• 1:03 pm
Go Back

ਭਗਵੰਤ ਮਾਨ ਤੇ ਡਾ. ਗਾਂਧੀ ਵੀ ਪੈ ਗਏ ਪਿੱਛੇ ਕਹਿੰਦੇ ਰੱਦ ਕਰਵਾਵਾਂਗੇ ਵੋਟ

ਬਾਦਲ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੋਟਾਂ ਪਾਏ ਜਾਣ ਵਾਲੇ ਦਿਨ ਅੱਜ ਆਪਣੇ ਪਰਿਵਾਰ ਸਮੇਤ ਆਪਣੇ ਵੋਟ ਦੇ ਹੱਕ ਦਾ ਇਸਤਿਮਾਲ ਕਰਨ ਜਦੋਂ ਪੋਲਿੰਗ ਬੂਥ ‘ਤੇ ਪਹੁੰਚੇ ਤਾਂ ਉਨ੍ਹਾਂ ਦੀ ਛੋਟੀ ਪੁੱਤਰੀ ਗੁਰਲੀਨ ਕੌਰ ਇੱਕ ਵੱਡੀ ਗਲਤੀ ਕਰ ਬੈਠੀ ਜਿਸ ਨੂੰ ਕਿ ਕਨੂੰਨ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ। ਮੌਕੇ ਤੋਂ ਵਾਇਰਲ ਹੋਈਆਂ ਤਸਵੀਰਾਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਅਤੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਭਗਵੰਤ ਮਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ, ਕਿ ਉਹ ਬਾਦਲ ਪਰਿਵਾਰ ਵਿਰੁੱਧ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਇਨ੍ਹਾਂ ਵੱਲੋਂ ਪਾਈਆਂ ਗਈਆਂ ਵੋਟਾਂ ਰੱਦ ਕਰਨਗੇ।

ਹੋਇਆ ਇੰਝ ਕਿ ਸੁਖਬੀਰ ਬਾਦਲ ਅੱਜ ਆਪਣੇ ਵੋਟ ਦੇ ਹੱਕ ਦਾ ਇਸਤਮਾਨ ਕਰਨ ਲਈ ਪਰਿਵਾਰ ਸਮੇਤ ਆਪਣੇ ਹਲਕੇ ਵਿੱਚ ਪੈਂਦੇ ਪੋਲਿੰਗ ਬੂਥ ਵਿਖੇ ਪਹੁੰਚੇ ਸਨ ਤੇ ਇਸ ਦੌਰਾਨ ਉਨ੍ਹਾਂ ਦੀ ਛੋਟੀ ਬੇਟੀ ਗੁਰਲੀਨ ਕੌਰ ਵੱਲੋਂ ਪਹਿਲੀ ਵਾਰ ਆਪਣੀ ਵੋਟ ਪਾਉਣ ਦੇ ਹੱਕ ਦਾ ਇਸਤਿਮਾਲ ਕੀਤਾ ਜਾਣਾ ਸੀ। ਇੱਥੇ ਚੋਣ ਅਮਲੇ ਨੇ ਗੁਰਲੀਨ ਕੌਰ ਨੂੰ ਪਹਿਲੀ ਵਾਰ ਵੋਟ ਪਾਉਣ ਲੱਗਿਆਂ ਸਰਟੀਫਿਕੇਟ ਦੇ ਕੇ ਸਨਮਾਨਿਤ ਤਾਂ ਕੀਤਾ, ਪਰ ਗੁਰਲੀਨ ਕੌਰ ਦੇ ਮੋਢੇ ‘ਤੇ ਲੱਗਿਆ ਅਕਾਲੀ ਦਲ ਦਾ ਬਿੱਲਾ ਵੇਖਣ ਦੇ ਬਾਵਜੂਦ ਵੀ ਉੱਥੇ ਮੌਜੂਦ ਚੋਣ ਅਮਲੇ ਵਿੱਚੋਂ ਕਿਸੇ ਨੇ ਵੀ ਇਸ ‘ਤੇ ਇਤਰਾਜ ਜ਼ਾਹਰ ਨਹੀਂ ਕੀਤਾ। ਪੋਲਿੰਗ ਸਟੇਸ਼ਨ ਅੰਦਰ ਗੁਰਲੀਨ ਕੌਰ ਵੱਲੋਂ ਅਕਾਲੀ ਦਲ ਦਾ ਬਿੱਲਾ ਲਾ ਕੇ ਜਾਣ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੰਗਾਮਾਂ ਖੜ੍ਹਾ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਅਕਾਲੀ ਦਲ ਲਗਭਗ 100 ਸਾਲ ਪੁਰਾਣੀ ਪਾਰਟੀ ਹੈ ਤੇ ਇਸ ਦੀ ਪ੍ਰਧਾਨਗੀ ਅਤੇ ਸਰਪਰਸਤੀ ਬਾਦਲ ਪਰਿਵਾਰ ਕੋਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਿਆਸਤ ਦਾ ਇਸ ਪਰਿਵਾਰ ਕੋਲ ਕਈ ਦਹਾਕੇ ਪੁਰਾਣਾ ਤਜ਼ਰਬਾ ਹੈ, ਅਜਿਹੇ ਵਿੱਚ ਸੁਖਬੀਰ ਦੀ ਪੁੱਤਰੀ ਵੱਲੋਂ ਵੋਟ ਪਾਉਣ ਵੇਲੇ ਅਕਾਲੀ ਦਲ ਦਾ ਬਿੱਲਾ ਲਾ ਕੇ ਵੋਟ ਪਾਉਣੀ ਚੋਣ ਕਮਿਸ਼ਨ ਦੇ ਨਿਯਮ ਤੇ ਕਾਨੂੰਨਾਂ ਦੀ ਉਲੰਘਣਾ ਹੈ। ਜਿਸ ਸਬੰਧੀ ਚੋਣ ਕਮਿਸ਼ਨ ਨੂੰ ਆਪ ਖੁਦ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਆਪ ਖੁਦ ਵੀ ਚੋਣ ਕਮਿਸ਼ਨ ਕੋਲ ਇਸ ਦੀ ਸ਼ਿਕਾਇਤ ਕਰਨਗੇ ਤੇ ਮੰਗ ਕਰਨਗੇ ਕਿ ਅਜਿਹੀ ਹਾਲਤ ਵਿੱਚ ਪਾਈਆਂ ਗਈਆਂ ਵੋਟਾਂ ਰੱਦ ਕਰਦੇ ਹੋਏ ਬਾਦਲ ਪਰਿਵਾਰ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

