪਿਛਲੇ ਹਫਤੇ ਦੇ 41,200 ਰੁਪਏ ਤੋਂ ਘੱਟ ਕੇ 40,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਚੁੱਕੀ ਹੈ। ਬਾਜ਼ਾਰ ਜਾਣਕਾਰਾਂ ਮੁਤਾਬਕ ਘਰੇਲੂ ਬਾਜ਼ਾਰ ‘ਚ ਜਿਊਲਰਾਂ ਵੱਲੋਂ ਖਰੀਦਦਾਰੀ ਸੁਸਤ ਰਹਿਣ ਅਤੇ ਡਾਲਰ ਦੇ ਮਜ਼ਬੂਤ ਹੋਣ ਕਾਰਨ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। ਇਸ ਦੇ ਇਲਾਵਾ ਕੌਮਾਂਤਰੀ ਬਾਜ਼ਾਰਾਂ ‘ਚ ਸੋਨੇ ਦੀ ਕਮਜ਼ੋਰੀ ਦਾ ਅਸਰ ਵੀ ਕੀਮਤੀ ਧਾਤਾਂ ‘ਤੇ ਦੇਖਣ ਨੂੰ ਮਿਲਿਆ। ਘਰੇਲੂ ਬਾਜ਼ਾਰ ‘ਚ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਕਮਜ਼ੋਰ ਹੋਣ ਨਾਲ ਵੀ ਚਾਂਦੀ ਦੀ ਕੀਮਤ ਡਿੱਗੀ ਹੈ।
ਉੱਥੇ ਹੀ ਅਮਰੀਕਾ ‘ਚ ਰੁਜ਼ਗਾਰ ਦੇ ਉਮੀਦ ਤੋਂ ਬਿਹਤਰ ਅੰਕੜੇ ਆਉਣ ਨਾਲ ਵਿਦੇਸ਼ੀ ਬਾਜ਼ਾਰਾਂ ‘ਚ ਕੀਮਤੀ ਧਾਤਾਂ ‘ਚ ਨਰਮੀ ਦੇਖਣ ਨੂੰ ਮਿਲੀ। ਰੁਜ਼ਗਾਰ ਦੇ ਅੰਕੜੇ ਬਿਹਤਰ ਰਹਿਣ ਨਾਲ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਵਧੀ ਹੈ, ਜਿਸ ਕਾਰਨ ਸੋਨੇ-ਚਾਂਦੀ ਕਮਜ਼ੋਰ ਹੋਏ ਹਨ। ਨਿਊਯਾਰਕ ‘ਚ ਸੋਨਾ 0.5 ਫੀਸਦੀ ਕਮਜ਼ੋਰ ਹੋ ਕੇ 1297.90 ਡਾਲਰ ਪ੍ਰਤੀ ਔਂਸ ‘ਤੇ ਬੰਦ ਹੋਇਆ, ਜੋ ਕਿ ਪਹਿਲਾਂ 1,300 ਡਾਲਰ ਤੋਂ ਮਹਿੰਗਾ ਚੱਲ ਰਿਹਾ ਸੀ। ਅਗਸਤ ਡਲਿਵਰੀ ਵਾਲਾ ਸੋਨਾ ਵੀ 5.40 ਡਾਲਰ ਦੀ ਗਿਰਾਵਟ ਨਾਲ 1,299.3 ਡਾਲਰ ਪ੍ਰਤੀ ਔਂਸ ‘ਤੇ ਵਿਕਿਆ।

Facebook Comments
Facebook Comment