• 5:30 am
Go Back

ਬੇਰੂਤ: ਸੀਰਿਆ ‘ਚ ਇਸ ਹਫਤੇ ਅਚਾਨਕ ਕੀਤੇ ਗਏ ਇਜ਼ਰਾਈਲੀ ਹਮਲੇ ‘ਚ ਘੱਟ ਤੋਂ ਘੱਟ 11 ਈਰਾਨੀਆਂ ਦੀ ਮੌਤ ਹੋ ਗਈ। ਬ੍ਰਿਟੇਨ ‘ਚ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਨਿਦੇਸ਼ਕ ਰਾਮੀ ਅੱਬਦੇਲ ਰਹਿਮਾਨ ਨੇ ਕਿਹਾ ਕਿ ਵੀਰਵਾਰ ਨੂੰ ਹਮਲੇ ਵਿਚ ਸ਼ਾਸਨ ਦੇ ਸਮਰਥਕ 27 ਲੜਾਕੂ ਮਾਰੇ ਗਏ। ਉਨ੍ਹਾਂ ਕਿਹਾ, ‘6 ਸੀਰੀਆਈ ਫੌਜੀ ਅਤੇ 11 ਈਰਾਨੀਆਂ ਸਮੇਤ 21 ਵਿਦੇਸ਼ੀ ਲੜਾਕੇ ਮਾਰੇ ਗਏ ਹਨ।’ ਇਜ਼ਰਾਇਲ ਦਾ ਕਹਿਣਾ ਹੈ ਕਿ ਉਸ ਨੇ ਮਿਜ਼ਾਇਲ ਹਮਲਾ ਇਸ ਲਈ ਕੀਤਾ, ਕਿਉਂਕਿ ਦੱਖਣੀ ਸੀਰੀਆ ਵਿਚ ਈਰਾਨ ਦੀ ਫੋਰਸ ਵੱਲੋਂ ਗੋਲਨ ਹਾਈਟਸ ਪਹਾੜੀਆਂ ‘ਤੇ ਮਿਜ਼ਾਇਲਾਂ ਦਾਗੀਆਂ ਗਈਆਂ ਸਨ। ਹਾਲਾਂਕਿ ਈਰਾਨੀ ਮਿਜ਼ਾਇਲਾਂ ਨਾਲ ਕੋਈ ਜ਼ਖਮੀ ਨਹੀਂ ਹੋਇਆ ਸੀ।

Facebook Comments
Facebook Comment