• 5:20 am
Go Back

ਚੰਡੀਗੜ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਅਮਰੀਕੀ ਸਫੀਰ ਸ੍ਰੀ ਕੈਨੇਥ ਆਈ ਜਸਟਰ ਨੇ ਆ ਕੇ ਅਕਾਲੀ ਦਲ ਪਾਰਟੀ ਦੇ ਮੁੱਖ ਦਫ਼ਤਰ ‘ਚ ਮੁਲਾਕਾਤ ਕੀਤੀ। ਇਸ ਸਮੇਂ ਸਾਬਕਾ ਕੈਬਨਿਟ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਵੀ ਨਾਲ ਸਨ। ਇਸ ਦੁਆਰਾ ਇਨ੍ਹਾਂ ਵਿਚਕਾਰ 45 ਮਿੰਟ ਇੱਕ ਮੀਟਿੰਗ ਹੋਈ। ਇਸ ‘ਚ ਸੁਖਬੀਰ ਬਾਦਲ ਨੇ ਅਮਰਿਕਾ ‘ਚ ਸਿੱਖ ਭਾਈਚਾਰੇ ਨੂੰ ਆ ਰਿਹਾ ਮੁਸ਼ਕਿਲਾਂ ਦਾ ਮੁੱਦਾ ਉਠਾਇਆਂ।

ਸੁਖਬੀਰ ਬਾਅਦ ਨੇ ਸ੍ਰੀ ਕੈਨੇਥ ਆਈ ਜਸਟਰ ਨੂੰ ਅਪਿਲ ਕਰਦਿਆਂ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਉੱਪਰ ਅਮਰੀਕਾ ‘ਚ ਜਿਹੜਾ ਹਮਲਾ ਹੋਇਆ ਹੈ ਉਸ ਦੇ ਹਮਲਾਵਰਾਂ ਖ਼ਿਲਾਫ ਜਲਦੀ ਕਾਰਵਾਈ ਕਰਨ ਲਈ ਵੀ ਕਿਹਾ ਹੈ। ੳਿੁਧਰ ਸ੍ਰੀ ਜਸਟਰ ਨੇ ਵੀ ਬਾਦਲ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ‘ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨਗੇ। ਇਸ ਤੋਂ ਇਲਾਵਾ ਜਸਟਰ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਮੁਲਕ ਦੀ ਪੰਜਾਬ ਨਾਲ ਆਰਥਿਕ ਸਹਿਯੋਗ ਵਧਾਉਣ ਪ੍ਰਤੀ ਦਿਲਚਸਪੀ ਵਧ ਰਹੀ ਹੈ। ਇਸ ਮੀਟਿੰਗ ਦੁਆਰਾ ਕੁਝ ਹੋਰ ਵੀ ਅਕਾਲੀ ਆਗੂ ਸ਼ਾਮਿਲ ਸੀ ਅਤੇ ਦੂਸਰੇ ਪਾਸੇ ਅਮਰੀਕੀ ਸਫੀਰ ਨਾਲ ਏਰੀਅਲ ਐਚ ਪੋਲੌਕ ਫਸਟ ਆਫੀਸਰ ਸ੍ਰੀ ਨਥਾਨੇਲ ਫਾਰਾਰ, ਨਾਰਥ ਇੰਡੀਆ ਆਫਿਸ ਪੋਲੀਟੀਕਲ ਆਫਿਸਰ ਅਤੇ ਸ੍ਰੀ ਰੌਬਿਨ ਬਾਂਸਲ,ਹੋਰ ਵੀ ਕੁਝ ਅਧਿਕਾਰੀ ਮੌਜੂਦ ਸੀ।

Facebook Comments
Facebook Comment