ਇੱਧਰ ਦੂਜੇ ਪਾਸੇ ਪੰਜਾਬ ਮੰਗ ਦੇ ਪ੍ਰਧਾਨ ਅਤੇ ਹਲਕਾ ਪਟਿਆਲਾ ਤੋਂ ਪੀਡੀਏ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਵੀ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ , ਤੇ ਕਿਹਾ ਹੈ ਕਿ ਸੁਖਬੀਰ ਬਾਦਲ ਆਪ ਖੁਦ ਇੱਕ ਪਾਰਟੀ ਦੇ ਪ੍ਰਧਾਨ ਹਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਵੀ ਰਹਿ ਚੁਕੇ ਹਨ। ਜਿਨ੍ਹਾਂ ਨੂੰ ਇਹ ਭਲੀਭਾਂਤ ਪਤਾ ਹੋਣਾ ਚਾਹੀਦਾ ਹੈ ਕਿ ਚੋਣ ਕਮਿਸ਼ਨ ਦੇ ਨਿਯਮ ਤੇ ਕਾਨੂੰਨ ਕੀ ਕਹਿੰਦੇ ਹਨ। ਡਾ. ਗਾਂਧੀ ਅਨੁਸਾਰ ਸੁਖਬੀਰ ਬਾਦਲ ਆਪ ਖੁਦ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਤਾਂ ਪੋਲਿੰਗ ਬੂਥ ਵਿੱਚ ਚੈਕਿੰਗ ਕਰਨ ਲਈ ਜਾ ਸਕਦੇ ਹਨ, ਪਰ ਉਨ੍ਹਾਂ ਦੀ ਪੁੱਤਰੀ ਅਕਾਲੀ ਦਲ ਦਾ ਬਿੱਲਾ ਲਾ ਕੇ ਪੋਲਿੰਗ ਅੰਦਰ ਗਈ ਹੈ, ਜੋ ਕਿ ਕਨੂੰਨ ਦੀ ਉਲੰਘਣਾ ਹੈ। ਇਸ ਸਬੰਧੀ ਉਹ ਉਮੀਦ ਕਰਦੇ ਹਨ ਕਿ ਚੋਣ ਕਮਿਸ਼ਨ ਨਿਯਮ ਅਤੇ ਕਨੂੰਨ ਨੂੰ ਧਿਆਨ ‘ਚ ਰੱਖ ਕੇ ਆਪ ਖੁਦ ਕਾਰਵਾਈ ਕਰੇਗਾ।

 

Facebook Comments
Facebook Comment