• 10:52 am
Go Back

ਪਦਮਾਵਤ ਫਿਲਮ ‘ਤੇ ਵਿਵਾਦਾਂ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ। ਕਰਨੀ ਸੇਨਾ ਫਿਲਮ ਨੂੰ ਰਿਲੀਜ਼ ਨਹੀਂ ਹੋਣ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਹੁਣ ਕਰਨੀ ਸੇਨਾ ਸੀ.ਬੀ.ਐਫ.ਸੀ ਦੇ ਦਫਤਰ ਬਾਹਰ ਖੜੇ ਹੋ ਕੇ ਫਿਲਮ ਨੂੰ ਲੈ ਕੇ ਰੋਸ ਪ੍ਰਦਸ਼ਨ ਕਰ ਰਹੀ ਹੈ। ਕੁਝ ਲੋਕਾਂ ਨੂੰ ਪੁਲਿਸ ਨੇ ਗਿਰਫਤਾਰ ਵੀ ਕਰ ਲਿਆ। ਸੁਖਦੇਵ ਸਿੰਘ ਦੀ ਅਗਵਾਈ ਹੇਠਾਂ ਇੱਕਠੇ ਹੋਏ ਲੋਕ ਸੀ.ਬੀ.ਐਫ.ਸੀ ਦੇ ਦਫਤਰ ਬਾਹਰ ਫਿਲਮ ਨੂੰ ਰਿਲੀਜ਼ ਕਰਨ ਦੀ ਮਨਜ਼ੂਰੀ ਦੇਣ ਕਾਰਨ ਉਹਨਾਂ ਖਿਲਾਫ ਰੋਸ ਪ੍ਰਦਸ਼ਨ ਕਰ ਰਹੇ ਹਨ। ਕਰਨੀ ਸੇਨਾ ਦੇ ਮੈਂਬਰ ਜੀਵਨ ਸਿੰਘ ਸੋਲਾਂਕੀ ਦਾ ਕਹਿਣਾ ਹੈ ” ਅਸੀਂ ਦੇਸ਼ ‘ਚ ਫਿਲਮ ਨੂੰ ਕਿਸੀ ਵੀ ਹਾਲ ‘ਚ ਰਿਲੀਜ਼ ਨਹੀਂ ਹੋਣ ਦਵਾਂਗੇ। ਕਈ ਰਾਜਾਂ ਨੇ ਸਾਡੀ ਗੱਲ ਮੰਨ ਲਈ ਹੈ ਅਤੇ ਫਿਲਮ ਨੂੰ ਬੈਨ ਕਰ ਦਿੱਤਾ ਹੈ। ਅਸੀਂ ਪੂਰੇ ਦੇਸ਼ ‘ਚ ਫਿਲਮ ਨੂੰ ਬੈਨ ਕਰਨਾ ਚਾਹੁੰਦੇ ਹਾਂ। ਅਸੀਂ ਨਹੀਂ ਰੁਕਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਲਮ ਬੈਨ ਕਰਨੀ ਪਵੇਗੀ ਕਿਉਂਕਿ ਇਸ ਫਿਲਮ ਨਾਲ ਸਾਡੀ ਰਾਜਪੂਤ ਸਭਾ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਗਿਆ ਹੈ।

ਜਦੋਂ ਉਹਨਾਂ ਨੂੰ ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਸਭ ਸ਼ੱਕ ਦੂਰ ਕਰਨ ਲਈ ਕਿਹਾ ਤਾਂ ਉਹਨਾਂ ਦਾ ਕਹਿਣਾ ਹੈ “ਸਾਡੀ ਰਾਜਪੂਤ ਸਭਾ ਨੂੰ ਬਹੁਤ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਅਸੀਂ ਫਿਲਮ ਨੂੰ ਨਹੀਂ ਵੇਖਣਾ ਚਾਹੁੰਦੇ। ਫਿਲਮ ਸਾਨੂੰ ਬੈਨ ਚਾਹੀਦੀ ਹੈ।”
ਫਿਲਮ 25 ਜਨਵਰੀ ਨੂੰ ਰਿਲੀਜ਼ ਹੋਵੇਗੀ।

Facebook Comments
Facebook Comment