• 3:19 pm
Go Back
sangrur kabaddi player died

ਸੰਗਰੂਰ: ਪੰਜਾਬ ‘ਚ ਹੋਣ ਵਾਲੇ ਕਬੱਡੀ ਮੁਕਾਬਲਿਆਂ ‘ਚ ਆਪਣੀ ਧਾਕ ਜਮਾਉਣ ਵਾਲਾ ਜ਼ਿਲ੍ਹਾ ਸੰਗਰੂਰ ਦਾ ਕਬੱਡੀ ਖਿਡਾਰੀ ਬਲਕਾਰ ਸਿੰਘ ਹੁਣ ਇਸ ਦੁਨੀਆਂ ‘ਚ ਨਹੀਂ ਰਿਹਾ । ਬਲਕਾਰ ਸਿੰਘ ਨੇ 26 ਸਾਲ ਦੀ ਉਮਰ ‘ਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ । ਭੇਦਭਰੇ ਹਾਲਾਤ ‘ਚ ਹੋਈ ਇਸ ਖਿਡਾਰੀ ਦੀ ਮੌਤ ਬਾਰੇ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਸਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੋਈ ਹੈ ।
sangrur kabaddi player died
ਜਿੱਥੇ ਪਿੰਡ ਰੂਪਹੇੜੀ ‘ਚ ਬਲਕਾਰ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਡਿੱਗ ਗਿਐ ਉੱਥੇ ਹੀ ਕਬੱਡੀ ਖਿਡਾਰੀਆਂ ‘ਚ ਵੀ ਮਾਤਮ ਦਾ ਮਾਹੌਲ ਹੈ । ਬਲਕਾਰ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਉਹ ਸੰਗਰੂਰ ਵਿੱਚ ਹੀ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਤੋਂ ਬਲਕਾਰ ਨਸ਼ਾ ਛੱਡਣ ਦੀ ਦਵਾਈ ਲੈ ਰਿਹਾ ਸੀ। ਬਲਕਾਰ ਸਿੰਘ ਦੀ ਮਹਿਲਾ ਮਿੱਤਰ ਨੇ ਦੱਸਿਆ ਕਿ ਸ਼ਾਇਦ ਉਸ ਨੇ ਨਸ਼ੇ ਦਾ ਟੀਕਾ ਲਾਇਆ ਸੀ ਤੇ ਹੋ ਸਕਦਾ ਹੈ ਕਿ ਇਸੇ ਵਜ੍ਹਾ ਕਰਕੇ ਹੀ ਉਸ ਦੀ ਮੌਤ ਹੋ ਗਈ ਹੋਏ।

ਬਲਕਾਰ ਦੇ ਕਬੱਡੀ ਕੋਚ ਦਰਸ਼ਨ ਸਿੰਘ ਨੇ ਦੱਸਿਆ ਕਿ ਬਲਕਾਰ ਬੇਹੱਦ ਚੰਗਾ ਖਿਡਾਰੀ ਸੀ ਤੇ ਪੰਜਾਬ ਪੱਧਰ ‘ਤੇ ਹੋਣ ਵਾਲੇ ਕਬੱਡੀ ਮੁਕਾਬਲਿਆਂ ਵਿੱਚ ਬਤੌਰ ਰੇਡਰ ਹਿੱਸਾ ਲੈਂਦਾ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਇਹ ਸਾਫ ਹੋ ਸਕੇਗਾ ਕਿ ਬਲਕਾਰ ਸਿੰਘ ਦੀ ਮੌਤ ਦਾ ਅਸਲ ਕਾਰਨ ਕੀ ਹੈ ।

ਇਸ ਤਰ੍ਹਾਂ ਇੱਕ ਸੂਬਾ ਪੱਧਰੀ ਖਿਡਾਰੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣਾ ਆਪਣੇ ਆਪ ‘ਚ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ । ਸੂਬਾ ਸਰਕਾਰ ਨਸ਼ਾ ਖਤਮ ਕਰਨ ਦੇ ਲਈ ਲੱਖਾਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਸੂਬਾ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਕਿਤੇ ਨਾ ਕਿਤੇ ਨਾਕਾਫੀ ਨਜ਼ਰ ਆ ਰਹੀਆਂ ਹਨ ।

Facebook Comments
Facebook Comment