• 5:35 pm
Go Back

ਚੰਡੀਗੜ੍ਹ : ਇਹ ਤਾਂ ਤੁਸੀ ਸਾਰੇ ਜਾਣਦੇ ਹੀ ਹੋ ਕਿ ਫਿਲਮੀ ਸਿਤਾਰੇ ਨਿੱਤ ਨਵੇਂ ਫੈਸ਼ਨ ਕਾਰਨ ਮੀਡੀਆ ਦੀਆਂ ਸੁਰਖੀਆਂ ‘ਚ ਛਾਏ ਰਹਿੰਦੇ ਨੇ।  ਭਾਵੇਂ ਹੋਵੇ ਕਿਸੇ ਫਿਲਮ ਦੀ ਪ੍ਰਮੋਸ਼ਨ ਜਾਂ ਫਿਰ ਹੋਵੇ ਉਨ੍ਹਾਂ ਦਾ ਰੋਜ਼ਾਨਾਂ ਪਹਿਨਣ ਵਾਲਾ ਪਹਿਰਾਵਾ, ਉਹ ਅਕਸਰ ਹੀ ਲੋਕਾਂ ਨੂੰ ਆਪਣੇ ਵੱਲ ਅਕਰਸ਼ਿਤ ਕਰਦੇ ਨੇ। ਇਸੇ ਸਿਲਸਿਲੇ ਦੇ ਚਲਦਿਆਂ ਅੱਜ ਮੀਡੀਆ ‘ਚ ਬਾਲੀਵੁੱਡ ਦੀ ਬੜੀ ਹੀ ਖੂਬਸੂਰਤ ਅਦਾਕਾਰਾ ਸੋਨਮ ਕਪੂਰ ਆਪਣੇ ਵੱਖਰੇ ਹੀ ਪਹਿਰਾਵੇ ਕਾਰਨ ਛਾਈ ਹੋਈ ਹੈ।

ਦੱਸ ਦਈਏ ਕਿ ਇੰਨੀ ਦਿਨੀਂ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਆਪਣੀ ਆ ਰਹੀ ਫਿਲਮ “ਏਕ ਲੜਕੀ ਕੋ ਦੇਖਾ ਤੋ ਐਸਾ ਲਗਾ” ਦੀ ਪ੍ਰਮੋਸ਼ਨ ਕਰਨ ‘ਚ ਲੱਗੀ ਹੋਈ ਹੈ। ਇਹ ਤਾਂ ਇੱਕ ਆਮ ਗੱਲ ਹੈ ਕਿ ਹਰ ਕੋਈ ਅਦਾਕਾਰ ਜਾਂ ਅਦਾਕਾਰਾ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਦੇ ਸਮੇਂ ਕੋਈ-ਨਾ-ਕੋਈ ਦਿਲ ਖਿੱਚਵਾਂ ਪਹਿਰਾਵਾ ਪਾ ਕੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਦੇ ਹਨ ਪਰ ਜੇਕਰ ਗੱਲ ਕਰੀਏ ਸੋਨਮ ਕਪੂਰ ਦੀ ਤਾਂ ਉਨ੍ਹਾਂ ਦੇ ਪਹਿਰਾਵੇ ਨੇ ਦਰਸ਼ਕਾਂ ਨੂੰ ਬੜਾ ਹੀ ਮੋਹਿਤ ਕੀਤਾ। ਜਾਣਕਾਰੀ ਮੁਤਾਬਕ ਜਦੋਂ ਸੋਨਮ ਕਪੂਰ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਦਰਸ਼ਕਾਂ ਦੇ ਸਾਹਮਣੇ ਆਈ ਤਾਂ ਉਸ ਦੇ ਪਹਿਰਾਵੇ ਨੇ ਹੀ ਦਰਸ਼ਕਾਂ ਦੇ ਮਨਾਂ ‘ਤੇ ਜਾਦੂ ਜਿਹਾ ਕਰ ਦਿੱਤਾ।

ਜਾਣਕਾਰੀ ਮੁਤਾਬਕ ਸੋਨਮ ਨੇ ਪ੍ਰਮੋਸ਼ਨ ਦੌਰਾਨ ਜੋ ਸਾੜੀ ਪਹਿਣੀ ਹੋਈ ਸੀ ਉਹ ਇੱਕ ਸਪੈਂਸ਼ਲ ਸਾੜੀ ਸੀ ਜਿਸ ‘ਤੇ ਸੋਨਮ ਕਪੂਰ ਦਾ ਆਪਣਾ ਨਾਮ ਤਾਂ ਲਿਖਿਆ ਹੀ ਸੀ ਇਸ ਦੇ ਨਾਲ ਹੀ ਫਿਲਮ ਦਾ ਨਾਮ ਅਤੇ ਸਾੜੀ ਨੂੰ ਪ੍ਰਿੰਟ ਕਰਨ ਵਾਲੀ ਕੰਪਨੀ ਦਾ ਨਾਮ ਵੀ  ਲਿਖਿਆ ਹੋਇਆ ਸੀ।

Facebook Comments
Facebook Comment