• 6:01 pm
Go Back

ਮੰਬਈ: ਖਤਰਨਾਕ ਥਾਵਾਂ ‘ਤੇ ਸੈਲਫੀ ਲੈਣ ਦਾ ਨਸ਼ਾ ਕਿੰਨਾ ਜਾਨਲੇਵਾ ਸਾਬਿਤ ਹੋ ਸਕਦਾ ਹੈ ਇਸ ਦਾ ਅਹਿਸਾਸ ਮੁੰਬਈ ਪੁਲਿਸ ਦੇ ਅਧਿਕਾਰਕ ਟਵਿਟਰ ਹੈਂਡਲ ‘ਤੇ ਜਾਰੀ ਕੀਤੀ ਗਈ ਵੀਡੀਓ ਤੋਂ ਹੋ ਸਕਦਾ ਹੈ।

ਮੰਬਈ ਪੁਲਿਸ ਨੇ ਟਵਿਟਰ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਇੱਕ ਵਿਅਕਤੀ ਸੈਲਫੀ ਲੈਂਦਾ ਬਹੁਮੰਜ਼ਿਲਾ ਇਮਾਰਤ ਤੋਂ ਨੀਚੇ ਗਿਰਦਾ ਹੋਇਆ ਦਿਖਾਈ ਦੇ ਰਿਹਾ ਹੈ। ਮੁੰਬਈ ਪੁਲਿਸ ਨੇ ਟਵਿਟਰ ‘ਤੇ ਲਿਖਿਆ, “ਸਭ ਤੋਂ ਬਹਾਦਰ ਸੈਲਫੀ ਲੈਣ ਦੀ ਕੋਸ਼ਿਸ਼ ਜਾਂ ਇੱਕ ਹੋਰ ਗੈਰ-ਜ਼ਿੰਮੇਦਾਰਾਨਾਂ ਕਦਮ? ਇਹ ਜਿਸ ਲਈ ਵੀ ਸੀ ਇਹ ਤਾਂ ਸਾਫ਼ ਹੈ ਕਿ ਇਹ ਜੋਖਮ ਲੈਣ ਲਾਇਕ ਨਹੀਂ ਸੀ।”

ਹਾਲਾਂਕਿ ਇਹ ਵੀਡੀਓ ਕਿੱਥੇ ਦੀ ਹੈ ? ਇਸਦੇ ਵਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਹੋ ਸਕਦਾ ਹੈ ਖਤਰਨਾਕ ਥਾਵਾਂ ਤੇ ਸੈਲਫੀ ਲੈਣ ਵਾਰੇ ਆਮ ਜਨਤਾ ਨੂੰ ਜਾਗਰੁਕ ਕਰਨ ਲਈ ਹੀ ਮੁੰਬਈ ਪੁਲਿਸ ਨੇ ਇਹ ਵੀਡੀਓ ਸ਼ੇਅਰ ਕੀਤੀ ਹੋਵੇ। ਫੈਕਟ ਚੈਕਰ ਟੀਮ ਮੁਤਾਬਕ ਇਹ ਵੀਡੀਓ ਚੀਨ ਦੀ ਹੈ ਜੋ ਕਿ 24 ਅਪ੍ਰੈਲ ਨੂੰ ਇੱਕ ਚੀਨੀ ਵੈਬਸਾਈਟ ‘ਤੇ ਅਪਲੋਡ ਕੀਤੀ ਗਈ ਸੀ ਤੇ ਵੀਡੀਓ ਵਿਚਲੀ ਭਾਸ਼ਾ ਵੀ ਚੀਨੀ ਭਾਸ਼ਾ ਨਾਲ ਮੇਲ ਖਾਂਦੀ ਹੈ।

Facebook Comments
Facebook Comment